ਦਿਵਿਆਂਗਜਨਾਂ ਨੇ ਲਾਇਆ ਸਿਵਲ ਹਸਪਤਾਲ ਫਗਵਾੜਾ ’ਚ ਧਰਨਾ
ਦਿਿਵਆਂਗਜਨਾ ਨੇ ਲਗਾਇਆ ਸਿਵਲ ਹਸਪਤਾਲ ਫਗਵਾੜਾ ਚ ਧਰਨਾ
Publish Date: Wed, 10 Jun 2026 07:07 PM (IST)
Updated Date: Thu, 11 Jun 2026 04:06 AM (IST)

ਕੈਪਸ਼ਨ-10ਪੀਐਚਜੀ13 ਸਿਵਲ ਹਸਪਤਾਲ ਫਗਵਾੜਾ ਅੰਦਰ ਧਰਨੇ ਤੇ ਬੈਠੇ ਦਿਿਵਆਗਜਨ ਨਾਅਰੇਬਾਜੀ ਕਰਦੇ ਹੋਏ। * ਵਿਰੋਧ ਹੁੰਦਾ ਵੇਖ ਐੱਸਐੱਮਓ ਨੇ ਸਾਰੇ ਲੋੜਵੰਦ ਦਿਵਿਆਂਗਾਂ ਦੇ ਮੈਡੀਕਲ ਸਰਟੀਫਿਕੇਟ ਬਣਵਾਏ ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਸਿਵਲ ਹਸਪਤਾਲ ਫਗਵਾੜਾ ਵਿਖੇ ਐੱਸਡੀਐੱਮ ਦੇ ਨਿਰਦੇਸ਼ ਹੇਠ ਦਿਵਿਆਂਗ ਵਿਅਕਤੀਆਂ ਦੀ ਵਿਲੱਖਣ ਪਛਾਣ ਪੱਤਰ ਯੂਡੀਆਈਡੀ ਕਾਰਡ ਦਰੁਸਤ ਕਰਨ ਸਬੰਧੀ ਸਿਹਤ ਵਿਭਾਗ ਫਗਵਾੜਾ ਵੱਲੋਂ ਕੈਂਪ ਨਿਸ਼ਚਿਤ ਕਰ ਕੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੂੰ ਬੁੱਧਵਾਰ ਕੈਂਪ ਸਬੰਧੀ ਫੋਨ ’ਤੇ ਜਾਣਕਾਰੀ ਦਿੱਤੀ ਗਈ। ਜਿਸ ਸਬੰਧੀ ਸੈਣੀ ਨੇ ਬਲਾਕ ਫਗਵਾੜਾ ਦੇ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਮੀਡੀਆ ਰਾਹੀਂ ਤੇ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਕੈਂਪ ’ਚ ਹਾਜ਼ਰ ਹੋਣ ਲਈ ਕਿਹਾ ਗਿਆ ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਲਗਭਗ 11 ਵਜੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਉੱਥੇ ਕੈਂਪ ਸਬੰਧੀ ਕੋਈ ਪ੍ਰਬੰਧ ਨਹੀਂ ਕੀਤੇ ਗਏ। ਸਗੋਂ ਹੱਡੀਆਂ ਵਾਲੇ ਡਾਕਟਰ ਦੀ ਚੇਅਰ ਵੀ ਖਾਲੀ ਪਾਈ ਗਈ। ਇਸ ਸਬੰਧੀ ਜਦੋਂ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਐੱਸਐੱਮਓ ਫਗਵਾੜਾ ਦੇ ਧਿਆਨ ’ਚ ਲਿਆਉਣ ਲਈ ਪੋੜੀਆਂ ਚੜ੍ਹ ਕੇ ਦਫ਼ਤਰ ਪਹੁੰਚੇ ਤਾਂ ਉੱਥੇ ਵੀ ਐੱਸਐੱਮਓ ਦਫ਼ਤਰ ’ਚ ਕੋਈ ਨਹੀਂ ਮਿਲਿਆ। ਅੱਤ ਦੀ ਗਰਮੀ ’ਚ ਇਕੱਠੇ ਹੋਏ ਦਿਵਿਆਂਗ ਵਿਅਕਤੀਆਂ ਨੇ ਪ੍ਰੇਸ਼ਾਨ ਹੁੰਦਿਆਂ ਆਖ਼ਰ ਕਰੀਬ 12 ਵਜੇ ਸਿਵਲ ਹਸਪਤਾਲ ’ਚ ਧਰਨਾ ਲੱਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਦਿਵਿਆਂਗ ਵਿਅਕਤੀਆਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਹੋਈ ਉਵੇਂ ਹੀ ਕੁਝ ਮਿੰਟਾਂ ’ਚ ਸਿਵਲ ਸਰਜਨ ਸਮੇਤ ਸਾਰਾ ਸਟਾਫ ਹਾਜ਼ਰ ਹੋ ਗਿਆ। ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਕੈਂਪ ਲਗਾਉਣਾ ਹੀ ਨਹੀਂ ਸੀ ਤਾਂ ਸਿਵਲ ਹਸਪਤਾਲ ਫਗਵਾੜਾ ਵੱਲੋਂ ਫੋਨ ਕਿਉਂ ਕੀਤਾ ਗਿਆ। ਕੀ ਕੈਂਪ ਮੌਕੇ ਬੈਠਣ ਲਈ ਦਿਵਿਆਂਗ ਵਿਅਕਤੀਆਂ ਲਈ ਉਚਿਤ ਪ੍ਰਬੰਧ ਕੀਤੇ ਗਏ ਸਨ, ਸੂਬਾ ਪ੍ਰਧਾਨ ਇਸਤਰੀ ਵਿੰਗ ਦਵਿੰਦਰ ਕੌਰ ਨੇ ਦੱਸਿਆ ਕਿ ਕੈਂਪ ਨਾਮ ਦੀ ਕੋਈ ਸਹੂਲਤ ਤਾਂ ਕੀ ਦੇਣੀ ਸੀ ਬਲਕਿ ਦਿਵਿਆਂਗ ਵਿਅਕਤੀਆਂ ਨੂੰ ਵੱਖ-ਵੱਖ ਕਮਰਿਆਂ ’ਚ ਦਸਤਖ਼ਤ ਕਰਵਾਉਣ ਲਈ ਭੇਜਿਆ ਜਾ ਰਿਹਾ ਸੀ, ਜਿਸਦਾ ਵਿਰੋਧ ਹੁੰਦਾ ਵੇਖ ਐੱਸਐੱਮਓ ਨੇ ਆਖਰ ਸਾਰੇ ਲਗਭਗ ਆਏ ਹੋਏ 17 ਲੋੜਵੰਦ ਦਿਵਿਆਂਗ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਆਪ ਸਟਾਫ਼ ਨਾਲ਼ ਬੈਠ ਕੇ ਕੰਮ ਪੂਰਾ ਕਰਵਾਇਆ। ਇਸ ਮੌਕੇ ਜ਼ਿਲ੍ਹਾ ਇੰਚਾਰਜ ਪਲਵਿੰਦਰ ਪਿੰਦਾ, ਸਰਬਜੀਤ ਸਿੰਘ ਲਾਟੂ ਦਿਹਾਤੀ ਪ੍ਰਧਾਨ ਫਗਵਾੜਾ ਭਾਰਤ ਭੂਸ਼ਨ ਸ਼ਹਿਰੀ ਪ੍ਰਧਾਨ ਬਲਾਕ ਫਗਵਾੜਾ, ਮੋਹਨ ਲਾਲ ਖ਼ਜ਼ਾਨਚੀ, ਜਸਵਿੰਦਰ ਸਿੰਘ ਢੱਡਾ, ਰਾਮ ਲੁਭਾਇਆ ਬੋਹਾਨੀ, ਮਨਜੀਤ ਬਰਨਾ, ਪਰਮਜੀਤ ਕੌਰ ਰਾਣੀ ਪੁਰ, ਮਨਪ੍ਰੀਤ ਸਿੰਘ ਸਾਹਨੀ, ਰਾਜੂ ਟੇਲਰ, ਮੋਠੂ ਰਾਮ ਸਾਹਨੀ, ਜਿੰਦਰ, ਨੀਟਾ ਨਰੂੜ, ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦਿਵਿਆਂਗ ਐਕਸ਼ਨ ਕਮੇਟੀ ਦੇ ਮੈਂਬਰ ਹਾਜ਼ਰ ਸਨ। ਜਦੋ ਇਸ ਸੰਬਧੀ ਐੱਸਐੱਮਓ ਫਗਵਾੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਮਰਜੈਂਸੀ ਆਪ੍ਰੈਸ਼ਨ ਆਉਣ ਕਾਰਨ ਡਾਕਟਰ ਨੂੰ ਕੁਝ ਸਮੇਂ ਲਈ ਜਾਣਾ ਪਿਆ। ਜਿਸ ਕਾਰਨ ਥੋੜ੍ਹੀ ਪਰੇਸ਼ਾਨੀ ਜ਼ਰੂਰ ਹੋਈ ਪਰ ਬਾਅਦ ’ਚ ਸਾਰਿਆ ਦੇ ਸਰਟੀਫਿਕੇਟ ਬਣਾ ਦਿੱਤੇ ਗਏ। ਇਹ ਕੈਂਪ ਦਿਵਿਆਂਗਜਨਾਂ ਦੀ ਸਹੂਲਤ ਲਈ ਲਗਾਇਆ ਗਿਆ ਸੀ।