ਚਾਚੋਕੀ ਦੇ ਨਾਲੇ ’ਚ ਮਿਲੀ ਗਲੀ-ਸੜੀ ਲਾਸ਼
ਫਗਵਾੜਾ ਵਿਖੇ ਨਾਲੇ ਵਿੱਚ ਮਿਲੀ ਗਲੀ-ਸੜੀ ਲਾਸ਼
Publish Date: Thu, 03 Sep 2026 09:31 PM (IST)
Updated Date: Thu, 03 Sep 2026 09:34 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਦਿਨ ਚੜਦਿਆਂ ਹੀ ਫਗਵਾੜਾ ਦੇ ਜੀਟੀ ਰੋਡ ਸਥਿਤ ਚਾਚੋਕੀ ਦੇ ਇੱਕ ਪੈਟਰੋਲ ਪੰਪ ਲਾਗੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਾਲੇ ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲੀ। ਮੌਕੇ ਤੇ ਪੁੱਜੇ ਵਾਰਡ ਦੇ ਕੌਂਸਲਰ ਚਿਰੰਜੀ ਲਾਲ ਕਾਲਾ ਨੇ ਦੱਸਿਆ ਕਿ ਸਵੇਰੇ ਇੱਕ ਵਿਅਕਤੀ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਕੁੱਤਾ ਵਾਰ-ਵਾਰ ਨਾਲੇ ਵੱਲ ਜਾਣ ਲੱਗਾ, ਜਿਸ ਕਾਰਨ ਉਸ ਵਿਅਕਤੀ ਨੂੰ ਸ਼ੱਕ ਹੋਇਆ ਕਿ ਨਾਲੇ ਵਿੱਚ ਕੋਈ ਚੀਜ਼ ਮੌਜੂਦ ਹੈ। ਜਦੋਂ ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉੱਥੇ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਵਾਰਡ ਕੌਂਸਲਰ ਨੂੰ ਸੂਚਿਤ ਕੀਤਾ ਗਿਆ। ਕੌਂਸਲਰ ਵੱਲੋਂ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਸ ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਕਰੀਬ ਦੋ ਤੋਂ ਤਿੰਨ ਦਿਨ ਪੁਰਾਣੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਫਗਵਾੜਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਜਾਂਚ ਜਾਰੀ ਸੀ।