ਬਾਬਾ ਜਸਪਾਲ ਸਿੰਘ ਤੇ ਬਾਬਾ ਅਵਤਾਰ ਸਿੰਘ ਨੇ ਲਗਾਏ ਅਤੁੱਟ ਲੰਗਰ ਬਾਬਾ ਜਸਪਾਲ ਸਿੰਘ ਤੇ ਬਾਬਾ ਅਵਤਾਰ ਸਿੰਘ ਵੱਲੋਂ ਗੁ. ਬੀਬੀ ਭਾਨੀ ਜੀ ਵਿਖੇ ਸੰਗਤਾਂ ਲਈ ਲਗਾਏ ਅਤੁੱਟ ਲੰਗਰ
Publish Date: Sat, 26 Sep 2026 07:07 PM (IST)
Updated Date: Sat, 26 Sep 2026 07:09 PM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਗਾ : ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ, ਸੱਚਖੰਡ ਵਾਸੀ ਸੰਤ ਬਾਬਾ ਤਰਲੋਚਨ ਸਿੰਘ ਜੀ ਤੇ ਸੱਚਖੰਡ ਵਾਸੀ ਸੰਤ ਬਾਬਾ ਗੁਰਚਰਨ ਸਿੰਘ ਜੀ ਠੱਟੇ ਵਾਲਿਆਂ ਦੇ ਸੇਵਾਦਾਰ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਵਾਲੇ ਤੇ ਬਾਬਾ ਅਵਤਾਰ ਸਿੰਘ ਕਪੂਰਥਲਾ ਦੀ ਅਗਵਾਈ ਹੇਠ ਮਾਝੇ ਤੇ ਦੋਆਬੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤਿ ਦਿਵਸ ਸਲਾਨਾ ਜੋੜ ਮੇਲੇ ਮੌਕੇ ਸ੍ਰੀ ਗੋਇੰਦਵਾਲ ਸਾਹਿਬ ਪੁੱਜੀਆਂ ਸੰਗਤਾਂ ਲਈ ਚਾਹ-ਪਕੌੜੇ ਤੇ ਹੋਰ ਵੱਖ-ਵੱਖ ਪਕਵਾਨਾਂ ਦੇ ਅਤੁੱਟ ਲੰਗਰ ਲਗਾਏ ਗਏ। ਅੱਜ ਪਹਿਲੇ ਦਿਨ ਬਾਬਾ ਜਸਪਾਲ ਸਿੰਘ ਨੀਲਾ ਨੇ ਲੰਗਰ ਦੀ ਆਰੰਭਤਾ ਗੁਰਦੁਆਰਾ ਬੀਬੀ ਭਾਨੀ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਈ ਤੇ ਸੇਵਾਦਾਰਾਂ ਵੱਲੋਂ ਹਜ਼ਾਰਾਂ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਗੁਰੂ ਕੇ ਲੰਗਰ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਵੱਲੋ ਬਖਸ਼ੀ ਮਰਿਆਦਾ ਪੰਗਤ ਵਿਚ ਤਿੰਨ ਦਿਨ ਲਗਾਏ ਜਾਣਗੇ। ਇਸ ਸਮੇਂ ਬਾਬਾ ਜਸਪਾਲ ਸਿੰਘ ਨੀਲਾ ਨੇ ਦੱਸਿਆ ਕਿ ਅੱਜ ਲੰਗਰ ਬੀਬੀ ਭਾਨੀ ਜੀ ਵਿਖੇ ਦੋਆਬਾ ਖੇਤਰ ਵਿਚੋਂ ਪੁੱਜੇ ਜਥੇ. ਹਰਜਿੰਦਰ ਸਿੰਘ ਲਾਡੀ ਪ੍ਰਧਾਨ ਡਡਵਿੰਡੀ, ਭਾਈ ਜਰਨੈਲ ਸਿੰਘ ਵੇਂਈ ਪੂਈ, ਭਾਈ ਗੁਰਦੇਵ ਸਿੰਘ ਵੇਂਈ ਪੂਈ, ਪਰਮਜੀਤ ਸਿੰਘ ਪੰਮਾ ਮੋਠਾਂਵਾਲ, ਜਥੇ. ਕਸ਼ਮੀਰ ਸਿੰਘ ਫੌਜੀ, ਸੋਹਨ ਸਿੰਘ ਖਿੰਡਾ, ਨਿਰਮਲ ਸਿੰਘ ਡੌਲਾ, ਗਿਆਨੀ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ, ਗੁਰਪ੍ਰੀਤ ਸਿੰਘ ਨਿਰਵੈਰ ਖਾਲਸਾ, ਹਰਭਜਨ ਸਿੰਘ ਤੇ ਗੁਰਦਿਆਲ ਸਿੰਘ ਆਦਿ ਨੇ ਦੱਸਿਆ ਕਿ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਪੁੱਜ ਰਹੀਆਂ ਹਨ ਤੇ ਮਾਝੇ ਦੇ ਲੰਗਰ ਸੇਵਾਦਾਰ ਵੱਡੀ ਗਿਣਤੀ ਵਿਚ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ। ਭਾਈ ਗੁਰਦੇਵ ਸਿੰਘ ਵੇਂਈ ਪੂਈ ਤੇ ਭਾਈ ਜਰਨੈਲ ਸਿੰਘ ਵੇਂਈ ਪੂਈ ਨੇ ਦੱਸਿਆ ਕਿ ਸੰਤ ਬਾਬਾ ਜਸਪਾਲ ਸਿੰਘ ਸੁਲਤਾਨਪੁਰ ਲੋਧੀ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਧਰਮਸ਼ਾਲਾ ਕਪੂਰਥਲਾ ਵਾਲਿਆਂ ਦੀ ਅਗਵਾਈ ਵਿਚ ਸੰਗਤਾਂ ਤਿੰਨ ਦਿਨ ਲੰਗਰ ਸੇਵਾ ਤੇ ਨਾਲ ਨਾਲ ਨਾਮ ਸਿਮਰਨ ਜਾਰੀ ਰਹੇਗਾ।