ਵਾਈਨ ਪਬਲਿਕ ਸਕੂਲ ਕੌਂਸਲਿੰਗ ਸੈਸ਼ਨ ਕਰਵਾਇਆ
ਵਾਈਨ ਪਬਲਿਕ ਸਕੂਲ, ਵਿਖੇ “ਆਪਣੇ ਆਪ ਨੂੰ ਜਾਣੋ” ਵਿਸ਼ੇ ’ਤੇ ਕਾਊਂਸਲੰਿਗ ਸੈਸ਼ਨ
Publish Date: Mon, 31 Aug 2026 07:47 PM (IST)
Updated Date: Mon, 31 Aug 2026 07:49 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਡਿਵਾਈਨ ਪਬਲਿਕ ਸਕੂਲ ਵਿੱਚ ਸਕੂਲ ਦੀ ਪ੍ਰਿੰਸੀਪਲ ਰੇਨੂ ਠਾਕੁਰ ਦੀ ਅਗਵਾਈ ਹੇਠ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ (ਆਪਣੇ ਆਪ ਨੂੰ ਜਾਣੋ-ਵਿਸ਼ਲੇਸ਼ਣ) ਵਿਸ਼ੇ ’ਤੇ ਇੱਕ ਗਿਆਨਵਰਧਕ ਤੇ ਪ੍ਰੇਰਣਾਦਾਇਕ ਕੌਂਸਲਿੰਗ ਤੇ ਲਾਈਫ਼-ਸਕਿੱਲਜ਼ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੀ ਅਗਵਾਈ ਸਕੂਲ ਦੇ ਵਾਈਸ ਪ੍ਰਿੰਸੀਪਲ ਤੇ ਸੀਬੀਐੱਸਈ ਰਿਸੋਰਸ ਪਰਸਨ ਗਗਨਦੀਪ ਖਹਿਰਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਵਿਹਾਰ ਨੂੰ ਸਮਝਣ ਲਈ ਏਬੀਸੀ ਅਰੋਚ ਟੂ ਬਿਹੇਵੀਅਰ ਇਪੈਕਟਿਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਤਮ-ਜਾਗਰੂਕਤਾ, ਭਾਵਨਾਤਮਕ ਸਮਝ, ਸਕਾਰਾਤਮਕ ਸੋਚ, ਆਤਮ-ਵਿਸ਼ਵਾਸ ਤੇ ਸਹੀ ਫ਼ੈਸਲੇ ਲੈਣ ਦੀ ਯੋਗਤਾ ਨੂੰ ਵਿਕਸਤ ਕਰਨਾ ਸੀ। ਵਿਦਿਆਰਥੀਆਂ ਨੇ ਸਿੱਖਿਆ ਕਿ ਉਹ ਆਪਣੀਆਂ ਤਾਕਤਾਂ ਤੇ ਕਮਜ਼ੋਰੀਆਂ ਨੂੰ ਕਿਵੇਂ ਪਛਾਣ ਸਕਦੇ ਹਨ ਤੇ ਆਪਣੇ ਸਾਹਮਣੇ ਮੌਜੂਦ ਮੌਕਿਆਂ ਤੇ ਚੁਣੌਤੀਆਂ ਨੂੰ ਸਮਝ ਕੇ ਆਪਣੇ ਭਵਿੱਖ ਲਈ ਬਿਹਤਰ ਯੋਜਨਾ ਕਿਵੇਂ ਤਿਆਰ ਕਰ ਸਕਦੇ ਹਨ। ਸਕੂਲ ਦੇ ਚੇਅਰਮੈਨ ਪੰਕਜ ਕਪੂਰ ਤੇ ਪ੍ਰਿੰਸੀਪਲ ਰੇਣੂ ਠਾਕੁਰ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਾਈਸ ਪ੍ਰਿੰਸੀਪਲ ਤੇ ਰਿਸੋਰਸ ਪਰਸਨ ਗਗਨਦੀਪ ਖਹਿਰਾ ਦਾ ਸੈਸ਼ਨ ਲਈ ਧੰਨਵਾਦ ਕੀਤਾ।