ਛਿੰਝ ਮੇਲਾ ਯਾਦਗਾਰੀ ਹੋਵੇਗਾ : ਮੋਮੀ/ਘੁੰਮਣ ਮਸੀਤਾਂ ਵਿਖੇ ਸੱਭਿਆਚਾਰਕ ਤੇ ਛਿੰਝ ਮੇਲਾ ਯਾਦਗਾਰੀ ਹੋਵੇਗਾ : ਜੋਗਾ ਸਿੰਘ ਮੋਮੀ/ਰਾਜੂ ਘੁੰਮਣ
Publish Date: Tue, 29 Sep 2026 10:08 PM (IST)
Updated Date: Tue, 29 Sep 2026 10:09 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੀਰ ਬਾਬਾ ਸ਼ਾਹ ਮੁਹੰਮਦ ਬੁਖਾਰੀ ਜੀ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਤੇ ਛਿੰਝ ਮੇਲਾ ਪਿੰਡ ਮਸੀਤਾਂ ਵਿਖੇ ਕਾਲੇਵਾਲ, ਡੌਲਾ, ਭਗਤਪੁਰ ਅਤੇ ਇਲਾਕਾ ਨਿਵਾਸੀਆ ਦੇ ਸਹਿਜੋਗ ਨਾਲ ਕੱਲ 1 ਅਕਤੂਬਰ ਦਿਨ ਵੀਰਵਾਰ ਨੂੰ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਜੋਗਾ ਸਿੰਘ ਮੋਮੀ ਕਾਲੇਵਾਲ,ਮੈਂਬਰ ਪੰਚਾਇਤ ਰਣਜੀਤ ਸਿੰਘ ਰਾਜੂ ਘੁੰਮਣ ਅਤੇ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਮੇਲੇ ਵਿੱਚ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਇਕ ਕਪੂਰਥਲਾ ਅਤੇ ਰਾਣਾ ਇੰਦਰਪ੍ਰਤਾਪ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਖਿਡਾਰੀਆ ਨੂੰ ਅਸ਼ੀਰਵਾਦ ਦੇਣਗੇ। ਇਸ ਤੋਂ ਇਲਾਵਾ ਮੇਲੇ ਦੀ ਖਾਸ ਖਿੱਚ ਪਟਕੇ ਦੀ ਕੁਸ਼ਤੀ ਹੋਵੇਗੀ, ਪਟਕੇ ਦੀ ਕੁਸਤੀ ਗੁਰਜੀਤ ਚੰਡੀਗੜ੍ਹ ਤੇ ਆਕਾਸ਼ ਤਰਨਤਾਰਨ ਵਿਚਕਾਰ ਹੋਵੇਗੀ। ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਬਲਵੀਰ ਸਿੰਘ ਸਾਬਕਾ ਸਰਪੰਚ ਅਤੇ ਉਨ੍ਹਾਂ ਦੇ ਬੇਟੇ ਨਵਦੀਪ ਸਿੰਘ ਕੈਨੇਡਾ ਵੱਲੋਂ ਦਿਤਾ ਜਾਵੇਗਾ। ਕਬੱਡੀ ਦਾ ਮੁੱਖ ਮੁਕਾਬਲਾ ਕੋਟੜਾ ਕਬੱਡੀ ਕਲੱਬ ਮਾਨਸਾ (ਪੀਤੂ ਕੋਟੜਾ) ਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਵਿਚਕਾਰ ਹੋਵੇਗਾ। ਇਸ ਮੁਕਾਬਲੇ ਵਿੱਚ ਪਹਿਲੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ ਪਹਿਲਾ ਇਨਾਮ ਸਵ. ਰਘਬੀਰ ਸਿੰਘ ਦੇ ਬੇਟੇ ਰਮਨਦੀਪ ਘੁੰਮਣ ਜਰਮਨ ਵੱਲੋਂ ਦਿਤਾ ਜਾਵੇਗਾ। ਕਬੱਡੀ ਮੈਚ ਦਾ ਦੂਸਰਾ ਇਨਾਮ ਲੜਕੀਆਂ ਦੀ ਟੀਮ ਨੂੰ ਸੁਰਜੀਤ ਸਿੰਘ ਸਾਗਰ ਦੇ ਬੇਟੇ ਓਸ਼ਨ ਰੰਧਾਵਾ ਯੂਕੇ ਤੇ ਕੈਵਿਸ਼ ਰੰਧਾਵਾ ਵੱਲੋਂ ਦਿਤਾ ਜਾਵੇਗਾ। ਟੂਰਨਾਮੈਂਟ ਦੌਰਾਨ ਇਕ ਲੜਕਿਆ ਦਾ ਮੈਚ ਸਵ. ਰਘਬੀਰ ਸਿੰਘ ਕਬੱਡੀ ਕਲੱਬ ਮਸੀਤਾਂ ਜਰਮਨ ਤੇ ਚਹਿਲ ਟਰੈਵਲ ਕਬੱਡੀ ਕਲੱਬ ਮਨੀਲਾ ਵਿਚਕਾਰ ਹੋਵੇਗਾ। ਇਸ ਮੈਚ ਨੂੰ ਰੋਬਿਨਪ੍ਰੀਤ ਜਰਮਨ ਤੇ ਜਸ਼ਨਪ੍ਰੀਤ ਯੂਕੇ ਵੱਲੋਂ ਸਪੌਂਸਰ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਜੋਗਾ ਸਿੰਘ ਮੋਮੀ ਕਾਲੇਵਾਲ, ਨਰਿੰਦਰ ਸਿੰਘ ਬਾਜਵਾ, ਬਲਵੀਰ ਸਿੰਘ ਸਾਬਕਾ ਸਰਪੰਚ ਆਪ ਆਗੂ, ਸ਼ੇਰ ਸਿੰਘ ਸਾਬਕਾ ਸਰਪੰਚ, ਹਰਮੇਸ਼ ਸਿੰਘ ਗੋਰਾ ਸਰਪੰਚ, ਮੈਂਬਰ ਰਣਜੀਤ ਸਿੰਘ ਰਾਜੂ, ਮੈਂਬਰ ਸਿੰਦਰ ਸਿੰਘ, ਮਲਕੀਤ ਰਾਮ ਮੈਂਬਰ, ਪਰਮਜੀਤ ਸਿੰਘ ਮੈਂਬਰ, ਸੁਰਿੰਦਰ ਸਿੰਘ ਬਾਬਾ, ਸੁਖਵਿੰਦਰ ਸਿੰਘ ਮੈਂਬਰ, ਰਾਜਮਲ ਮੈਂਬਰ, ਕੁਲਵੰਤ ਸਿੰਘ ਸਾਬਕਾ ਸਰਪੰਚ, ਚਰਨ ਸਿੰਘ ਸਾਬਕਾ ਸਰਪੰਚ ਮਨਜੀਤ ਸਿੰਘ ਗੋਲਡੀ ਸਰਪੰਚ,ਬਲਕਾਰ ਸਿੰਘ ਯੂਕੇ, ਰੁਪਿੰਦਰ ਸਿੰਘ ਦੰਦੂਪੁਰ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਦਰਸ਼ਨ ਸਿੰਘ, ਚਰਨ ਸਿੰਘ, ਮਲਕੀਤ ਸਿੰਘ, ਪਿਆਰਾ ਸਿੰਘ, ਬੱਗਾ ਸਿੰਘ, ਪਵਨ ਮਸੀਤਾਂ ਆਦਿ ਹਾਜ਼ਰ ਸਨ।