ਦਯਾਵੰਤੀ ਫਾਊਂਡੇਸ਼ਨ ਨੇ ਫਰੀ ਆਯੁਰਵੈਦਿਕ ਕੈਂਪ ਲਗਾ ਕੇ ਮਨਾਇਆ ਗਣਤੰਤਰ ਦਿਵਸ
ਦਯਾਵੰਤੀ ਫਾਊਂਡੇਸ਼ਨ ਨੇ ਫਰੀ ਆਯੁਰਵੈਦਿਕ ਕੈਂਪ ਲਗਾ ਕੇ ਮਨਾਇਆ ਗਣਤੰਤਰ ਦਿਵਸ
Publish Date: Thu, 29 Jan 2026 06:46 PM (IST)
Updated Date: Thu, 29 Jan 2026 06:49 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ, ਬੰਸੀ ਲਾਲ ਮਾਰਕੀਟ, ਬੰਗਾ ਰੋਡ, ਫਗਵਾੜਾ ਵੱਲੋਂ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਕੁਮਾਰ ਬੱਤਰਾ (ਫਰੰਟੀਅਰ ਕਲੌਥ ਹਾਊਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਿਵ ਮੰਦਿਰ, ਪੱਕਾ ਬਾਗ ਸਟਾਰਚ ਮਿੱਲ ਫਗਵਾੜਾ ਵਿਖੇ ਫਰੀ ਕੈਂਪ ਲਗਾਇਆ। ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਦੀ ਨਿਗਰਾਨੀ ਹੇਠ ਆਯੋਜਿਤ ਇਸ ਕੈਂਪ ਦਾ ਉਦਘਾਟਨ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਸੈਕਟਰੀ ਦਯਾਵੰਤੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ। ਉਨ੍ਹਾਂ ਦਯਾਵੰਤੀ ਫਾਊਂਡੇਸ਼ਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਡਾ. ਰੀਤੂ ਢੀਂਗਰਾ ਗਰੋਵਰ (ਬੀਏਐੱਮਐੱਸ, ਡੀ-ਫਾਰਮੈਸੀ) ਤੇ ਸਹਾਇਕ ਪਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ 57 ਲੋੜਵੰਦਾਂ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਤੇ ਲੋੜ ਅਨੁਸਾਰ ਬਿਲਕੁਲ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਲੋੜਵੰਦਾਂ ਨੂੰ ਇਕ ਹਫਤੇ ਦੀ ਫਰੀ ਦਵਾਈ ਦੇਣ ਦੇ ਨਾਲ ਲੋੜ ਹੋਣ ’ਤੇ ਵਾਧੂ ਦਵਾਈ ਬੰਗਾ ਰੋਡ ਸਥਿਤ ਡਿਸਪੈਂਸਰੀ ਤੋਂ ਪ੍ਰਾਪਤ ਕਰਨ ਦੀ ਹਦਾਇਤ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਮਹਾਰਿਸ਼ੀ ਚਰਕ ਦੇ ਅਨੁਸਾਰ ਇਕ ਸਿਹਤਮੰਦ ਵਿਅਕਤੀ ਦੀ ਸਿਹਤ ਦੀ ਰੱਖਿਆ ਕਰਨ ਤੇ ਮਰੀਜ਼ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਗਿਆਨ ਆਯੁਰਵੇਦ ਪ੍ਰਣਾਲੀ ਵਿਚ ਮੌਜੂਦ ਹੈ। ਹਜ਼ਾਰਾਂ ਸਾਲ ਤੋਂ ਇਹ ਇਕ ਪ੍ਰਮਾਣਤ ਇਲਾਜ ਪਣਾਲੀ ਵਜੋਂ ਸਥਾਪਤ ਹੈ, ਜਿਸ ਵਿਚ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੀ ਤਾਕਤ ਹੈ। ਆਯੁਰਵੈਦਿਕ ਦਵਾਈਆਂ ਦਾ ਆਮ ਤੌਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਹੈ। ਆਯੁਰਵੈਦਿਕ ਦਵਾਈਆਂ ਇਕ ਸਿਹਤਮੰਦ ਵਿਅਕਤੀ ਦੁਆਰਾ ਵੀ ਵਰਤੀਆਂ ਜਾ ਸਕਦੀਆਂ ਹਨ ਕਿਉਂਕਿ ਇਹ ਸਾਡੀ ਆਧੁਨਿਕ ਜੀਵਨ ਸ਼ੈਲੀ ਨੂੰ ਸਹੀ ਦਿਸ਼ਾ ਦਿੰਦੀਆਂ ਹਨ ਤੇ ਸਿਹਤ ਲਈ ਲਾਭਦਾਇਕ ਆਦਤਾਂ ਵਿਕਸਤ ਕਰਦੀਆਂ ਹਨ। ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਜੀਵਨ ਤਨਾਅ ਮੁਕਤ ਤੇ ਖੁਸ਼ਹਾਲ ਹੋ ਜਾਂਦਾ ਹੈ। ਅਖੀਰ ਵਿਚ ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਨੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਮੰਦਿਰ ਕਮੇਟੀ ਦੇ ਸਕੱਤਰ ਇੰਦਰਜੀਤ ਕਾਲੜਾ, ਮੋਹਨ ਲਾਲ ਤਨੇਜਾ, ਸੁਧਾ ਸ਼ਰਮਾ, ਦੀਪਕ ਸ਼ਰਮਾ ਹੋਲਸੇਲਰ ਮੈਡੀਸਨ, ਵਿਸ਼ਵਾਮਿੱਤਰ ਸ਼ਰਮਾ, ਦਵਿੰਦਰ ਕੁਮਾਰ ਬਿੱਲਾ, ਰਾਜੀਵ ਉਪਲ ਰਿਟਾ. ਐੱਸਡੀਓ ਪੀਡਬਲਯੂਡੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।