ਧਾਰਮਿਕ ਕਮੇਟੀ ਨੇ ਸ਼ਰਧਾਲੂਆਂ ਨੂੰ ਕਰਵਾਏ ਮਾਤਾ ਦੇ ਦਰਸ਼ਨ ਨੌਂ ਮੈਂਬਰੀ ਧਾਰਮਿਕ ਕਮੇਟੀ ਭਗਤਪੁਰਾ ਵੱਲੋਂ ਸ਼ਰਧਾਲੂਆਂ ਨੂੰ ਕਰਵਾਏ ਗਏ ਮਾਤਾ ਚਿੰਤਪੁਰਨੀ ਦੇ ਦਰਸ਼ਨ
Publish Date: Tue, 17 Nov 2026 07:01 PM (IST)
Updated Date: Tue, 17 Nov 2026 07:03 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨੌਂ ਮੈਂਬਰੀ ਧਾਰਮਿਕ ਕਮੇਟੀ ਭਗਤਪੁਰਾ ਵੱਲੋਂ ਪ੍ਰਧਾਨ ਸਿਕੰਦਰ ਕਨੌਜੀਆ ਦੀ ਅਗਵਾਈ ਹੇਠ ਮਾਤਾ ਦਾ ਸਾਲਾਨਾ ਜਾਗਰਣ ਸਫਲਤਾਪੂਰਵਕ ਕਰਵਾਉਣ ਉਪਰੰਤ ਮਾਤਾ ਰਾਣੀ ਦਾ ਸ਼ੁਕਰਾਨਾ ਕਰਨ ਤੇ ਦਰਬਾਰ ਵਿਖੇ ਝੰਡਾ ਚੜ੍ਹਾਉਣ ਲਈ ਸ਼ਰਧਾਲੂਆਂ ਨੂੰ ਦੋ ਬੱਸਾਂ ਰਾਹੀਂ ਮਾਤਾ ਚਿੰਤਪੁਰਨੀ ਦੇ ਭਵਨ, ਹਿਮਾਚਲ ਪ੍ਰਦੇਸ਼ ਵਿਖੇ ਦਰਸ਼ਨਾਂ ਲਈ ਲਿਜਾਇਆ ਗਿਆ। ਇਸ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਗੁਣਗਾਨ ਕੀਤਾ। ਸ਼ਰਧਾਲੂਆਂ ਨੇ ਨੱਚ-ਗਾ ਕੇ ਮਾਤਾ ਦੀ ਭਗਤੀ ਕੀਤੀ। ਇਸ ਮੌਕੇ ਸਮਾਜ ਸੇਵਕ ਰਾਣੀਪੁਰ ਬਿੱਟੂ ਵਾਲੀਆ ਤੇ ਬਲਵੰਤ ਬਿੱਲੂ ਨੇ ਝੰਡੀ ਦਿਖਾ ਕੇ ਬੱਸਾਂ ਨੂੰ ਰਵਾਨਾ ਕੀਤਾ। ਇਸ ਮੌਕੇ ਪ੍ਰਕਾਸ਼ ਕਨੌਜੀਆ, ਨਰਿੰਦਰਪਾਲ, ਸੌਰਵ ਸ਼ਰਮਾ, ਵਿਜੇ ਕੁਮਾਰ ਨੀਲਾ, ਸ਼ਾਲੂ ਯੂਐੱਸਏ, ਲਵਲੀ ਦੁਬਈ, ਨਵੀ ਯੂਏਈ, ਹਰੀ ਓਮ ਗੁਪਤਾ, ਕ੍ਰਿਸ਼ ਅੰਮ੍ਰਿਤਸਰ, ਬਲਵਿੰਦਰ ਕੁਮਾਰ, ਪ੍ਰਵੀਨ ਕਨੌਜੀਆ, ਬੰਟੀ ਯੂਏਈ, ਬਾਊ ਯੂਏਈ, ਹਨੀ, ਮਿੱਕੀ-ਵਿੱਕੀ, ਠਾਕੁਰ ਫੈਮਿਲੀ, ਜਗਜੀਤ ਸਿੰਘ, ਗੁਲਜਿੰਦਰ ਸਿੰਘ, ਵਿਕਰਮ ਕਨੌਜੀਆ, ਰਜਤ ਕਨੌਜੀਆ, ਸਾਜਨ ਵਰਮਾ, ਸੋਬੀ, ਰਾਜ ਕੁਮਾਰ ਰਾਜੂ, ਡਾ. ਰਮਨ ਸ਼ਰਮਾ, ਮਨੋਜ ਸਾਹੂ, ਮੋਹਿਤ ਸ਼ਰਮਾ, ਰੌਕੀ ਸਹਿਜਲ, ਐਡਵੋਕੇਟ ਜਤਿੰਦਰ ਠਾਕੁਰ, ਨਿਤੇਸ਼ ਸ਼ਰਮਾ ਤੇ ਹਰਵਿੰਦਰ ਸਿੰਘ ਸਮੇਤ ਹੋਰਾਂ ਨੇ ਇਸ ਧਾਰਮਿਕ ਯਾਤਰਾ ਲਈ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਸੁਮਨ, ਅਮਨ ਕਾਲਾ, ਗੈਵੀ, ਵੰਸ਼ ਕਨੌਜੀਆ, ਸੌਰਵ ਕਨੌਜੀਆ, ਅਭਿਮਤ ਕਨੌਜੀਆ, ਨੈਤਿਕ ਕਨੌਜੀਆ, ਵਿੱਕੀ ਠਾਕੁਰ, ਮਨੀ ਸਿੰਘ, ਸੋਨੂੰ ਸੈਣੀ, ਆਰੀਅਨ ਕਨੌਜੀਆ, ਕਮਲ ਸੈਣੀ ਅਤੇ ਰਵਿੰਦਰ ਸਿੰਘ ਸੈਣੀ ਸਮੇਤ ਹੋਰ ਸ਼ਰਧਾਲੂ ਵੀ ਮੌਜੂਦ ਸਨ।