ਦਲਜੀਤ ਕੌਰ ਨੂੰ ਮਿਲਿਆ ਰਾਜ ਪੱਧਰੀ ਅਧਿਆਪਕ ਪੁਰਸਕਾਰ ਪੀ. ਐਮ. ਸ਼੍ਰੀ ਸਰਕਾਰੀ ਕੰਨਿਆ. ਸੀ. ਸੈਕੰਡਰੀ ਸਕੂਲ ਦੇ ਦਲਜੀਤ ਕੌਰ ਨੂੰ ਮਿਿਲਆ ਰਾਜ ਪੱਧਰੀ ਅਧਿਆਪਕ ਪੁਰਸਕਾਰ
Publish Date: Mon, 07 Sep 2026 07:46 PM (IST)
Updated Date: Mon, 07 Sep 2026 07:46 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। 2026 ਰਾਜ ਪੱਧਰੀ ਅਧਿਆਪਕ ਪੁਰਸਕਾਰ ਸਮਾਰੋਹ ਮੁਹਾਲੀ ਵਿਖੇ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਮੀਨੂ ਗੁਪਤਾ ਨੇ ਦੱਸਿਆ ਕਿ ਸਕੂਲ ਦੇ ਦਲਜੀਤ ਕੌਰ ਲੈਕਚਰਾਰ ਪੰਜਾਬੀ ਨੂੰ ਵਿਭਾਗ ਵੱਲੋਂ ਉਨਾਂ ਦੀਆਂ ਉੱਤਮ ਸੇਵਾਵਾਂ ਕਾਰਨ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਸਨਮਾਨ ਦਿੱਤਾ। ਉਨ੍ਹਾਂ ਦੱਸਿਆ ਕਿ ਦਲਜੀਤ ਕੌਰ ਦੇ ਲਗਾਤਾਰ ਸ਼ਾਨਦਾਰ ਨਤੀਜਿਆਂ, ਮਾਂ- ਬੋਲੀ ਪੰਜਾਬੀ ਲਈ ਵਿਸ਼ੇਸ਼ ਯਤਨਾਂ, ਸਹਿ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਪੜਾਉਣ ਦੀਆਂ ਨਵੇਕਲੀਆਂ ਵਿਧੀਆਂ, ਸਕੂਲ ਤੇ ਵਿਦਿਆਰਥੀਆਂ ਨੂੰ ਦਿੱਤੇ ਸਮੁੱਚੇ ਸ਼ਾਨਦਾਰ ਯੋਗਦਾਨ ਲਈ ਪ੍ਰਾਪਤ ਹੋਇਆ। ਉਨ੍ਹਾਂ ਦੇ ਵਿਦਿਰਥੀ ਰਾਜ ਪੱਧਰ ਉੱਤੇ ਪ੍ਰਾਪਤੀਆਂ ਕਰਦੇ ਰਹੇ ਹਨ, ਦੂਰਦਰਸ਼ਨ ਕੇਂਦਰ ਜਲੰਧਰ ਬਾਲ-ਕਵੀ ਦਰਬਾਰ ਵਿੱਚ ਭਾਗ ਲੈਂਦੇ ਹਨ। ਦਲਜੀਤ ਕੌਰ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ’ ਮਨਜੀਤ ਕੌਰ, ਕਿਰਨਦੀਪ ਕੌਰ ਸ਼ਾਮਲ ਸਨ। ਦਲਜੀਤ ਕੌਰ ਜੀ ਨੇ ਇਸ ਸਨਮਾਨ ਦਾ ਸਿਹਰਾ ਸਿੱਖਿਆ ਵਿਭਾਗ, ਕਪੂਰਥਲਾ ਦੇ ਡੀਈਓ ਮਮਤਾ ਬਜਾਜ, ਸਕੂਲ ਪ੍ਰਬੰਧਕ ਕਮੇਟੀਆਂ ਤੇ ਸਮੁੱਚੇ ਸਕੂਲ ਦੇ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਨੂੰ ਦਿੱਤਾ। ਸਕੂਲ ਵਿੱਚ ਬੈਂਡ ਵਾਜਿਆਂ ਨਾਲ ਦਲਜੀਤ ਕੌਰ ਜੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੰਦਨਾ ਸ਼ਰਮਾ, ਵਰਿੰਦਰ ਸਿੰਘ ਕੰਬੋਜ, ਸ਼੍ਰੀ ਗੀਤਾ ਖੁਰਾਣਾ, ਪੂਨਮ ਗੋਗਨਾ, ਰਵਿੰਦਰ ਕੌਰ, ਮਨਜੀਤ ਸਿੰਘ, ਨੀਰੂ, ਬਿੰਦੂ , ਨੀਤੂ ਮਲਹੋਤਰਾ, ਜਸਬੀਰ, ਮਨਜਿੰਦਰ ਤੇ ਸਮੁੱਚਾ ਸਟਾਫ਼ ਹਾਜ਼ਰ ਸੀ।