ਮਹਾਂਸ਼ਿਵਰਾਤਰੀ ਮੌਕੇ ਮੰਦਿਰਾਂ ’ਚ ਉਮੜਿਆ ਭਗਤਾਂ ਦਾ ਸੈਲਾਬ
ਮਹਾਂਸ਼ਿਵਰਾਤਰੀ ਮੌਕੇ ਮੰਦਿਰਾਂ ਵਿਚ ਉਮੜਿਆ ਜਨ ਸੈਲਾਬ
Publish Date: Sun, 15 Feb 2026 08:21 PM (IST)
Updated Date: Sun, 15 Feb 2026 08:24 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੂਰੇ ਦੇਸ਼ ਵਿਚ ਮਹਾਂਸ਼ਿਵਰਾਤਰੀ ਦਾ ਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਸ਼ਹਿਰ ਫਗਵਾੜਾ ਦੇ ਮੰਦਿਰਾਂ ਵਿਚ ਵੀ ਭਗਤਾਂ ਦਾ ਜਨ ਸੈਲਾਬ ਦੇਖਣ ਨੂੰ ਮਿਲਿਆ। ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿਚ ਹਜ਼ਾਂਰਾਂ ਸਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਜੇਸੀਟੀ ਮਿਲ ਨਜ਼ਦੀਕ ਸਥਿਤ ਸ਼ਿਵ ਮੰਦਿਰ, ਸ਼ਿਵ ਮੰਦਿਰ ਸਟਾਰਚ ਮਿਲ, ਸ਼ਿਵ ਮੰਦਰ ਪੱਕਾ ਬਾਗ ਵਿਖੇ ਸ਼ਿਵ ਭਗਤਾਂ ਵੱਲੋਂ ਬੇਲ ਪੱਤਰ, ਭੰਗ, ਫਲ, ਦੁੱਧ, ਧਤੂਰਾ ਆਦਿ ਚੜ੍ਹਾ ਕੇ ਭਗਵਾਨ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਿਵ ਭਗਤਾਂ ਵੱਲੋਂ ਮੰਦਿਰਾਂ ਵਿਚ ਸ਼ਿਵ ਬਾਣੀ ਦਾ ਬਖਾਨ ਵੀ ਕੀਤਾ ਗਿਆ। ਭਜਨ ਗਾਇਕਾਂ ਵੱਲੋਂ ਭੋਲੇ ਸ਼ੰਕਰ ਦੇ ਭਜਨਾਂ ਦਾ ਗੁਣਗਾਨ ਕੀਤਾ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮੰਦਿਰਾਂ ਵਿਚ ਪਹੁੰਚਕੇ ਹਾਜ਼ਰੀ ਭਰੀ ਤੇ ਭਗਵਾਨ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਾਚੀਨ ਸ਼ਿਵ ਮੰਦਿਰ ਪੱਕਾ ਬਾਗ ਵਿਖੇ ਵੀ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ ਤੇ ਸ਼ਿਵਲਿੰਗ ’ਤੇ ਦੁੱਧ ਤੇ ਫਲ ਚੜ੍ਹਾ ਕੇ ਸਰਬੱਤ ਦੇ ਭਲੇ ਲਈ ਬੇਨਤੀ ਕੀਤੀ। ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਪ੍ਰਧਾਨ ਇੰਦਰਜੀਤ ਕਾਲੜਾ ਨੇ ਕਿਹਾ ਕਿ ਸਾਡਾ ਦੇਸ਼ ਸਾਰੇ ਧਰਮਾਂ, ਮਜ਼੍ਹਬਾਂ, ਜਾਤਾਂ ਵਾਲਾ ਦੇਸ਼ ਹੈ, ਜਿਥੇ ਸਾਰੇ ਮਿਲ ਕੇ ਤਿਉਹਾਰਾਂ ਨੂੰ ਆਪਸੀ ਭਾਈਚਾਰੇ ਨਾਲ ਮਨਾਉਂਦੇ ਹਨ ਤੇ ਹਮੇਸ਼ਾ ਏਕਤਾ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਉਨ੍ਹਾਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਕਾਲੜਾ, ਲਕਸ਼ਮੀਕਾਂਤ ਪ੍ਰਭਾਕਰ, ਪਰਮੋਦ ਜਲੋਟਾ, ਰੋਹਿਤ ਗੁਪਤਾ, ਚੰਦਨ ਗੁਪਤਾ, ਅਮਿਤ ਅਰੋੜਾ, ਦਵਿੰਦਰ ਬਿੱਲਾ, ਅਨੁਜ ਮਦਾਨ, ਅਮਿਤ ਵਰਮਾ, ਦੀਪਕ ਸ਼ਰਮਾ, ਜੋਨੀ ਸ਼ਰਮਾ, ਸੌਰਵ ਸੂਦ, ਦਵਿੰਦਰ ਡੀਕੇ, ਰਾਜੀਵ ਸ਼ਰਮਾ, ਮਾਨਵ ਕੋੜਾ, ਹੈਪੀ, ਗੋਪੀ ਗਰੋਵਰ, ਗਗਨ ਅਰੋੜਾ, ਕੁਮਾਰ ਗੌਰਵ, ਸਕਸ਼ਮ, ਮਨੋਜ ਟੰਡਨ, ਨਿਤਿਨ ਕਨੌਜੀਆ, ਜੋਸ਼ੀ ਖੰਨਾ, ਅਨਿਲ ਕੁਮਾਰ ਜੀਤਾ ਰੈਡੀਮੇਡ ਵਾਲੇ, ਰਿਸ਼ੀ ਸੁਭਰਾ, ਵਿੱਕੀ, ਸੈਮ ਮਹਿਰਾ, ਕ੍ਰਿਸ਼ਨ, ਵੰਦਨਾ ਜੋਸ਼ੀ, ਬੌਬੀ ਬਾਂਸਲ, ਯੋਗਿਤਾ ਕਾਲੀਆ, ਦੁਰਗਾ ਨਾਕਰਾ ਵਰਮਾ, ਸ਼ਮਾ ਕਾਲੜਾ ਆਦਿ ਹਾਜ਼ਰ ਸਨ।