ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ’ਤੇ ਦਿੱਤਾ ਮੰਗ ਪੱਤਰ ਪੰਜਾਬ ਗਵਰਨਰ ਦੇ ਨਾਮ ਏਡੀਸੀ ਨੂੰ ਸੌਂਪਿਆ ਮੰਗ ਪੱਤਰ
Publish Date: Thu, 10 Sep 2026 09:23 PM (IST)
Updated Date: Thu, 10 Sep 2026 09:25 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਕਪੂਰਥਲਾ : ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਮੁਹੱਲਾ ਜੱਟਪੁਰਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਬਸਪਾ ਪੰਜਾਬ ਦੇ ਜਰਨਲ ਸੈਕਟਰੀ ਤਰਸੇਮ ਸਿੰਘ ਥਾਪਰ, ਸੂਬਾ ਸਕੱਤਰ ਹਰਿੰਦਰ ਸ਼ੀਤਲ, ਸੂਬਾ ਸਕੱਤਰ ਰਕੇਸ਼ ਕੁਮਾਰ ਦਾਤਾਰਪੁਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਭਾਰਤ ਰਤਨ ਵਾ ਸੰਵਿਧਾਨ ਦੇ ਨਿਰਮਾਤਾ ਡਾ. ਭਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤਾਂ ’ਤੇ ਮਾੜੀ ਮਾਨਸਿਕਤਾ ਦੀ ਸੋਚ ਵਾਲੇ ਲੋਕਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ, ਜੋ ਕਿ ਨਿੰਦਣਯੋਗ ਹੈ। ਹਰਿੰਦਰ ਸ਼ੀਤਲ ਨੇ ਕਿਹਾ ਕਿ ਬੇਸ਼ਕ ਭਾਰਤ ਦੇਸ਼ ਨੂੰ ਆਜ਼ਾਦ ਹੋਏ ਨੂੰ 80 ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਅੱਜ ਵੀ ਮੁੱਠੀ ਭਰ ਲੋਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੇ ਉਨ੍ਹਾਂ ਦੇ ਲਿਖੇ ਹੋਏ ਸੰਵਿਧਾਨ ਨਾਲ ਨਫਰਤ ਕਰਦੇ ਹਨ ਤੇ ਜਾਤੀਵਾਦ ਦੇ ਕੂੜ ਪ੍ਰਚਾਰ ਨੂੰ ਉਤਸ਼ਾਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੁਧਿਆਣਾ ਸ਼ਹਿਰ ਵਿਚ ਬਾਬਾ ਸਾਹਿਬ ਜੀ ਦੇ ਬੁੱਤ ਦਾ ਨਿਰਾਦਰ ਕੀਤਾ ਗਿਆ ਹੈ, ਉਹ ਬਖਸ਼ਣਯੋਗ ਨਹੀਂ ਹੈ। ਬਸਪਾ ਨੇਤਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਲੋਕਾਂ ਵੱਲੋ ਹਾਹਾਕਾਰ ਕੀਤੀ ਜਾ ਰਹੀ ਹੈ, ਪਰ ਇਸ ਨਿਕੰਮੀ ਸਰਕਾਰ ਦੇ ਕੰਨਾਂ ਤੇ ਜੂੰ ਵੀ ਨਹੀਂ ਸਰਕ ਰਹੀ। ਇਸ ਤੋਂ ਬਾਅਦ ਪਾਰਟੀ ਦੇ ਸਮੂਹ ਆਗੂਆਂ ਵੱਲੋਂ ਪੰਜਾਬ ਦੇ ਗਵਰਨਰ ਦੇ ਨਾਮ ਦਾ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਤੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਅਸਲ ਦੋਸ਼ਿਆਂ ਦਾ ਪਤਾ ਲਗਾ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ, ਬਸਪਾ ਦੇ ਵਾਇਸ ਪ੍ਰਧਾਨ ਪ੍ਰਗਟ ਸੰਧੂ, ਭੁਲੱਥ ਤੋਂ ਹਲਕਾ ਇੰਚਾਰਜ ਜਗਤਾਰ ਸਿੰਘ ਬਿੱਟੂ, ਰਾਮ ਸਿੰਘ, ਹਲਕਾ ਸੁਲਤਾਨਪੁਰ ਲੋਧੀ ਤੋਂ ਜਸਵੀਰ ਸਿੰਘ ਪੱਪਾ, ਲੇਖ ਰਾਜ, ਅਸ਼ੋਕ ਗਿੱਲ, ਵੇਦ ਪ੍ਰਕਾਸ਼, ਮਾਸਟਰ ਹਰਬੰਸ ਸਿੰਘ ਸਭਰਵਾਲ, ਸੋਮਨਾਥ, ਮਦਨ ਲਾਲ, ਗੁਰਜੀਤ ਸਿੰਘ, ਗੁਰਮੇਲ ਸਿੰਘ, ਜਸਪਿੰਦਰ ਸਿੰਘ, ਰਾਮ ਲਾਲ, ਪਰਮਜੀਤ ਸਿੰਘ ਖਲਵਾੜਾ, ਸੰਤੋਖ ਸਿੰਘ ਢੱਡਾ, ਸੁਖਵਿੰਦਰ ਸਿੰਘ, ਸ਼ੇਰ ਗਿੱਲ, ਕਸ਼ਮੀਰ ਸਿੰਘ, ਬੂਟਾ ਸਿੰਘ ਤੇ ਹੋਰ ਹਾਜ਼ਰ ਸਨ।