ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਨੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ
Publish Date: Sat, 28 Nov 2026 09:54 PM (IST)
Updated Date: Sat, 28 Nov 2026 09:55 PM (IST)
ਖੇਡਾਂ ਮਨੁੱਖ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ : ਥਾਪਰ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਮਾਨਾਂ ਤਲਵੰਡੀ ਵੱਲੋਂ ਸ਼ਾਨਦਾਰ ਸਟੇਡੀਅਮ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। 22 ਤੋਂ 26 ਨਵੰਬਰ ਤੱਕ 5 ਦਿਨ ਲਗਾਤਾਰ ਕ੍ਰਿਕਟ ਟੂਰਨਮੈਂਟ ਚਲਦਾ ਰਿਹਾ। ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੇ ਬੈਠਣ ਤੇ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ। ਖੇਡਾਂ ਮਨੁੱਖ ਦੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹਨ, ਖੇਡਾਂ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਵਧਦੀ ਹੈ ਤੇ ਸਾਨੂੰ ਨਸ਼ਿਆਂ ਆਦਿ ਤੋਂ ਦੂਰ ਰੱਖਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ੇਸ ਤੌਰ ’ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਥਾਪਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਥਾਪਰ ਪਰਿਵਾਰ ਜੋ ਮਾਨਾ ਤਲਵੰਡੀ ਵਿਖੇ ਰਹਿੰਦਾ ਹੈ, ਵਧਾਈ ਦਾ ਪਾਤਰ ਹੈ। ਨਿਰਮਲ ਦਾਸ, ਵਿਜੇ ਕੁਮਾਰ ਤੇ ਸਮੂਹ ਥਾਪਰ ਪਰਿਵਾਰ ਵੱਲੋਂ ਗੁਰਮੀਤ ਸਿੰਘ ਥਾਪਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੂੰ ਡਾਲਰਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਆਖਰੀ ਕ੍ਰਿਕਟ ਮੈਚ ਮਾਨਾ ਤਲਵੰਡੀ ਤੇ ਸੰਸਾਰਪੁਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਮਾਨਾ ਤਲਵੰਡੀ ਦੀ ਕ੍ਰਿਕਟ ਟੀਮ ਵਿੱਚ ਅਮਰਵੀਰ ਸੋਨੂੰ ਬਾਵਾ, ਹਰਪ੍ਰੀਤ ਹੈਪੀ, ਰਾਹੁਲ ਥਾਪਰ, ਲੱਕੀ ਥਾਪਰ, ਸੰਦੀਪ, ਕਰਨ ਵਿਰਕ ਆਦਿ ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਨਾਲ ਮੈਚ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ। ਪਹਿਲਾ ਇਨਾਮ 71,000 ਰੁਪਏ ਮਾਨਾ ਤਲਵੰਡੀ ਦੀ ਟੀਮ ਨੇ ਹਾਸਲ ਕੀਤਾ ਤੇ ਦੂਸਰਾ ਇਨਾਮ 51,000 ਰੁਪਏ ਸੰਸਾਰਪੁਰ ਦੀ ਟੀਮ ਨੇ ਪ੍ਰਾਪਤ ਕੀਤਾ। ਪਹਿਲਾ ਇਨਾਮ ਮਨੀ ਯੂਐੱਸਏ ਵੱਲੋਂ ਦਿੱਤਾ ਗਿਆ। ਅੱਜ ਦੇ ਮੈਚ ਦੌਰਾਨ ਨਿਰਵੈਲ ਸਿੰਘ ਮੰਗਾ ਚਾਹਲ, ਸਤਵਿੰਦਰ ਸਿੰਘ ਸ਼ੇਰਗਿੱਲ ਸਾਬਕਾ ਸਰਪੰਚ ਖੱਸਣ, ਪਰਵਿੰਦਰ ਸਿੰਘ ਥਾਪਰ ਮੈਂਬਰ ਪੰਚਾਇਤ ਖੱਸਣ, ਰਵੀ ਥਾਪਰ ਮੈਂਬਰ ਬਲਾਕ ਸੰਮਤੀ, ਨਿਰਮਲ ਦਾਸ, ਵਿਜੇ ਕੁਮਾਰ ਤੇ ਸਮੂਹ ਥਾਪਰ ਪਰਿਵਾਰ, ਕਰਨੈਲ ਸਿੰਘ ਨਾਹਰ, ਕ੍ਰਿਸ਼ਨ ਕੁਮਾਰ, ਸ਼ਰਨਜੀਤ ਸਿੰਘ ਸੰਨੀ ਤੇ ਪਿੰਡ ਵਾਸੀ ਹਾਜ਼ਰ ਸਨ।