ਸੰਤੋਖ ਮੱਲ੍ਹੀ ਦਾ ਨੰਬਰਦਾਰ ਯੂਨੀਅਨ ਨੇ ਕੀਤਾ ਸਨਮਾਨ ਸੰਤੋਖ ਮੱਲ੍ਹੀ ਨੂੰ ਰਾਜ ਅਧਿਆਪਕ ਪੁਰਸਕਾਰ - 2026 ਮਿਲਣ ਉੱਤੇ ਨੰਬਰਦਾਰ ਯੂਨੀਅਨ ਵੱਲੋਂ ਜਿਲ੍ਹਾ ਪੱਧਰੀ ਸਨਮਾਨ ਸਮਾਗਮ ਆਯੋਜਿਤ
Publish Date: Fri, 02 Oct 2026 08:33 PM (IST)
Updated Date: Fri, 02 Oct 2026 08:34 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਸੈਂਟਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ (ਕਪੂਰਥਲਾ-1) ਨੂੰ ਰਾਜ ਅਧਿਆਪਕ ਪੁਰਸਕਾਰ-2026 ਮਿਲਣ ਉੱਤੇ ਅੱਜ ਨੰਬਰਦਾਰ ਯੂਨੀਅਨ (ਰਜਿ.) ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਨੰਬਰਦਾਰ ਜਸਵੰਤ ਸਿੰਘ ਚਾਹਲ, ਨੰਬਰਦਾਰ ਲਾਭ ਚੰਦ ਥਿਗਲੀ, ਨੰਬਰਦਾਰ ਦਲੇਰ ਸਿੰਘ ਤੋਗਾਂਵਾਲ਼, ਗੁਰਚੇਤ ਸਿੰਘ ਕਾਲ਼ਾ ਸੰਘਿਆਂ ਤੇ ਸਾਬਕਾ ਪੰਚ ਫ਼ਕੀਰ ਸਿੰਘ ਚਾਹਲ ਆਦਿ ਵੱਲੋਂ ਸਾਂਝੇ ਤੌਰ ਉੱਤੇ ਆਯੋਜਿਤ ਉਕਤ ਸਨਮਾਨ ਸਮਾਗਮ ਦੌਰਾਨ ਨੰਬਰਦਾਰ ਸਰਬਜੀਤ ਸਿੰਘ ਚਾਨਾ ਬਰਨ (ਫ਼ਗਵਾੜਾ), ਬਲਰਾਜ ਕੁਮਾਰ ਦੇਵਲਾਂਵਾਲ਼, ਸਤਵਿੰਦਰ ਸਿੰਘ ਸੱਤਾ ਸਾਬੂਵਾਲ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਮਾਸਟਰ ਰਣਜੀਤ ਸਿੰਘ ਬਿਧੀਪੁਰ ਸਰਪ੍ਰਸਤ ਨੰਬਰਦਾਰ ਯੂਨੀਅਨ, ਸਤਨਾਮ ਸਿੰਘ ਗਿੱਲ ਸੁਲਤਾਨਪੁਰ ਲੋਧੀ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ ਹੈਬਤਪੁਰ ਮੁੱਖ ਸਲਾਹਕਾਰ, ਮਹਿੰਦਰ ਸਿੰਘ ਮੋਖੇ ਮੀਤ ਪ੍ਰਧਾਨ, ਮਲਕੀਤ ਸਿੰਘ ਕੋਕਲਪੁਰ, ਜਰਨੈਲ਼ ਸਿੰਘ ਜਹਾਂਗੀਰਪੁਰ, ਹਰਜਿੰਦਰ ਸਿੰਘ ਖੀਰਾਂਵਾਲੀ, ਗੁਰਮੀਤ ਸਿੰਘ ਸਰਪੰਚ ਨੂਰਪੁਰ, ਪਵਨਜੀਤ ਸਿੰਘ ਚਾਹਲ, ਉਰਵਿੰਦਰ ਸਿੰਘ ਸੀਕਰੀ ਫਗਵਾੜਾ, ਨੰਬਰਦਾਰ ਦਲਜੀਤ ਸਿੰਘ ਮਾਓਪੱਟੀ ਫਗਵਾੜਾ ਆਦਿ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ, ਜਿਨ੍ਹਾਂ ਦੀ ਹਾਜ਼ਰੀ ਦੌਰਾਨ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਦੇ ਸਿੱਖਿਆ ਦੇ ਖੇਤਰ ਤੇ ਸਮਾਜ ਸੇਵਾ ਦੀ ਭਲਾਈ ਲਈ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਹੋਇਆਂ ਉਨ੍ਹਾਂ ਨੂੰ ਯਾਦ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗ਼ਮ ਦੇ ਅੰਤ ਵਿਚ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਨੇ ਇੱਕ ਅਧਿਆਪਕ ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਤੱਕ ਦੇ ਸਫ਼ਰ ਬਾਰੇ ਚਾਨਣਾ ਪਾਇਆ। ਸਮਾਗ਼ਮ ਪ੍ਰਬੰਧਕ ਨੰਬਰਦਾਰ ਜਸਵੰਤ ਸਿੰਘ ਚਾਹਲ, ਨੰਬਰਦਾਰ ਲਾਭ ਚੰਦ ਥਿਗਲੀ, ਨੰਬਰਦਾਰ ਦਲੇਰ ਸਿੰਘ ਤੋਗਾਂਵਾਲ਼ ਆਦਿ ਨੇ ਸਮਾਗ਼ਮ ਵਿੱਚ ਸ਼ਾਮਲ ਹੋਈਆਂ ਸਮੁੱਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।