ਦਰਬਾਰ ਪੰਜ ਪੀਰ ’ਚ ਨਤਮਸਤਕ ਹੋਏ ਵਿਧਾਇਕ ਧਾਲੀਵਾਲ ਦਰਬਾਰ ਪੰਜ ਪੀਰ ਚਹੇੜੂ ਵਿਖੇ ਨਤਮਸਤਕ ਹੋਏ ਹਲਕਾ ਵਿਧਾਇਕ ਧਾਲੀਵਾਲ
Publish Date: Sat, 05 Sep 2026 08:37 PM (IST)
Updated Date: Sat, 05 Sep 2026 08:40 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਪਾਵਨ-ਪਵਿੱਤਰ ਦਰਬਾਰ ਪੰਜ ਪੀਰ ਪਿੰਡ ਚਹੇੜੂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 5 ਸਤੰਬਰ ਨੂੰ ਕਰਵਾਏ ਗਏ ਸਾਲਾਨਾ ਮੇਲੇ ਦੌਰਾਨ ਜਿੱਥੇ ਦਰਬਾਰ ਵਿਖੇ ਦੂਰੋਂ-ਦੁਰੇਡਿਓਂ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਈ, ਉੱਥੇ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਵੀ ਦਰਬਾਰ ਪੰਜ ਪੀਰ ਚਹੇੜੂ ਵਿਖੇ ਨਤਮਸਤਕ ਹੋਏ ਤੇ ਸਮੂਹ ਇਲਾਕਾ ਵਾਸੀਆਂ ਨੂੰ ਸਾਲਾਨਾ ਮੇਲੇ ਦੀਆਂ ਹਾਰਦਿਕ ਮੁਬਾਰਕਾਂ ਦਿੱਤੀਆਂ। ਇਸ ਮੌਕੇ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਵਿਧਾਇਕ ਧਾਲੀਵਾਲ ਦਾ ਦਰਬਾਰ ਵਿਖੇ ਪੁੱਜਣ ’ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅਜਿਹੇ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਲੋਕਾਂ ਨੂੰ ਆਪਣੀ ਵਿਰਾਸਤ ਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਰਬਾਰ ਪੰਜ ਪੀਰ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਮੇਲੇ ਦੀ ਸਫ਼ਲਤਾ ਲਈ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਗੁੱਗਾ ਜਾਹਰ ਪੀਰ ਜੀ ਸਮੂਹ ਮੰਡਲ, ਇਲਾਕੇ ਦੀਆਂ ਸੰਗਤਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਾਲਾਨਾ ਸਮਾਗਮ ਦੌਰਾਨ 5 ਸਤੰਬਰ ਦਿਨ ਸ਼ਨੀਵਾਰ ਨੂੰ ਦਰਬਾਰ ਦੀਆਂ ਜ਼ਰੂਰੀ ਧਾਰਮਿਕ ਰਸਮਾਂ ਦੀ ਅਦਾਇਗੀ ਉਪਰੰਤ ਮਹਿਫ਼ਲ-ਏ-ਕੱਵਾਲ ਸਜਾਈ ਗਈ। ਇਸ ਦੌਰਾਨ ਪ੍ਰਸਿੱਧ ਕੱਵਾਲ ਬੰਟੀ ਕੱਵਾਲ ਤੇ ਪਾਰਟੀ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਸੰਗਤਾਂ ਦਾ ਮਨ ਮੋਹਿਆ ਗਿਆ। ਪ੍ਰਬੰਧਕਾਂ ਅਨੁਸਾਰ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਛਿੰਝ ਕਰਵਾਈ ਜਾਵੇਗੀ, ਜਿਸ ਵਿੱਚ ਇਲਾਕੇ ਦੇ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ।