ਨਸ਼ਾ ਮੁਕਤ ਯੁਵਾ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ
Publish Date: Thu, 06 Aug 2026 09:14 PM (IST)
Updated Date: Thu, 06 Aug 2026 09:17 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮੇਰਾ ਯੁਵਾ ਭਾਰਤ, ਕਪੂਰਥਲਾ ਵੱਲੋਂ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਤ ਭਾਰਤ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਸਫ਼ਲਤਾਪੂਰਵਕ ਕਰਵਾਏ ਗਏ। ਇਸ ਮੌਕੇ ਨੌਜਵਾਨਾਂ ਨੇ ਲੋਕ ਗੀਤ, ਨੁੱਕੜ ਨਾਟਕ, ਚਿੱਤਰਕਲਾ, ਭਾਸ਼ਣ/ਡਿਕਲੇਮੇਸ਼ਨ ਤੇ ਸ਼ਾਰਟ ਫ਼ਿਲਮ/ਰੀਲ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਵਿੱਚ ਡਾਕਟਰ ਸੌਰਭ ਲਖਨਪਾਲ ਐਸੋਸ਼ੀਏਟ ਡੀਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਤੇ ਜ਼ਿੰਮੇਵਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਗਗਨਦੀਪ ਕੌਰ, ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ, ਕਪੂਰਥਲਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ “ਨਸ਼ਾ ਮੁਕਤ ਪੰਜਾਬ, ਵਿਕਸਤ ਭਾਰਤ” ਦੇ ਨਿਰਮਾਣ ਵਿੱਚ ਸਰਗਰਮ ਭਾਗੀਦਾਰ ਬਣਾਉਣਾ ਹੈ। ਇਸ ਮੌਕੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਨਿਤਿਨ ਭਾਰਦਵਾਜ ਤੇ ਵਿਨਾਇਕ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਜ਼ਿਲ੍ਹਾ ਯੁਵਾ ਅਧਿਕਾਰੀ ਗਗਨਦੀਪ ਕੌਰ ਨੇ ਸਮੂਹ ਜੱਜ ਸਾਹਿਬਾਨ ਦਾ ਨਿਰਪੱਖ ਮੁਲਾਂਕਣ ਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਨੇ ਜੇਤੂ ਪ੍ਰਤੀਭਾਗੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਅੰਤ ਵਿੱਚ ਜੇਤੂਆਂ ਨੂੰ ਵਧਾਈ ਦਿੱਤੀ ਗਈ ਤੇ ਸਾਰੇ ਭਾਗੀਦਾਰਾਂ ਨੂੰ ਸਮਾਜ ਵਿੱਚ ਨਸ਼ਾ ਮੁਕਤੀ ਦਾ ਸੰਦੇਸ਼ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ। ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ: ਚਿੱਤਰਕਲਾ ਮੁਕਾਬਲਾ * ਪਹਿਲਾ ਸਥਾਨ : ਨਿਕਿਤਾ * ਦੂਜਾ ਸਥਾਨ : ਸ਼ਰੇਆ ਸ਼ਰਮਾ * ਤੀਜਾ ਸਥਾਨ : ਵਾਨੀ ਸਲੋਗਨ ਮੁਕਾਬਲਾ ਪਹਿਲਾ : ਮਾਹੀ ਕੌਰ ਦੂਜਾ ਸਥਾਨ : ਅਕਸ਼ਰਾ ਵਰਮਾ ਤੀਜਾ ਸਥਾਨ : ਜਸਪਰੀਤ ਕੌਰ ਕਵਿਤਾ ਲੇਖਣ ਮੁਕਾਬਲਾ ਪਹਿਲਾ ਸਥਾਨ : ਤੁਸ਼ਿਤਾ ਸਾਗਰ ਦੂਜਾ ਸਥਾਨ : ਤਰਨਪਰੀਤ ਕੌਰ ਤੀਜਾ ਸਥਾਨ : ਅਨਵੀ ਸ਼ਰਮਾ ਸ਼ਾਰਟ ਫ਼ਿਲਮ/ਰੀਲ ਮੁਕਾਬਲਾ ਪਹਿਲਾ ਸਥਾਨ : ਹਰਗੁਨ ਦੂਜਾ ਸਥਾਨ : ਸਹਿਯੋਗ ਤੀਜਾ ਸਥਾਨ : ਉਮੇਰ ਨੁੱਕੜ ਨਾਟਕ ਮੁਕਾਬਲਾ ਪਹਿਲਾ ਸਥਾਨ : ਲਵਪ੍ਹੀਤ ਤੇ ਟੀਮ ਦੂਜਾ ਸਥਾਨ : ਗੁਰਜੀਵਨ ਤੇ ਟੀਮ ਤੀਜਾ ਸਥਾਨ : ਹੈਰੀ ਤੇ ਟੀਮ ਭਾਸ਼ਣ/ਡਿਕਲੇਮੇਸ਼ਨ ਮੁਕਾਬਲਾ ਪਹਿਲਾ ਸਥਾਨ : ਮਨਵਿੰਦਰ ਸਿੰਘ ਦੂਜਾ ਸਥਾਨ : ਗੁਰਲੀਨ ਕੌਰ ਤੀਜਾ ਸਥਾਨ : ਗਿਤਾਂਸ਼ੀ ਲੋਕ ਗੀਤ ਮੁਕਾਬਲਾ ਪਹਿਲਾ ਸਥਾਨ : ਰਮਨ ਕੁਮਾਰ ਤੇ ਟੀਮ ਦੂਜਾ ਸਥਾਨ : ਰਾਹੁਲ ਸਹੋਤਾ ਤੇ ਟੀਮ