ਰਾਸ਼ਨ ਕਾਰਡ ਵੈਰੀਫਿਕੇਸ਼ਨ ਦੀਆਂ ਡਿਊਟੀਆਂ ਰੱਦ ਕਰਨ ਦੀ ਮੰਗ
ਰਾਸ਼ਨ ਕਾਰਡ ਵੈਰੀਫਿਕੇਸ਼ਨ ਦੀਆਂ ਡਿਊਟੀਆਂ ਰੱਦ ਕਰਨ ਦੀ ਕੀਤੀ ਮੰਗ
Publish Date: Mon, 21 Sep 2026 09:33 PM (IST)
Updated Date: Mon, 21 Sep 2026 09:35 PM (IST)
--ਡੀਟੀਐੱਫ ਕਪੂਰਥਲਾ ਤੇ ਬੀਐੱਡ ਫ਼ਰੰਟ ਵੱਲੋਂ ਡੀਸੀ ਦਫ਼ਤਰ ਦੇ ਜੀਏ ਨੂੰ ਮੰਗ-ਪੱਤਰ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਅਧਿਆਪਕਾਂ ਨੂੰ ਰਾਸ਼ਨ ਕਾਰਡ ਵੈਰੀਫਿਕੇਸ਼ਨ ਵਰਗੇ ਗੈਰ-ਵਿਦਿਅਕ ਕੰਮਾਂ ਵਿੱਚ ਲਗਾਏ ਜਾਣ ਦੇ ਵਿਰੋਧ ਵਿੱਚ ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਕਪੂਰਥਲਾ ਤੇ ਬੀਐੱਡ ਫ਼ਰੰਟ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਜਨਰਲ ਅਸਿਸਟੈਂਟ (ਜੀਏ) ਨੂੰ ਮੰਗ-ਪੱਤਰ ਸੌਂਪਿਆ ਗਿਆ। ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਤੇ ਬੀਐੱਡ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਅਧਿਆਪਕਾਂ ਉੱਤੇ ਕੰਮ ਦਾ ਬਹੁਤ ਬੋਝ ਹੈ। ਅਜਿਹੇ ਵਿੱਚ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਵਰਗੀਆਂ ਡਿਊਟੀਆਂ ਲਗਾਉਣ ਨਾਲ ਬੱਚਿਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਹਿਲਾਂ ਹੀ ਸੈਂਸਸ, ਐੱਸਆਈਆਰ, ਬੀਐੱਲਓ, ਸੈਕਟਰ ਅਫਸਰ ਆਦਿ ਡਿਊਟੀਜ਼ ਚੱਲ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਤੋਂ ਸਿਰਫ਼ ਵਿੱਦਿਅਕ ਕੰਮ ਹੀ ਲਏ ਜਾਣ ਤੇ ਤੁਰੰਤ ਇਨ੍ਹਾਂ ਡਿਊਟੀਆਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਵਫ਼ਦ ਵਿੱਚ ਅਪਿੰਦਰ ਸਿੰਘ, ਬਿਕਰਮਜੀਤ ਸਿੰਘ, ਸਤਵਿੰਦਰ ਸਿੰਘ, ਪਲਵਿੰਦਰ ਸਿੰਘ, ਨਰਿੰਦਰ ਪਰਾਸ਼ਰ, ਗੁਰਵਿੰਦਰ ਸਿੰਘ ਗਾਂਧੀ, ਸ਼ਿਵ ਕੁਮਾਰ, ਰਾਜਿੰਦਰ ਸੈਣੀ, ਦਿਨੇਸ਼ ਕੁਮਾਰ ਤੇ ਕਮਲ ਕੁਮਾਰ, ਪਵਨ ਕੁਮਾਰ ਰੋਹਿਤ ਕੁਮਾਰ ਆਦਿ ਸ਼ਾਮਲ ਸਨ।