- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈੱਡ ਜਿਮ ਕਪੂਰਥਲਾ ਦੇ ਐੱਮਡੀ ਤੇ ਕੌਮਾਂਤਰੀ ਬਾਡੀ ਬਿਲਡਰ ਹਰਮਿੰਦਰ ਦੂਲੋਵਾਲ, ਜੋ ਕਿ ਰੈੱਡ ਜਿਮ ਕਪੂਰਥਲਾ ਦੇ ਐੱਮਡੀ ਤੇ ਕੌਮਾਂਤਰੀ ਬਾਡੀ ਬਿਲਡਰ ਹਰਮਿੰਦਰ ਦੂਲੋਵਾਲ, ਜੋ ਕਿ

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ
ਰੈੱਡ ਜਿਮ ਕਪੂਰਥਲਾ ਦੇ ਐੱਮਡੀ ਤੇ ਕੌਮਾਂਤਰੀ ਬਾਡੀ ਬਿਲਡਰ ਹਰਮਿੰਦਰ ਦੂਲੋਵਾਲ, ਜੋ ਕਿ ਬਾਡੀ ਬਿਲਡਰ ਦੀ ਦੁਨੀਆਂ 'ਚ ਸ਼ਾਕਾਹਾਰੀ ਬਾਡੀ ਬਿਲਡਰ ਵਜੋਂ ਪ੍ਰਸਿੱਧੀ ਪ੍ਰਰਾਪਤ ਕਰ ਚੁੱਕਾ ਹੈ, ਕਪੂਰਥਲਾ ਦੇ ਪਿੰਡ ਦੂਲੋਵਾਲ ਦੇ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਤੇ ਇਨ੍ਹਾਂ ਮੁੱਢਲੀ ਵਿੱਦਿਆ ਕਪੂਰਥਲਾ 'ਚ ਪ੍ਰਰਾਪਤ ਕੀਤੀ। ਹਰਮਿੰਦਰ ਦੂਲੋਵਾਲ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਸਰਤ ਤੇ ਦਿਲ ਦੀਆਂ ਬਿਮਾਰੀਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਦੂਲੋਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਇਨਸਾਨ ਬਾਹਰ ਦੇ ਖਾਣੇ ਦਾ ਸੇਵਨ ਕਰਦਾ ਹੈ ਤਾਂ ਉਸ 'ਚ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਬਹੁਤ ਘੱਟ ਹੋਵੇਗੀ। ਦਿਲ ਦੀ ਬਿਮਾਰੀ ਹੋਣ ਦਾ ਸਭ ਤੋਂ ਵੱਡਾ ਕਾਰਨ ਖੂਨ 'ਚ ਚਰਬੀ ਦੀ ਮਾਤਰਾ ਦਾ ਵੱਧ ਹੋਣਾ ਤੇ ਉਸ ਤੋਂ ਬਾਅਦ ਖੂਨ ਨਾੜਾਂ 'ਚ ਰੁਕਣਾ ਸ਼ੁਰੂ ਹੋ ਜਾਣਾ ਹੁੰਦਾ ਹੈ, ਜੋ ਕਿ ਦਿਲ ਫੇਲ੍ਹ ਹੋ ਜਾਣ ਜਾਂ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਬਾਹਰ ਦਾ ਖਾਣਾ ਜਿਵੇਂ ਬਰਗਰ, ਨਿਊਡਲ, ਕੁਰਕੁਰੇ ਆਦਿ ਨਹੀਂ ਖਾਣੇ ਚਾਹੀਦੇ ਤੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਰੋਜ਼ਾਨਾ 30 ਤੋਂ 45 ਮਿੰਟ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਅਲਸੀ ਤੇ ਨਾਰੀਅਲ ਤੇਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਹਰਮਿੰਦਰ ਦੂਲੋਵਾਲ ਨੇ ਕਿਹਾ ਕਿ ਸਾਨੂੰ ਸਾਲ 'ਚ ਦੋ ਵਾਰ ਦਿਲ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਵਿਚੋਂ ਗੰਦਗੀ ਬਾਹਰ ਨਿਕਲ ਸਕੇ ਤਾਂ ਜੋ ਅਸੀਂ ਸਾਰੇ ਦਿਲ ਦੀਆਂ ਬਿਮਾਰੀਆਂ ਤੋਂ ਮੁਕਤ ਰਹਿ ਸਕੀਏ।