ਪਹਿਲੀ ਵਾਰ ਹੋਇਆ ਜ਼ਿਲ੍ਹਾ ਪੱਧਰੀ ਡਿਜੀਟਲ ਨਵੀਨਤਾ ਮੇਲਾ ਜ਼ਿਲ੍ਹਾ ਕਪੂਰਥਲਾ ‘ਚ ਪਹਿਲੀ ਵਾਰ ਹੋਇਆ ਜ਼ਿਲ੍ਹਾ ਪੱਧਰੀ ਡਿਜੀਟਲ ਨਵੀਨਤਾ ਮੇਲਾ-2026-27
Publish Date: Thu, 19 Nov 2026 06:42 PM (IST)
Updated Date: Thu, 19 Nov 2026 06:42 PM (IST)
--ਵਿਦਿਆਰਥੀਆਂ ਨੇ ਦਿਖਾਈ ਤਕਨੀਕੀ ਪ੍ਰਤਿਭਾ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਦੇ ਖੇਤਰ ਵਿੱਚ ਤਕਨਾਲੋਜੀ ਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਿਸ਼ਨ ਰਫ਼ਤਾਰ ਅਧੀਨ ਜ਼ਿਲ੍ਹਾ ਕਪੂਰਥਲਾ ਵਿੱਚ ਪਹਿਲੀ ਵਾਰ ਡਿਜੀਟਲ ਨਵੀਨਤਾ ਮੇਲਾ-2026-26 ਦਾ ਆਯੋਜਨ ਓਕੇਬੀਪੀ ਸਸਸਸ ਹੁਸੈਨਪੁਰ (ਆਰਸੀਐੱਫ), ਕਪੂਰਥਲਾ ਵਿਖੇ ਕੀਤਾ ਗਿਆ। ਇਸ ਮੇਲੇ ਵਿੱਚ ਜ਼ਿਲ੍ਹੇ ਦੇ ਸਕੂਲਾਂ ਦੀਆਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 50 ਵਿਦਿਆਰਥੀਆਂ ਦੀਆਂ 25 ਟੀਮਾਂ ਵਿਚ ਨੇ ਭਾਗ ਲਿਆ ਤੇ ਆਪਣੇ ਤਕਨੀਕੀ ਵਰਕਿੰਗ ਮਾਡਲਾਂ, ਨਵੇਂ ਵਿਚਾਰਾਂ ਤੇ ਰਚਨਾਤਮਕ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਕਪੂਰਥਲਾ ਮਮਤਾ ਬਜਾਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਇਸ ਮੇਲੇ ‘ਚ ਜ਼ਿਲ੍ਹਾ ਨੋਡਲ ਅਫਸਰ ਦਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵਿਦਿਆਰਥੀਆਂ ਨੇ ਰੋਬੋਟਿਕਸ, ਬਣਾਵਟੀ ਬੁੱਧੀਮਤਾ, ਕੰਪਿਊਟਰ ਪ੍ਰੋਗਰਾਮਿੰਗ, ਕਲਾਊਡ ਤਕਨਾਲੋਜੀ, ਵਸਤੂਆਂ ਦਾ ਇੰਟਰਨੈੱਟ, ਨਵੀਨਤਾ ਤੇ ਸਮੱਸਿਆਵਾਂ ਦੇ ਹੱਲ ਤੇ ਹਰਿਤ ਤਕਨਾਲੋਜੀ ਵਰਗੇ ਵਿਸ਼ਿਆਂ ਉੱਤੇ ਆਧਾਰਿਤ ਮਾਡਲ ਪੇਸ਼ ਕੀਤੇ। ਮੁਕਾਬਲਿਆਂ ਦੀ ਜਜਮੈਂਟ ਪ੍ਰਿੰਸੀਪਲ ਨਵਚੇਤਨ ਸਿੰਘ, ਲੈਕਚਰਾਰ ਸਰਬਜੀਤ ਸਿੰਘ ਟਿਬਾ, ਕੰਪਿਊਟਰ ਫੈਕਲਟੀ ਸ਼ਰਵਣ ਕੁਮਾਰ ਯਾਦਵ, ਅਸਿਸਟੈਂਟ ਪ੍ਰੋਫੈਸਰ ਸਰਕਾਰੀ ਕਾਲਜ ਕਪੂਰਥਲਾ ਨਿਸ਼ਾਨ ਤੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੀ ਲੈਕਚਰਾਰ ਅਰਪਨਦੀਪ ਕੌਰ ਨੇ ਬਾਖੂਬੀ ਨਿਭਾਈ ਤੇ ਨਤੀਜੇ ਜਾਰੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੂੰ ਪਹਿਲਾ ਸਥਾਨ, ਪੀਐੱਮਸ਼੍ਰੀ ਸਰਕਾਰੀ ਸੀਨੀਅਰ ਸਕੂਲ ਫਗਵਾੜਾ (ਕੰਨਿਆ) ਨੂੰ ਦੂਸਰਾ ਤੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਨੂੰ ਤੀਸਰਾ ਸਥਾਨ ਪ੍ਰਦਾਨ ਕੀਤਾ। ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਪ੍ਰਿੰਸੀਪਲ ਚੀਫ ਮਕੈਨੀਕਲ ਇੰਜੀਨੀਅਰ ਰਵੀ ਕੁਮਾਰ ਨੇ ਪਹਿਲ਼ਾਂ ਸਥਾਨ ਪ੍ਰਾਪਤ ਟੀਮ ਨੂੰ 3,100 ਰੁਪਏ, ਦੂਸਰੀ ਟੀਮ ਨੂੰ 2,100 ਤੇ ਤੀਸਰੀ ਟੀਮ ਨੂੰ 1,100 ਰੁਪਏ ਦੀ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਸਮੇਤ ਸਰਟੀਫਿਕੇਟ ਪ੍ਰਦਾਨ ਕੀਤੇ ਤੇ ਸੰਬੋਧਨ ‘ਚ ਕਿਹਾ ਕਿ ਪੰਜਾਬ ਰਾਜ ਨੇ ਬਣਾਵਟੀ ਬੁੱਧੀਮਤਾ ਸਬੰਧੀ ਕੋਰਸ ਦੀ ਸ਼ੁਰੂਆਤ ਕੀਤੀ ਗਈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨੀਕੀ ਲੋੜਾਂ ਅਨੁਸਾਰ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।