ਲੰਡਨ ਵਿਖੇ ਢਾਡੀ ਜਾਂਗਲਾ ਦਾ ਸੋਨੇ ਦੇ ਖੰਡੇ ਨਾਲ ਸਨਮਾਨ ਲੰਡਨ ਵਿਖੇ ਢਾਡੀ ਗੁਰਜੀਤ ਸਿੰਘ ਗੋਰੀ ਜਾਂਗਲਾ ਦਾ ਸੋਨੇ ਦੇ ਖੰਡੇ ਨਾਲ ਸਨਮਾਨ
Publish Date: Fri, 27 Nov 2026 08:43 PM (IST)
Updated Date: Fri, 27 Nov 2026 08:46 PM (IST)
ਲਖਵੀਰ ਸਿੰਘ ਲੱਖੀਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਥਕ ਢਾਡੀ ਜਥਾ ਗੁਰਜੀਤ ਸਿੰਘ ਗੋਰੀ ਜਾਂਗਲਾ ਦੇ ਜਥੇ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਸਿੱਖੀ ਦੇ ਪ੍ਰਚਾਰ ਦੇ ਪ੍ਰਸਾਰ ਲਈ ਵੱਖ-ਵੱਖ ਸਮਾਗਮਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਹਾਜ਼ਰੀ ਭਰੀ ਜਾ ਰਹੀ ਹੈ ਤੇ ਸੰਗਤਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਸੁਣਾ ਕੇ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ। ਇਸੇ ਤਹਿਤ ਸਾਊਥ ਹਾਲ ਲੰਡਨ ਵਿਖੇ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਵਿਖੇ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ, ਜਿਸ ਵਿੱਚ ਗੁਰਜੀਤ ਸਿੰਘ ਜਾਂਗਲਾ ਦੇ ਢਾਡੀ ਜਥੇ ਵੱਲੋਂ ਵੱਡੀ ਗਿਣਤੀ ਵਿੱਚ ਗੁਰੂ-ਘਰ ਜੁੜੀਆਂ ਸੰਗਤਾਂ ਨਾਲ ਵਾਰਾਂ ਸੁਣਾ ਕੇ ਇਤਿਹਾਸ ਦੀ ਸਾਂਝ ਪਾਈ। ਕਰਵਾਏ ਗਏ ਸਮਾਗਮ ਦੌਰਾਨ ਗੁਰਜੀਤ ਸਿੰਘ ਗੋਰੀ ਜਾਂਗਲਾ ਦਾ ਸਨਮਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਤੇ ਲੰਡਨ ਦੇ ਪ੍ਰਸਿੱਧ ਕਾਰੋਬਾਰੀ ਪ੍ਰਤਾਪ ਸਿੰਘ ਮੋਮੀ ਹੋਰਾਂ ਵੱਲੋਂ ਸਾਂਝੇ ਤੌਰ ’ਤੇ ਸੋਨੇ ਦੇ ਖੰਡੇ ਨਾਲ ਕੀਤਾ ਗਿਆ। ਇਸ ਸਮੇਂ ਪੰਥਕ ਢਾਡੀ ਗੁਰਜੀਤ ਸਿੰਘ ਗੋਰੀ ਜਾਂਗਲਾ ਵੱਲੋਂ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਤਾਪ ਸਿੰਘ ਮੋਮੀ ਲੰਡਨ, ਗੁਰਮੇਲ ਸਿੰਘ ਮੱਲੀ ਪ੍ਰਧਾਨ ਸਿੰਘ ਸਭਾ ਸਾਊਥ ਹਾਲ ਤੋਂ ਇਲਾਵਾ ਬਲਜੀਤ ਸਿੰਘ ਮੱਲੀ, ਕੁਲਵੰਤ ਸਿੰਘ ਮੱਲੀ, ਕੁਲਵੰਤ ਸਿੰਘ ਚੱਠਾ, ਸੁਖਜੀਵਨ ਸਿੰਘ ਦੁੱਤੀ, ਸੋਹਣ ਸਿੰਘ ਸਿੱਧੂ, ਸਾਬਕਾ ਐੱਮਐੱਲਏ ਕੁਲਦੀਪ ਸਿੰਘ ਵੈਦ, ਸੋਨੂ ਦੁੱਤੀ, ਪ੍ਰੀਤ ਟਾਂਡੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।