ਕ੍ਰੀਏਟਿਵ ਐਜ ਅਕੈਡਮੀ ਨੇ ਮਨਾਇਆ ਤੀਆਂ ਦਾ ਤਿਉਹਾਰ ਕ੍ਰੀਏਟਿਵ ਐਜ ਅਕੈਡਮੀ ਵੱਲੋਂ ਉਤਸ਼ਾਹ ਅਤੇ ਰਵਾਇਤੀ ਰੌਣਕ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
Publish Date: Sat, 01 Aug 2026 07:04 PM (IST)
Updated Date: Sat, 01 Aug 2026 07:04 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕ੍ਰੀਏਟਿਵ ਐਜ ਅਕੈਡਮੀ ਵੱਲੋਂ ਤੀਆਂ ਦੇ ਤਿਉਹਾਰ ਦਾ ਸ਼ਾਨਦਾਰ ਤੇ ਰੰਗਾਰੰਗ ਸਮਾਗਮ ਬੜੇ ਉਤਸ਼ਾਹ ਤੇ ਰਵਾਇਤੀ ਰੌਣਕ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ, ਲੋਕ ਗੀਤਾਂ, ਗਿੱਧੇ, ਨਾਚ, ਮਨੋਰੰਜਕ ਖੇਡਾਂ ਤੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲਿਆ। ਪੂਰੇ ਸਮਾਗਮ ਦੌਰਾਨ ਤੀਆਂ ਦੀ ਰਵਾਇਤੀ ਮਹਿਕ ਤੇ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਫਨ ਗੇਮਜ਼, ਸੱਭਿਆਚਾਰਕ ਪੇਸ਼ਕਾਰੀਆਂ, ਤੀਆਂ ਨਾਲ ਸਬੰਧਤ ਮੁਕਾਬਲੇ, ਸੰਗੀਤ ਤੇ ਡਾਂਸ ਪ੍ਰੋਗਰਾਮ ਕਰਵਾਏ ਗਏ। ਮਹਿਲਾਵਾਂ ਨੇ ਸੁੰਦਰ ਪੰਜਾਬੀ ਰਵਾਇਤੀ ਪਹਿਰਾਵਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸਮਾਗਮ ਦੀ ਸ਼ੋਭਾ ਵਧਾਈ। ਜੇਤੂ ਪ੍ਰਤੀਯੋਗੀਆਂ ਨੂੰ ਆਕਰਸ਼ਕ ਤੋਹਫ਼ੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੁੱਖ ਆਕਰਸ਼ਣ ਕ੍ਰੀਏਟਿਵ ਐਜ ਅਕੈਡਮੀ ਦੀਆਂ ਮਹਿਲਾਵਾਂ ਵੱਲੋਂ ਪੇਸ਼ ਕੀਤਾ ਗਿਆ ਸ਼ਾਨਦਾਰ ਗਿੱਧਾ ਰਿਹਾ, ਜਿਸ ਨੇ ਹਾਜ਼ਰ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਇੱਕ ਸ਼ਾਨਦਾਰ ਮਾਡਲਿੰਗ ਸ਼ੋਅ ਵੀ ਕਰਵਾਇਆ ਗਿਆ, ਜਿਸ ਵਿੱਚ ਪ੍ਰਤੀਭਾਗੀਆਂ ਨੂੰ ਤੀਆਂ ਕੁਈਨ 2026, ਬਿਊਟੀਫੁਲ ਸਮਾਈਲ, ਚਾਰਮਿੰਗ ਆਈਜ਼, ਗੋਲਡਨ ਗ੍ਰੇਸ ਕੁਈਨ, ਪੰਜਾਬੀ ਮੁਟਿਆਰ ਸਮੇਤ ਲਗਭਗ 20 ਵੱਖ-ਵੱਖ ਟਾਈਟਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਪ੍ਰਭਾਵਸ਼ਾਲੀ ਮੰਚ ਸੰਚਾਲਨ ਆਮਿਰ ਖਾਨ ਤੇ ਆਸ਼ੀਸ਼ ਗਾਂਧੀ ਨੇ ਕੀਤਾ। ਇਸ ਮੌਕੇ ਕ੍ਰੀਏਟਿਵ ਐਜ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਆਸ਼ੀਸ਼ ਗਾਂਧੀ ਨੇ ਸਾਰੇ ਪ੍ਰਤੀਭਾਗੀਆਂ ਨੂੰ ਤੀਆਂ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਾਡੀ ਅਮੀਰ ਪੰਜਾਬੀ ਵਿਰਾਸਤ ਤੇ ਰਵਾਇਤਾਂ ਨੂੰ ਜੀਵੰਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਪ੍ਰਮੁੱਖ ਸਪਾਂਸਰਾਂ ਵਿੱਚ ਬਲਿਸ ਐਂਡ ਬਲੇਸ ਕੈਫੇ ਐਂਡ ਕਨਫੈਕਸ਼ਨਰੀ, ਦ ਬਿਊਟੀ ਹਾਊਸ, ਬਿਊਟੀ ਸੈਲੂਨ ਐਂਡ ਅਕੈਡਮੀ, ਮਾਟਾ ਕ੍ਰਾਕਰੀ ਸਟੋਰ, ਪ੍ਰਿੰਸ ਜਨਰਲ ਸਟੋਰ, ਗਲਿਟਜ਼ ਜੁਐਲਜ਼, ਦੁਰਗਾ ਪਲਾਸਟਿਕ, ਖੰਨਾ ਟ੍ਰੇਡਰਜ਼, ਸਾਗਰੀ ਡਿਜ਼ਾਈਨਰ ਬੁਟੀਕ, ਮੱਕੜ ਗਿਫਟਸ ਗੈਲਰੀ, ਨਰੰਗ ਹੈਂਡਲੂਮ ਅਤੇ ਐਂਜੀ ਕ੍ਰੀਏਸ਼ਨ ਸ਼ਾਮਲ ਰਹੇ। ਸਮਾਗਮ ਦੇ ਅੰਤ ਵਿੱਚ ਪ੍ਰੋਗਰਾਮ ਅਫ਼ਸਰ ਮੈਡਮ ਦੀਕਸ਼ਾ ਗਾਂਧੀ ਨੇ ਸਾਰੇ ਪ੍ਰਤੀਭਾਗੀਆਂ, ਮਹਿਮਾਨਾਂ, ਸਹਿਯੋਗੀਆਂ, ਸਪਾਂਸਰਾਂ ਤੇ ਅਕੈਡਮੀ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਸਭ ਨੂੰ ਤੀਜ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਸੁਦੇਸ਼ ਰਾਣੀ, ਰਸ਼ਮੀ ਖੰਨਾ, ਰੇਣੂ ਰਾਵਤ, ਨੀਲਮ, ਮੈਡਮ ਸੁਸ਼ਮਾ, ਸੁਰਿੰਦਰ ਕੌਰ, ਨਮਨਪ੍ਰੀਤ ਕੌਰ, ਪੁਨੀਤ ਖੰਨਾ, ਪ੍ਰਿੰਸੀਪਲ ਸ਼ੋਭਾ ਗੁਪਤਾ, ਅੰਜਲੀ ਓਹਰੀ, ਗੀਤੂ ਚੋਪੜਾ, ਮੋਨਿਕਾ, ਨਿਸ਼ਾ, ਨੀਰੂ ਦੁੱਗਲ, ਨੀਤੂ ਦੁੱਗਲ, ਸ਼ੈਫਾਲੀ, ਦੀਕਸ਼ਾ, ਕੋਰੀਓਗ੍ਰਾਫਰ ਪਵਨ, ਗਾਇਤਰੀ, ਪੱਲਵੀ ਸ਼ਰਮਾ, ਜੋਤੀ, ਮੀਨਾਕਸ਼ੀ, ਜਾਨਵੀਕਾ ਗਾਂਧੀ, ਅਮਰਜੀਤ ਕੌਰ, ਪੂਜਾ ਸਾਹਨੀ, ਕੁਲਦੀਪ ਵੀਰਧੀ, ਨੀਲਮ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੇ ਸਮਾਪਨ ਮੌਕੇ ਸਾਰੇ ਪ੍ਰਤੀਭਾਗੀਆਂ ਨੇ ਇੱਕ-ਦੂਜੇ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ।