ਤਹਿਸੀਲ ਫਗਵਾੜਾ ਦੇ ਸਮੂਹ ਅਧਿਆਪਕਤੇ ਮੁਲਾਜ਼ਮ 21 ਨੂੰ ਲੈਣਗੇ ਸਮੂਹਿਕ ਛੁੱਟੀ ਸਮੂਹ ਅਧਿਆਪਕ ਅਤੇ ਮੁਲਾਜ਼ਮ ਵਰਗ ਵੱਲੋਂ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਕੂਲ ਬੰਦ ਕਰਨ ਦਾ ਫ਼ੈਸਲਾ
Publish Date: Mon, 19 Oct 2026 07:02 PM (IST)
Updated Date: Mon, 19 Oct 2026 07:03 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਾਂਝਾ ਮੁਲਾਜ਼ਮ ਫਰੰਟ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਤਹਿਸੀਲ ਫ਼ਗਵਾੜਾ ਦੇ ਸਮੂਹ ਅਧਿਆਪਕ ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਨਗਰ ਨਿਗਮ ਫਗਵਾੜਾ ਦੇ ਦਫ਼ਤਰ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸਨ ਵਿੱਚ ਸ਼ਾਮਲ ਹੋਣਗੇ। ਤਹਿਸੀਲ ਫਗਵਾੜਾ ਦੇ ਸਾਂਝੀ ਤਾਲਮੇਲ ਕਮੇਟੀ ਦੇ ਆਗੂ ਸਤਵੰਤ ਸਿੰਘ ਟੂਰਾ, ਗਣੇਸ਼ ਭਗਤ, ਸਤਨਾਮ ਸਿੰਘ ਰੰਧਾਵਾ, ਦਲਜੀਤ ਸਿੰਘ, ਅਜੇ ਕੁਮਾਰ, ਪਰਮਿੰਦਰ ਸਿੰਘ ਸਿੰਘ, ਜਸਵੀਰ ਭੰਗੂ, ਜਸਬੀਰ ਸਿੰਘ ਸੈਣੀ, ਤੀਰਥ ਸਿੰਘ, ਪਰਮਜੀਤ ਸਿੰਘ ਚੌਹਾਨ,ਕੁਲਦੀਪ ਸਿੰਘ ਕੌੜਾ, ਰਵਿੰਦਰ ਸਿੰਘ, ਸਤਨਾਮ ਸਿੰਘ ਗਿੱਲ ਨੇ ਦੱਸਿਆ ਪੰਜਾਬ ਭਰ ਦੇ ਅਧਿਆਪਕਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਦੀ ਹੈ। ਇਸ ਮੰਗ ਲੈ ਕੇ ਪੰਜਾਬ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਸੰਘਰਸ਼ ਕਰ ਹਨ, ਜਿਸ ਨੂੰ ਤਰੁੰਤ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ 18 ਫੀਸਦੀ ਡੀਏ ਦਾ ਬਕਾਇਆ ਤੁਰੰਤ ਜਾਰੀ ਕਰਨ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਤੇ 2.59 ਗੁਣਾਕ ਲਾਗੂ ਕਰਨ, ਕੱਟੇ ਗਏ ਪੇਂਡੂ ਤੇ ਬਾਰਡਰ ਭੱਤੇ ਮੁੜ ਬਹਾਲ ਕੀਤੇ ਜਾਣ। ਏਸੀਪੀ ਮੁੜ ਲਾਗੂ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਵਿੱਤੀ ਮੰਗਾਂ ਦਾ ਤੁਰੰਤ ਹੱਲ ਕੀਤੇ ਜਾਵੇ। ਇਸ ਮੌਕੇ ਪੰਕਜ ਸ਼ਰਮਾ, ਨਿਰਮੋਲਕ ਸਿੰਘ ਹੀਰਾ, ਸੁਨੀਤਾ, ਗੌਰਵ ਰਠੌਰ, ਸੁਰਿੰਦਰ ਰਾਮ, ਜਸਪਾਲ ਬਹਾਨੀ, ਨਵਤੇਜ ਸਿੰਘ, ਮਨਜੀਤ ਲਾਲ, ਸਿਮਰਨ ਪੀਤ ਸਿੰਘ, ਲਖਬੀਰ ਕੌਰ, ਨੇਹਾ ਸੇਠੀ, ਕਮਲਦੀਪ ਕੌਰ ਸੈਣੀ, ਪਲਵਿੰਦਰ ਕੌਰ, ਕੁਲਵੀਰ ਕੌਰ, ਕੁਲਦੀਪ ਕੌਰ ਨੰਗਲ ਮੱਝਾ, ਬਲਵਿੰਦਰ ਕੌਰ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਅਕਬਰ ਖਾਨ, ਰਾਕੇਸ਼ ਕੰਡਾ, ਵਿਕਰਮਜੀਤ ਸਿੰਘ, ਨੇਬ ਸਿੰਘ, ਪਵਨ ਅੱਤਰੀ, ਕਮਲ ਕੁਮਾਰ, ਜਸਵੀਰ ਕੁਮਾਰ, ਸਤਨਾਮ ਸਿੰਘ ਨਰੂੜ, ਹਰਪ੍ਰੀਤ ਸਿੰਘ ਖਜੂਰਲਾ, ਮਨਜੋਤ ਕੌਰ ਆਦਿ ਸ਼ਾਮਲ ਸਨ।