ਡੀਸੀ ਨੇ ਕੀਤਾ ਡਿਲੇਅਡ ਪੇਮੈਂਟ ਕੇਸਾਂ ਦਾ ਨਿਪਟਾਰਾ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ MSME ਇਕਾਈਆਂ ਦੇ ਡਿਲੇਅਡ ਪੇਮੈਂਟ ਕੇਸਾਂ ਦਾ ਨਿਪਟਾਰਾ
Publish Date: Fri, 09 Oct 2026 06:35 PM (IST)
Updated Date: Fri, 09 Oct 2026 06:35 PM (IST)
-ਮੈਸਰਜ਼ ਭੁੱਲਰ ਐਸੋਸੀਏਟਸ ਕੰਸਟ੍ਰਕਸ਼ਨ ਨੂੰ ਸੌਂਪਿਆ ਗਿਆ ਅਵਾਰਡ -ਐੱਮਐੱਸਐੱਮਈ ਇਕਾਈਆਂ ਦੇ ਮਾਮਲਿਆਂ ’ਤੇ ਗੰਭੀਰਤਾ ਦਿਖਾਈ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਵੱਲੋਂ ਜ਼ਿਲ੍ਹੇ ਵਿੱਚ ਐੱਮਐੱਸਐੱਮਈ ਇਕਾਈਆਂ ਦੀਆਂ ਬਕਾਇਆ ਅਦਾਇਗੀਆਂ (ਡਿਲੇਅਡ ਪੇਮੈਂਟ) ਨਾਲ ਸਬੰਧਤ ਮਾਮਲਿਆਂ ਤੇ ਗੰਭੀਰਤਾ ਨਾਲ ਕਾਰਵਾਈ ਕਰਦਿਆਂ ਕੇਸਾਂ ਦਾ ਪ੍ਰੋਸੀਡ ਤੇ ਨਿਪਟਾਰਾ ਕੀਤਾ ਗਿਆ ਹੈ। ਇਸੇ ਲੜੀ ਤਹਿਤ ਮੈਸਰਜ਼ ਭੁੱਲਰ ਐਸੋਸੀਏਟਸ ਕੰਸਟ੍ਰਕਸ਼ਨ ਕਪੂਰਥਲਾ ਵੱਲੋਂ ਲਗਾਏ ਗਏ ਕੇਸ ਦਾ ਸਫਲਤਾਪੂਰਵਕ ਨਿਪਟਾਰਾ ਕਰਦੇ ਹੋਏ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਨੇ ਉਕਤ ਇਕਾਈ ਨੂੰ ਉਨ੍ਹਾਂ ਦਾ ਅਵਾਰਡ ਸੌਂਪਿਆ। ਇਸ ਅਵਾਰਡ ਦੇ ਮਿਲਣ ਨਾਲ ਇਕਾਈ ਨੂੰ ਆਪਣੇ ਪੈਸੇ ਵਾਪਸ ਲੈਣ ਵਿੱਚ ਬਹੁਤ ਸਹੂਲਤ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਪ੍ਰਕਿਰਿਆ ਅਧੀਨ ਮੂਲ ਰਕਮ ਦੇ ਨਾਲ-ਨਾਲ ਬਕਾਇਆ ਰਕਮ ਤੇ ਵਿਆਜ ਵੀ ਲਗਾਇਆ ਜਾਂਦਾ ਹੈ। ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੰਸੀਲੀਏਸ਼ਨ (ਮਿਲਾਪ) ਤੇ ਆਰਬਿਟਰੇਸ਼ਨ (ਸਾਲਸੀ) ਦੇ ਮਾਧਿਅਮ ਰਾਹੀਂ ਕੁੱਲ 14 ਕੇਸਾਂ ਵਿੱਚ 47 ਲੱਖ 94 ਹਜ਼ਾਰ 800 ਰੁਪਏ (₹47,94,800) ਦੀ ਰਾਸ਼ੀ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਜ਼ਿਲ੍ਹੇ ਵਿੱਚ ਕੁੱਲ 15 ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ। ਹੁਣ ਨਵੇਂ 8 ਕੇਸਾਂ ਦੀ ਕੰਸੀਲੀਏਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਦੀ ਕੁੱਲ ਡਿਲੇਅਡ ਪੇਮੈਂਟ ਦੀ ਰਕਮ ਲਗਭਗ 6 ਕਰੋੜ 36 ਲੱਖ 86 ਹਜ਼ਾਰ 763 ਰੁਪਏ (₹6,36,86,763) ਬਣਦੀ ਹੈ। ਇਸ ਨਾਲ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਨੂੰ ਬਹੁਤ ਵੱਡੀ ਰਾਹਤ ਤੇ ਸਹਾਇਤਾ ਮਿਲੇਗੀ।