ਡਿਪੂ ਹੋਲਡਰਾਂ ਦੇ ਧਰਨੇ ’ਚ ਸ਼ਾਮਿਲ ਹੋਣ ਲਈ ਕਾਫ਼ਲਾ ਰਵਾਨਾਂ ਚੰਡੀਗੜ੍ਹ ਵਿਖੇ ਡਿਪੂ ਹੋਲਡਰਾਂ ਦੇ ਧਰਨੇ ’ਚ ਸ਼ਾਮਿਲ ਹੋਣ ਲਈ ਕਾਲਾ਼ ਸੰਘਿਆਂ ਤੇ ਵਰਿਆਹਾਂ ਤੋਂ ਡਿਪੂਆਂ ਵਾਲੇ ਰਵਾਨਾ
Publish Date: Tue, 06 Oct 2026 08:49 PM (IST)
Updated Date: Tue, 06 Oct 2026 08:50 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ (118) ਵੱਲੋਂ ਡੀਪੂ ਹੋਲਡਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 5 ਅਕਤੂਬਰ ਨੂੰ ਅਨਾਜ ਭਵਨ, ਚੰਡੀਗੜ੍ਹ ਵਿਖੇ ਰੱਖੇ ਵਿਸ਼ਾਲ ਧਰਨੇ ਵਿੱਚ ਸ਼ਾਮਿਲ ਹੋਣ ਲਈ ਕਾਲਾ਼ ਸੰਘਿਆਂ ਤੇ ਨੇੜਲੇ ਪਿੰਡਾਂ ਤੋਂ ਡਿਪੂ ਹੋਲਡਰ ਰਵਾਨਾ ਹੋਏ। ਇਸ ਮੌਕੇ ਕਾਲਾ ਸੰਘਿਆਂ ਤੋਂ ਚੰਡੀਗੜ੍ਹ ਰਵਾਨਾ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਲਾਲੀ ਵਰਿਆਹਾਂ, ਅਵਤਾਰ ਮਾਨ ਅਤੇ ਸੰਦੀਪ ਮੜੀਆ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਖੁਦ ਮੰਨੀਆ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਕਾਰਨ ਡੀਪੂ ਹੋਲਡਰਾਂ ਵਿਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਮੀਟਿੰਗਾਂ ਦੌਰਾਨ ਮੰਗਾਂ ਮੰਨਣ ਦੇ ਭਰੋਸੇ ਦਿੱਤੇ ਜਾਂਦੇ ਹਨ, ਪਰ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ। ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਸਾਡੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਵਲੋਂ ਅਗਲੇ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਸਰਕਾਰ ਦਾ ਵਿਰੋਧ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਡਿਪੂ ਹੋਲਡਰਾਂ ਵੱਲੋਂ ਸਰਕਾਰ ਦੇ ਕੰਨ ਤੇ ਅੱਖਾਂ ਖੋਲ੍ਹਣ ਲਈ ਅੱਜ ਚੰਡੀਗੜ੍ਹ ਵਿਖੇ ਰੋਸ ਰੈਲੀ ਰੱਖੀ ਗਈ ਹੈ ਅਤੇ ਜੇਕਰ ਫਿ਼ਰ ਵੀ ਸਰਕਾਰ ਆਪਣੀ ਕੰਭਕਰਨੀ ਨੀਂਦ ਵਿੱਚ ਨਾ ਜਾਗੀ ਤਾਂ ਜੱਥੇਬੰਦੀ ਵੱਲੋਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ।