ਯੂਨੀਵਰਸਿਟੀ ਕਾਲਜ ’ਚ 'ਰੀਡਿੰਗ ਹਾਲ' ਦੀ ਉਸਾਰੀ ਸ਼ੁਰੂ ਯੂਨੀਵਰਸਿਟੀ ਕਾਲਜ ਜੰਡਿਆਲਾ ਵਿੱਚ ਨਵੇਂ 'ਰੀਡਿੰਗ ਹਾਲ' ਦੀ ਉਸਾਰੀ ਆਰੰਭ
Publish Date: Sat, 14 Nov 2026 06:57 PM (IST)
Updated Date: Sat, 14 Nov 2026 06:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਅਗਵਾਈ ਹੇਠਾਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬਿਹਤਰ ਤੇ ਸ਼ਾਂਤਮਈ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਵੇਂ ਬਣਨ ਵਾਲੇ ਆਧੁਨਿਕ ਰੀਡਿੰਗ ਹਾਲ ਦਾ ਨੀਂਹ ਪੱਥਰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ.(ਡਾ.) ਕਰਮਜੀਤ ਸਿੰਘ ਚਾਹਲ ਵੱਲੋਂ ਰੱਖਿਆ ਗਿਆ। ਉਨ੍ਹਾਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਾਲ ਵਿਦਿਆਰਥੀਆਂ ਲਈ ਗਿਆਨ ਦਾ ਇੱਕ ਨਵਾਂ ਕੇਂਦਰ ਬਣੇਗਾ। ਇਸ ਮੌਕੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਤੇ ਨਿੱਘਾ ਸਵਾਗਤ ਕੀਤਾ। ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਲਈ ਇਹ ਹਾਲ ਲਗਭਗ 1350 ਵਰਗ ਫੁੱਟ ਦਾ ਬਣੇਗਾ। ਇਸ ਨੂੰ ਜੰਡਿਆਲਾ ਪਿੰਡ ਦੇ ਨਿਵਾਸੀ ਸੁਰਿੰਦਰ ਸਿੰਘ ਜੌਹਲ, ਜੋ ਹੁਣ ਐਡਮਿੰਟਨ (ਕੈਨੇਡਾ) ਵਿੱਚ ਹੈ, ਦੁਆਰਾ ਬਣਾਇਆ ਜਾ ਰਿਹਾ ਹੈ, ਜਿਸ ਵੱਲੋਂ ਆਪਣੇ ਦਾਦਾ ਸਰਦਾਰ ਮੰਗਲ ਸਿੰਘ ਲੰਬੜਦਾਰ ਦੀ ਯਾਦ ਵਿੱਚ ਇਸ ਹਾਲ ਲਈ 20 ਲੱਖ ਰੁਪਏ ਦੀ ਸਹਾਇਤਾ ਭੇਜੀ ਗਈ ਹੈ। ਇਸ ਹਾਲ ਦਾ ਨਾਮ ‘ਲੰਬੜਦਾਰ ਮੰਗਲ ਸਿੰਘ ਜੌਹਲ ਮੈਮੋਰੀਅਲ ਹਾਲ’ ਰੱਖਿਆ ਗਿਆ ਹੈ। ਇਸ ਮੌਕੇ ਇਸ ਸਮਾਗਮ ਦਾ ਮੱਖਣ ਲਾਲ ਪੱਲਣ ਚੇਅਰਮੈਨ ਸੈਨ ਸਮਾਜ ਵੈੱਲਫ਼ੇਅਰ ਬੋਰਡ ਪੰਜਾਬ, ਸਾਬਕਾ ਸਰਪੰਚ ਪਿੰਡ ਜੰਡਿਆਲਾ ਤੇ ਜੰਡਿਆਲਾ ਲੋਕ ਭਲਾਈ ਮੰਚ ਦੇ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਰਾਵਲ ਸਿੰਘ ਔਲਖ, ਜੰਡਿਆਲਾ ਦੇ ਸਰਪੰਚ ਕਮਲਜੀਤ ਸਿੰਘ, ਜੰਡਿਆਲਾ ਲੋਕ ਭਲਾਈ ਮੰਚ ਦੇ ਸਕੱਤਰ ਤਰਸੇਮ ਸਿੰਘ, ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਜੌਹਲ, ਪੰਚ ਜਸਵਿੰਦਰ ਸਿੰਘ, ਸੁਰਜੀਤ ਸਿੰਘ ਜੰਡਿਆਲਾ, ਸੁਰਜੀਤ ਜੱਜ, ਡਾਕਟਰ ਭੁਪਿੰਦਰ ਕੌਰ, ਡਾ. ਰੁਮਿੰਦਰ ਕੌਰ, ਏਕਮ ਸਿੰਘ ਪੰਨੂ, ਸੁਖਵਿੰਦਰ ਸਿੰਘ, ਬਲਕਾਰ ਸਿੰਘ, ਡਾ. ਉਮਿੰਦਰ ਸਿੰਘ ਜੌਹਲ, ਕਰਮਜੀਤ ਸਿੰਘ ਸਰਪੰਚ ਪੰਡੋਰੀ, ਗੁਰਵਿੰਦਰ ਸਿੰਘ ਪੰਚ, ਸੁਖਜੀਤ ਸਿੰਘ ਮਾਸਟਰ, ਜਸਪਾਲ ਸੋਨਾ ਪੁਰੇਵਾਲ, ਸਤਵੀਰ ਸਿੰਘ ਸੱਤੀ, ਹਰਜਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।