- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਸਟਰ ਕੇਡਰ ਯੂਨੀਅਨ ਦੀ ਡੀਐਸਈ (ਸੈ) ਨਾਲ ਹੋਈ ਅਹਿਮ ਮੀਟਿੰਗ

ਮਾਸਟਰ ਕਾਡਰ ਯੂਨੀਅਨ ਦੀ ਡੀਐੱਸਈ (ਸੈਕੰਡਰੀ) ਨਾਲ ਹੋਈ ਅਹਿਮ ਮੀਟਿੰਗ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮਾਸਟਰ ਕਾਡਰ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਵਫਦ ਵੱਲੋਂ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਸਕੱਤਰ ਸਿੰਘ ਬੱਲ ਨਾਲ ਵੱਖ-ਵੱਖ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੂਬਾ ਸਰਪ੍ਰਸਤ ਹਰਭਜਨ ਸਿੰਘ, ਸੂਬਾ ਉਪ ਪ੍ਰਧਾਨ ਜਗਜੀਤ ਸਿੰਘ, ਸੂਬਾ ਸਕੱਤਰ ਜਨਰਲ ਅਰਜਿੰਦਰ ਕਲੇਰ, ਸੂਬਾ ਵਿੱਤ ਸਕੱਤਰ ਰਮਨ ਸਿੰਘ ਦੀ ਅਗਵਾਈ ਹੇਠ ਵਿਭਾਗੀ ਮਸਲਿਆਂ ’ਤੇ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਕੀਤੀ ਗਈ।
ਮੀਟਿੰਗ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਸੂਬਾਈ ਆਗੂ ਹਰਪ੍ਰੀਤ ਖੁੰਡਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਹੱਤਵਪੂਰਨ ਮਸਲਿਆਂ ਜਿਸ ਵਿੱਚ ਅੰਤਰ ਜ਼ਿਲ੍ਹਾ ਬਦਲੀਆਂ ਦੇ ਰਾਊਂਡ ਤੋਂ ਬਾਅਦ 25 ਜੁਲਾਈ ਤੱਕ ਆਪਸੀ ਜਾਂ ਮਿਊਚਲ ਬਦਲੀਆਂ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਐੱਸਓਈ ਸਕੂਲਾਂ ਵਿੱਚ ਸਵੈ ਇੱਛਾ ਅਨੁਸਾਰ ਬਦਲੀਆਂ ਕੀਤੀਆਂ ਜਾਣ ਸੰਬੰਧੀ ਜਲਦ ਕਾਰਵਾਈ ਆਰੰਭੀ ਜਾਵੇਗੀ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੋਰਡ ਪ੍ਰੀਖਿਆ ਲਈ ਸੇਲਫ ਸੈਂਟਰ ਬਣਾਉਣ ਲਈ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ। ਸਾਲ 2025 ਵਿੱਚ ਪ੍ਰਮੋਟ ਹੋਏ ਮਾਸਟਰ ਕਾਡਰ ਤੋਂ ਲੈਕਚਰਾਰ ਕੇਡਰ ਦੇ ਅਧਿਆਪਕਾਂ ਦਾ ਪਰਖ ਸਮਾਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਖੇ ਹਾਜ਼ਰੀ ਤੋਂ ਨਿਸ਼ਚਿਤ ਕੀਤਾ ਜਾਵੇਗਾ। ਲੈਕਚਰਾਰ ਤੋਂ ਪ੍ਰਿੰਸੀਪਲ ਅਤੇ ਮਾਸਟਰ ਤੋਂ ਹੈੱਡਮਾਸਟਰ ਦੀਆਂ ਤਰੱਕੀਆਂ 15 ਦਿਨਾਂ ਵਿੱਚ ਡੀਪੀਸੀ ਕਰਨ ਉਪਰੰਤ ਅਗਸਤ ਮਹੀਨੇ ਵਿੱਚ ਕਰ ਦਿੱਤੀਆਂ ਜਾਣਗੀਆਂ। ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਅਤੇ ਨਾਨ ਟੀਚਿੰਗ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਸੰਬੰਧੀ ਜਲਦ ਨਵਾਂ ਨੋਟਿਸ ਜਾਰੀ ਕਰਨ ਉਪਰੰਤ ਜਲਦ ਕੀਤੀਆਂ ਜਾਣਗੀਆਂ। ਬਦਲੀ ਹੋਣ ਉਪਰੰਤ 50 ਪ੍ਰਤੀਸ਼ਤ ਸਟਾਫ ਸ਼ਰਤ ਵਿੱਚ ਸੋਧ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਛੁੱਟੀਆਂ ਦੌਰਾਨ ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਡਿਊਟੀਆਂ ਦੇ ਇਵਜ਼ ਵਿੱਚ ਬਣਦੀ ਛੁੱਟੀ ਦੇਣ ’ਤੇ ਚਰਚਾ ਕੀਤੀ ਗਈ। ਬਾਰਡਰ ਏਰੀਆ ਵਿੱਚ ਸੇਵਾਵਾਂ ਕਰ ਅਧਿਆਪਕਾਂ ਲਈ ਵਾਧੂ ਇਨਕਰੀਮੈਂਟ ਦੇਣ ਸੰਬੰਧੀ ਜਾਰੀ ਪੱਤਰ ਲਾਗੂ ਕਰਨ ਬਾਰੇ ਕਿਹਾ ਗਿਆ। ਪੇ ਕਮਿਸ਼ਨ ਵੱਲੋਂ ਜਾਰੀ 2.59 ਗੁਣਾਂਕ ਦੇ ਫੈਕਟਰ ਨਾਲ ਜ਼ਾਰੀ ਕਰਨ ਤੇ ਚਰਚਾ ਕੀਤੀ ਗਈ।
ਇਹਨਾਂ ਸਾਰੇ ਮਸਲਿਆਂ ’ਤੇ ਡੀਐੱਸਈ ਸੈਕੰਡਰੀ ਵੱਲੋਂ ਧਿਆਨਪੂਰਵਕ ਸੁਣਿਆ ਗਿਆ ਅਤੇ ਹਰ ਇੱਕ ਮਸਲੇ ’ਤੇ ਸਕਾਰਾਤਮਕ ਵਿਚਾਰ ਵਟਾਂਦਰਾ ਕਰਦੇ ਹੋਏ ਸਾਰੇ ਮਸਲੇ ਜਲਦ ਹਲ ਕਰਨ ’ਤੇ ਭਰੋਸਾ ਦਿੱਤਾ ਗਿਆ। ਇਸ ਮੌਕੇ ਫਾਊਂਡਰ ਮੈਂਬਰ ਪ੍ਰਭਜਿੰਦਰ ਸਿੰਘ, ਗੁਰਮੇਜ ਸਿੰਘ, ਕੰਵਰ ਸੰਧੂ ਜ਼ਿਲ੍ਹਾ ਅੰਮ੍ਰਿਤਸਰ, ਸੁਖਦੇਵ ਸਿੰਘ ਕਾਜਲ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਖੁੰਡਾ ਜ਼ਿਲ੍ਹਾ ਕਪੂਰਥਲਾ, ਮਨਜਿੰਦਰ ਸਿੰਘ ਢਿੱਲੋਂ, ਮਨਜਿੰਦਰ ਸਿੰਘ ਲਾਲਪੁਰਾ, ਦਰਸ਼ਨ ਸਿੰਘ ਜ਼ਿਲ੍ਹਾ ਤਰਨਤਾਰਨ, ਸਵਰਨ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਜ਼ਿਲ੍ਹਾ ਲੁਧਿਆਣਾ, ਲਲਿਤ ਕੁਮਾਰ, ਪਰਵੀਨ ਕੁਮਾਰ, ਸੁਰਜੀਤ ਕੁਮਾਰ ਜ਼ਿਲ੍ਹਾ ਪਠਾਨਕੋਟ, ਅੰਗਰੇਜ਼ ਸਿੰਘ ਜ਼ਿਲ੍ਹਾ ਮੋਹਾਲੀ ਹਾਜ਼ਰ ਰਹੇ।