ਸਵਿੰਦਰ ਸੰਧੂ ਦੀ ਪੁਸਤਕ ਜਿਊਂਦੇ ਸ਼ਹੀਦ 'ਤੇ ਹੋਈ ਵਿਚਾਰ ਚਰਚਾ ਸਵਿੰਦਰ ਸੰਧੂ ਦੀ ਪੁਸਤਕ ਜਿਊਂਦੇ ਸ਼ਹੀਦ 'ਤੇ ਹੋਈ ਵਿਚਾਰ ਚਰਚਾ
Publish Date: Fri, 28 Aug 2026 07:59 PM (IST)
Updated Date: Fri, 28 Aug 2026 08:01 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਸਾਹਿਤ ਕਲਾ ਤੇ ਸੱਭਿਆਚਾਰਕ ਮੰਚ (ਰਜਿ.) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ਼ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਾਮਵਰ ਸਾਹਿਤਕਾਰਾਂ ਬੀਬੀ ਸਵਿੰਦਰ ਸੰਧੂ ਦੀ ਦੂਜੀ ਵਾਰ ਛਪ ਕੇ ਆਈ ਪੁਸਤਕ ਜਿਊਂਦੇ ਸ਼ਹੀਦ ਬਾਰੇ ਵਿਚਾਰ ਚਰਚਾ ਕੀਤੀ ਗਈ। ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਸਵਿੰਦਰ ਸੰਧੂ, ਪ੍ਰੋ. ਬਲਦੇਵ ਸਿੰਘ ਬੱਲੀ, ਡਾ. ਸੋਮਾ ਸਬਲੋਕ, ਡਾ.ਕੰਵਲ ਭੱਲਾ, ਕੁਲਦੀਪ ਸਿੰਘ ਬੇਦੀ ਆਦਿ ਵਿਰਾਜਮਾਨ ਰਹੇ। ਮੰਚ ਦੇ ਪ੍ਰਧਾਨ ਡਾ. ਕੰਵਲ ਭੱਲਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਮੰਚ ਸੰਚਾਲਨ ਕਰ ਰਹੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਸਵਿੰਦਰ ਸੰਧੂ ਦੀ ਕਾਵਿ ਕਲਾ ਅਤੇ ਸਾਹਿਤਕ ਸਫ਼ਰ ਬਾਰੇ ਗੱਲ ਕੀਤੀ। ਡਾ. ਸੋਮਾ ਸਬਲੋਕ ਨੇ ਜਿਊਂਦੇ ਸ਼ਹੀਦ ਬਾਰੇ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਪਰਚਾ ਪੜ੍ਹਦਿਆਂ ਕਿਹਾ ਕਿ ਨਿਬੰਧ ਪੁਸਤਕ ਜਿਊਂਦੇ ਸ਼ਹੀਦ ਵਿੱਚ ਸੈਨਿਕਾਂ ਦੀ ਬਹਾਦਰੀ ਨੂੰ ਬਖ਼ੂਬੀ ਪੇਸ਼ ਕੀਤਾ ਹੈ। ਸਵਿੰਦਰ ਸੰਧੂ ਦੇ ਜੀਵਨ ਸਾਥੀ ਕਰਨਲ ਜਗਬੀਰ ਸਿੰਘ ਸੰਧੂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਭਾਰਤੀ ਸੈਨਾ ਵਿੱਚ ਸੇਵਾ ਨਿਭਾਉਂਦਾ ਆ ਰਿਹਾ ਹੈ ਤੇ ਇਸ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਸਵਿੰਦਰ ਸੰਧੂ ਦੇ ਜੇਠ ਸੌਰਯਾਵੀਰ ਕੈਪਟਨ ਕੰਵਲਜੀਤ ਸਿੰਘ ਦੀ ਹਿੰਮਤ ਤੇ ਬਹਾਦਰੀ ਸਦਕਾ ਅੱਜ ਫਿਰੋਜ਼ਪੁਰ ਭਾਰਤ ਦਾ ਹਿੱਸਾ ਹੈ, ਨਹੀਂ ਤਾਂ 1971 ਦੀ ਜੰਗ ਵਿੱਚ ਇਹ ਪਾਕਿਸਤਾਨ ਦੇ ਕਬਜ਼ੇ ਹੇਠ ਆ ਸਕਦਾ ਸੀ। ਸੋਮਾ ਸਬਲੋਕ ਨੇ ਕਿਹਾ ਕਿ ਜੰਗ ਵਿੱਚ ਜਿਹੜੇ ਨਾ ਜਿਉਂਦਿਆਂ ਵਿੱਚ ਹਨ ਤੇ ਨਾ ਮੋਇਆ ਵਿੱਚ ਅਸਲ ਵਿੱਚ ਉਹੀ ਹਨ ਜਿਊਂਦੇ ਸ਼ਹੀਦ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਪੁਸਤਕ ਜਿਊਂਦੇ ਸ਼ਹੀਦ ਦੇ ਹਰ ਪਹਿਲੂ ਤੇ ਚਾਨਣ ਪਾਉਂਦਿਆਂ ਕਿਹਾ ਕਿ ਮਾਨਵੀ ਮੁੱਲਾਂ ਦੀ ਕਦਰ ਕਰਦੇ ਸ਼ਬਦਾਂ ਦੀ ਲੋਅ ਹੈ ਜਿਊਂਦੇ ਸ਼ਹੀਦ। ਪ੍ਰੋ. ਬੱਲੀ ਨੇ ਕਿਹਾ ਕਿ ਸਵਿੰਦਰ ਸੰਧੂ ਸ਼ਬਦਾਂ ਦੀ ਢੁੱਕਵੀਂ ਵਰਤੋਂ ਕਰਦੇ ਹੋਏ ਨਾਰੀ ਮਨ ਦੀ ਵੇਦਨਾ, ਪੰਜਾਬ ਦੀ ਰਾਜਨੀਤਕ ਅਤੇ ਸਮਾਜਿਕ ਚੇਤਨਾ ਦਾ ਵਰਨਣ ਕਰਦੇ ਹਨ। ਸਵਿੰਦਰ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਆਪਣੀ ਕਵਿਤਾ ਜੰਗੀ ਕੈਦੀਆਂ ਦੀ ਵੇਦਨਾ ਸੁਣਾ ਕੇ ਮਾਹੌਲ ਨੂੰ ਸਿਖ਼ਰ ਤੇ ਪੁਚਾ ਦਿੱਤਾ। ਪਰਚਿਆਂ ਬਾਰੇ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਕੁਲਦੀਪ ਸਿੰਘ ਬੇਦੀ, ਨਵਤੇਜ ਸਿੰਘ ਗੜ੍ਹਦੀਵਾਲਾ, ਕੇ ਸਾਧੂ ਸਿੰਘ, ਜਿੰਗਾ ਸਿੰਘ ਤੇ ਪ੍ਰੋ. ਸੰਧੂ ਵਰਿਆਣਵੀ ਨੇ ਕਿਹਾ ਕਿ ਪਰਚਾ ਪੜ੍ਹਨ ਵਾਲੇ ਦੋਵੇਂ ਵਿਦਵਾਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਸੰਧੂ ਵਰਿਆਣਵੀ ਨੇ ਕਿਹਾ ਕਿ ਕੁਲਦੀਪ ਸਿੰਘ ਬੇਦੀ ਨੇ ਗੱਲ ਵਿਰਲਾਪ ਤੇ ਲਿਆ ਕੇ ਛੱਡੀ ਸੀ ਤੇ ਸਵਿੰਦਰ ਸੰਧੂ ਨੇ ਉਸਨੂੰ ਸੰਵੇਦਨਾ ਚ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਸਵਿੰਦਰ ਸੰਧੂ ਦੀ ਰਚਨਾ ਮਨੁੱਖੀ ਸੰਵੇਦਨਾ ਨੂੰ ਬੜੇ ਸਹਿਜ ਸੁਭਾਅ ਪੇਸ਼ ਕਰਦੀ ਹੈ। ਇਸ ਮੌਕੇ ਸਭਾ ਵੱਲੋਂ ਡਾ. ਸੋਮਾ ਸਬਲੋਕ ਤੇ ਪ੍ਰੋ. ਬਲਦੇਵ ਸਿੰਘ ਬੱਲੀ ਦਾ ਸ਼ਾਨਦਾਰ ਸਨਮਾਨ ਪੱਤਰ, ਲੋਈ ਤੇ ਕਿਤਾਬਾਂ ਦੇ ਕੇ ਸਨਮਾਨ ਕੀਤਾ ਗਿਆ। ਉਥੇ ਹੀ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਕੁਲਦੀਪ ਸਿੰਘ ਬੇਦੀ, ਪ੍ਰੋ. ਸੰਧੂ ਵਰਿਆਣਵੀ, ਨਵਤੇਜ ਗੜ੍ਹਦੀਵਾਲਾ, ਕੇ ਸਾਧੂ ਸਿੰਘ, ਜਿੰਗਾ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੌਕੇ ਤੇ ਡਾ.ਬਲਦੇਵ ਸਿੰਘ ਬੱਦਨ, ਭਗਵੰਤ ਰਸੂਲਪੁਰੀ, ਮੋਹਨ ਮਤਿਆਲਵੀ, ਨੱਕਾਸ਼ ਚਿੱਤੇਵਾਣੀ, ਹਰਜਿੰਦਰ ਜਿੰਦੀ, ਕਰਨਲ ਜਗਬੀਰ ਸਿੰਘ ਸੰਧੂ, ਹਰਦਿਆਲ ਹੁਸ਼ਿਆਰਪੁਰੀ, ਰਮੇਸ਼ ਮੌਦਗਿਲ, ਜਗਤਾਰ ਸਿੰਘ ਝੱਮਟ, ਕੁਲਵਿੰਦਰ ਗਾਖਲ,ਮਿੱਤਰ ਮਨਜੀਤ,ਚੇਤਨ ਸਰੂਪ, ਗਾਇਕ ਰਮੇਸ਼ ਨੁੱਸੀਵਾਲ, ਸੋਹਣ ਸਿੰਘ ਭਿੰਡਰ, ਦਲਜੀਤ ਹੰਸ, ਮੋਹਨ ਸਿੰਘ ਮੋਤੀ, ਪ੍ਰੀਤ ਮੋਹੱਦੀਪੁਰੀਆ, ਅਮਰਜੀਤ ਸਿੰਘ ਅਮਰ, ਸੁਰਿੰਦਰ ਸਾਗਰ, ਸੁਰਿੰਦਰ ਗੁਲਸ਼ਨ, ਜੋਗਿੰਦਰ ਸਿੰਘ ਸੰਧੂ, ਅਮਰ ਸਿੰਘ, ਹੀਰਾ ਲਾਲ ਮਲਹੋਤਰਾ, ਕੀਮਤੀ ਕੈਸਰ, ਅਰਨੀ ਸੈਂਪਲਾ, ਬਿਪਨ ਸੈਂਪਲਾ, ਅਜੀਤ ਸਿੰਘ ਪੁਸ਼ਪ, ਮੇਹਰ ਮਲਿਕ, ਉਰਮਿਲਜੀਤ ਸਿੰਘ ਵਾਲੀਆ, ਅਸ਼ੋਕ ਟਾਂਡੀ, ਤਰਸੇਮ ਜਲੰਧਰੀ, ਅਵਤਾਰ ਸਿੰਘ,ਰੀਤੂ ਕਲਸੀ, ਸ਼ੋਭਾ ਘਈ ਤੇ ਹੋਰ ਭਾਰੀ ਗਿਣਤੀ ਵਿੱਚ ਲੇਖਕ ਪਾਠਕ ਹਾਜ਼ਰ ਰਹੇ।