ਪ੍ਰੋਵੀਡੈਂਟ ਫੰਡ ਤੇ ਈਐੱਸਆਈ ਵਿਭਾਗ ਵੱਲੋਂ ਗਾਹਕ ਮੀਟਿੰਗ ਦਾ ਆਯੋਜਨ
ਪ੍ਰੋਵੀਡੈਂਟ ਫੰਡ ਅਤੇ ਈਐਸਆਈ ਵਿਭਾਗ ਵੱਲੋਂ ਸਥਾਨਕ ਹਿੰਦੂ ਗਰਲਜ਼ ਕਾਲਜ ਵਿਖੇ ਗਾਹਕ ਮੀਟਿੰਗ ਦਾ ਆਯੋਜਨ
Publish Date: Thu, 27 Aug 2026 10:05 PM (IST)
Updated Date: Thu, 27 Aug 2026 10:07 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪ੍ਰੋਵੀਡੈਂਟ ਫੰਡ ਤੇ ਈਐੱਸਆਈ ਵਿਭਾਗ ਵੱਲੋਂ ਅੱਜ ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਇੱਕ ਗਾਹਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਈਐੱਸਆਈ ਵਿਭਾਗ ਵੱਲੋਂ ਪ੍ਰੋਵੀਡੈਂਟ ਫੰਡ ਇੰਸਪੈਕਟਰ ਬੇਗ ਰਾਜ ਮਹਿਰਾ ਤੇ ਈਐੱਸਆਈ ਵਿਭਾਗ ਵੱਲੋਂ ਹਰੀਸ਼ ਸ਼ਰਮਾ ਨੇ ਆਪਣੀ ਟੀਮ ਨਾਲ ਹਿੱਸਾ ਲਿਆ। ਅਧਿਕਾਰੀਆਂ ਨੇ ਕਾਲਜ ਦੇ ਲਾਭਪਾਤਰੀਆਂ ਨੂੰ ਵਿਭਾਗ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਵੱਖ-ਵੱਖ ਕਿਸਮਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਕੋਈ ਵੀ ਗਾਹਕ ਘਰ ਬੈਠੇ ਆਨਲਾਈਨ ਸਹੂਲਤਾਂ ਨਾਲ ਪੀਐੱਫ ਤੇ ਈਐੱਸਆਈ ਸਕੀਮ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਪੋਰਟਲ ਬਾਰੇ ਦੱਸਿਆ ਤੇ ਉਮੰਗ ਐਪ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਗਾਹਕਾਂ ਨੂੰ ਮਿਲਣ ਆਏ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਹਮੇਸ਼ਾ ਸਾਰੇ ਕਰਮਚਾਰੀਆਂ ਨੂੰ ਲਾਭ ਦੇ ਕੇਸ ਤੁਰੰਤ ਵਿਭਾਗ ਨੂੰ ਭੇਜਦਾ ਹੈ। ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸੁਣਿਆ ਤੇ ਉਨ੍ਹਾਂ ਦੇ ਹੱਲ ਬਾਰੇ ਸਲਾਹ ਵੀ ਦਿੱਤੀ। ਇਸ ਮੌਕੇ ਡਾ. ਕੁਲਵਿੰਦਰ ਕੌਰ, ਡਾ. ਰਿਤੂ ਗੁਪਤਾ, ਸੰਜੀਵ ਭੱਲਾ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।