ਦੇਬੀ ਨੂੰ ਸਦਮਾ, ਪਿਤਾ ਮਲਕੀਤ ਸਿੱਧੂ ਦਾ ਦਿਹਾਂਤ ਦੇਬੀ ਨੂੰ ਸਦਮਾ, ਪਿਤਾ ਮਲਕੀਤ ਸਿੱਧੂ ਦਾ ਦਿਹਾਂਤ
Publish Date: Fri, 25 Sep 2026 09:02 PM (IST)
Updated Date: Fri, 25 Sep 2026 09:03 PM (IST)
-ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਵੱਲੋਂ ਦੇਬੀ ਨਾਲ ਦੁੱਖ ਦਾ ਪ੍ਰਗਟਾਵਾ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਪਿੰਡ ਖੁਸਰੋਪੁਰ ਦੇ ਸਾਬਕਾ ਸਰਪੰਚ ਤੇ ਇਲਾਕੇ ਦੇ ਉੱਘੇ ਕਾਸ਼ਤਕਾਰ ਬਲਦੇਵ ਸਿੰਘ ਦੇਬੀ ਦੇ ਪਿਤਾ ਮਲਕੀਤ ਸਿੰਘ ਸਿੱਧੂ ਸਾਬਕਾ ਪ੍ਰਧਾਨ ਕੋਆਰਪ੍ਰੇਟਿਵ ਸੁਸਾਇਟੀ ਸੰਧੂ ਚੱਠਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਬਲਦੇਵ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਲਕਾ ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਦਲਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਜਥੇਦਾਰ ਜਗੀਰ ਸਿੰਘ ਵਡਾਲਾ ਸੀਨੀਅਰ ਅਕਾਲੀ ਆਗੂ, ਨਰਿੰਦਰ ਸਿੰਘ ਖੁਸਰੋਪੁਰ ਵਾਰਸ ਆਫ ਪੰਜਾਬ ਦੇ ਆਗੂ, ਸੁਖਵਿੰਦਰ ਸਿੰਘ ਨੇਕੀ ਸਰਪੰਚ ਸਿੱਧਵਾਂ ਦੋਨਾਂ, ਬਲਾਕ ਸੰਮਤੀ ਮੈਂਬਰ ਪਰਮਵੀਰ ਸਿੰਘ ਭਿੰਡਰ, ਜਥੇਦਾਰ ਇੰਦਰਜੀਤ ਸਿੰਘ ਮੰਨਣ, ਬਲਵਿੰਦਰ ਸਿੰਘ ਬਲੱਗਣ ਸਰਪੰਚ ਖੁਸਰੋਪੁਰ, ਦਲਵਿੰਦਰ ਸਿੰਘ ਸਿੱਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ, ਪੰਡਿਤ ਲਾਭ ਚੰਦ ਥਿੱਗਲੀ ਨੰਬਰਦਾਰ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿੱਗਲੀ, ਅਮਰਜੀਤ ਸਿੰਘ ਭੰਡਾਲ ਸਰਪੰਚ, ਹਰਭਜਨ ਸਿੰਘ ਭਲਾਈਪੁਰ, ਅਮਰਜੀਤ ਸਿੰਘ ਸੈਦੋਵਾਲ ਸਾਬਕਾ ਪ੍ਰਧਾਨ ਕਾਂਗਰਸ, ਮਾਸਟਰ ਵਿਜੈ ਕੁਮਾਰ ਸ਼ਰਮਾ ਪੰਚ, ਸੁਖਪਾਲ ਸਿੰਘ ਪੰਚ, ਕਮਲਜੀਤ ਸਿੰਘ ਪੰਚ, ਰਖਬੀਰ ਸਿੰਘ ਪੰਚ, ਸਰਦੂਲ ਸਿੰਘ ਸਰਪੰਚ ਸਿਆਲ, ਜਸਵੰਤ ਸਿੰਘ ਚਾਹਲ ਸਰਪੰਚ ਭਾਣੋਲੰਗਾ, ਜੈ ਦੁਰਗਾ ਸੇਵਾ ਸੰਮਤੀ ਸਿੱਧਵਾਂ ਦੋਨਾਂ ਦੇ ਪ੍ਰਧਾਨ ਸੋਮ ਦੱਤ ਸ਼ਰਮਾ, ਗੁਰਬਚਨ ਲਾਲ ਲਾਲੀ ਸਾਬਕਾ ਸਰਪੰਚ ਵਰਿਆਂਹ, ਯੂਕ ਕਾਂਗਰਜਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਸੈਕਟਰੀ ਰਘਬੀਰ ਸ਼ਰਨ ਪੱਲੀ, ਬਲਵਿੰਦਰ ਸਿੰਘ ਸਾਬਕਾ ਸਰਪੰਚ ਸੰਧੂ ਚੱਠਾ ਆਦਿ ਨੇ ਦੁੱਖ ਸਾਂਝਾ ਕੀਤਾ। ਬਲਦੇਵ ਸਿੰਘ ਦੇਬੀ ਨੇ ਦੱਸਿਆ ਕਿ ਸਾਡੇ ਪਿਤਾ ਮਲਕੀਅਤ ਸਿੰਘ ਸਿੱਧੂ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 29 ਸਤੰਬਰ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਪਿੰਡ ਖੁਸਰੋਪੁਰ ਵਿਖੇ ਪਾਇਆ ਜਾਵੇਗਾ।