ਹੈਪੀਨੈਸ ਸਕੂਲ ਧਾਲੀਵਾਲ ਦੋਨਾ (ਕਪੂਰਥਲਾ-2) ਵਿਖੇ 27 ਨੂੰ ਹੋਣਗੇ ਜਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲੇ : ਡਾ. ਬੱਟੂ ਹੈਪੀਨੈਸ ਸਕੂਲ ਧਾਲੀਵਾਲ ਦੋਨਾ (ਕਪੂਰਥਲਾ-2) ਵਿਖੇ 27 ਨੂੰ ਹੋਣਗੇ ਜਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲੇ : ਡਾਕਟਰ ਬਲਵਿੰਦਰ ਬੱਟੂ
Publish Date: Wed, 25 Nov 2026 09:45 PM (IST)
Updated Date: Thu, 26 Nov 2026 04:13 AM (IST)
- ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ’ਚ 9 ਸਿੱਖਿਆ ਬਲਾਕਾਂ ਦੇ ਲਗਭਗ 250 ਵਿਦਿਆਰਥੀ ਉਤਸ਼ਾਹ ਨਾਲ ਲੈਣਗੇ ਹਿੱਸਾ ਕੈਪਸ਼ਨ: 25ਕੇਪੀਟੀ34 ਜਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡੀ ਈ ਓ ( ਐਲੀਮੈਂਟਰੀ) ਡਾਕਟਰ ਬਲਵਿੰਦਰ ਸਿੰਘ ਬੱਟੂ ਤੇ ਹਰਮਿੰਦਰ ਸਿੰਘ ਜੋਸਨ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਬਲਾਕ ਕਪੂਰਥਲਾ-2 ਅਧੀਨ ਪੈਂਦੇ ਹੈਪੀਨੈਸ ਸਕੂਲ ਧਾਲੀਵਾਲ ਦੋਨਾ ਵਿਖੇ 27 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ, ਡੀਆਰਸੀ ਕਪੂਰਥਲਾ ਹਰਮਿੰਦਰ ਸਿੰਘ ਜੋਸਨ, ਬੀਪੀਈਓ ਕਪੂਰਥਲਾ-2 ਸੰਜੀਵ ਕੁਮਾਰ ਹਾਂਡਾ ਤੇ ਬੀਪੀਈਓ ਕਪੂਰਥਲਾ-1 ਰਾਜੇਸ਼ ਕੁਮਾਰ ਦੇ ਸਾਂਝੇ ਆਦੇਸ਼ਾਂ ਤੇ ਅਕਾਦਮਿਕ ਟੀਮ ਕਪੂਰਥਲਾ ਦੀ ਅਗਵਾਈ ਅਤੇ ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ ਸਟੇਟ ਐਵਾਰਡੀ ਦੀ ਦੇਖਰੇਖ ਹੇਠ ਸਰਕਾਰੀ ਐਲੀਮੈਂਟਰੀ ਹੈਪੀਨੈਸ ਸਕੂਲ ਧਾਲੀਵਾਲ ਦੋਨਾ (ਕਪੂਰਥਲਾ-2) ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ’ਚ 9 ਸਿੱਖਿਆ ਬਲਾਕਾਂ ਦੇ ਲਗਭਗ 250 ਵਿਦਿਆਰਥੀ ਉਤਸ਼ਾਹ ਨਾਲ ਹਿੱਸਾ ਲੈਣਗੇ। ਉਕਤ ਜਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਦੌਰਾਨ ਸੁੰਦਰ ਲਿਖਾਈ ( ਪੰਜਾਬੀ, ਅੰਗਰੇਜੀ ਅਤੇ ਹਿੰਦੀ ਭਾਸ਼ਾ), ਕਵਿਤਾ ਗਾਇਨ ਮੁਕਾਬਲਾ, ਬੋਲ ਲਿਖਤ ਮੁਕਾਬਲਾ, ਚਿੱਤਰਕਲਾ ਮੁਕਾਬਲਾ, ਭਾਸ਼ਣ ਮੁਕਾਬਲਾ, ਪਹਾੜੇ ਉਚਾਰਨ ਮੁਕਾਬਲਾ, ਚਿੱਤਰ ਦੇਖ ਕੇ ਕਹਾਣੀ ਬਣਾਉਣਾ, ਆਮ ਗਿਆਨ ਪ੍ਰਤੀਯੋਗਤਾ, ਤਸਵੀਰ ਦੇਖ ਕੇ ਪੈਰਾ ਲਿਖਣਾ, ਬਾਲ ਗੀਤ ਮੁਕਾਬਲਾ, ਕਿਤਾਬ ਪੜ੍ਹਨ ਮੁਕਾਬਲਾ ਆਦਿ ਵੱਖ ਵੱਖ ਵਿਸ਼ਿਆਂ ਦੇ ਮੁਕਾਬਲਿਆਂ ਵਿੱਚ ਵਿਦਿਆਰਥੀ (ਮੁੰਡੇ-ਕੁੜੀਆਂ) ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਸਹਿ ਵਿੱਦਿਅਕ ਮੁਕਾਬਲਿਆਂ ਦੌਰਾਨ ਅਧਿਆਪਕਾਂ ਦੇ ਵੀ ਸੁੰਦਰ ਲਿਖਾਈ (ਪੰਜਾਬੀ, ਅੰਗਰੇਜੀ ਤੇ ਹਿੰਦੀ) ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਤੇ ਉਪ ਜੇਤੂ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।