ਹਲਕਾ ਇੰਚਾਰਜ਼ ਹੰਸਪਾਲ ਨੇ ਸੰਧੂ ਚੱਠਾ ਸਕੂਲ ਦਾ ਕੀਤਾ ਦੌਰਾ ਹਲਕਾ ਇੰਚਾਰਜ਼ ਹੰਸਪਾਲ ਨੇ ਸੰਧੂ ਚੱਠਾ ਸਕੂਲ ਦਾ ਕੀਤਾ ਦੌਰਾ
Publish Date: Wed, 21 Oct 2026 07:55 PM (IST)
Updated Date: Wed, 21 Oct 2026 07:57 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਨਵੇਂ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਨੇ ਸਾਥੀਆਂ ਸਮੇਤ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਇਸ ਮੌਕੇ ਸਕੂਲ ਦੇ ਇੰਚਾਰਜ਼ ਅਮਰਜੀਤ ਤੇ ਸਮੂਹ ਸਟਾਫ਼ ਵੱਲੋਂ ਦਵਿੰਦਰਪਾਲ ਸਿੰਘ ਹੰਸਪਾਲ ਤੇ ਉਹਨਾਂ ਦੀ ਟੀਮ ਨੂੰ ਜੀ ਆਇਆਂ ਕਿਹਾ। ਇਸ ਮੌਕੇ ਹੰਸਪਾਲ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮਿਸ਼ਨ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਚੁੱਕ ਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਬਾਹਰਲੇ ਮੁਲਕਾਂ ਤੋਂ ਵਿਸ਼ੇਸ਼ ਟ੍ਰੇਨਿੰਗ ਕਰਵਾਉਣ ਵਾਲਾ ਵੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ। ਉਨ੍ਹਾਂ ਕਿਹਾ ਕਿ ਸੰਧੂ ਚੱਠਾ ਸਕੂਲ ਜਿਲ੍ਹੇ ਦੇ ਬਹਿਤਰੀਨ ਸਕੂਲਾਂ ਵਿੱਚ ਇਕ ਹੈ ਅਤੇ ਇਥੋਂ ਦਾ ਸਟਾਫ਼ ਬੇਹੱਦ ਮਿਹਨਤੀ ਹੋਣ ਕਰਕੇ ਹੀ ਇਥੋਂ ਦੇ ਨਤੀਜੇ ਸੌ ਫੀਸਦੀ ਆਉਣ ਦੇ ਨਾਲ਼ ਨਾਲ਼ ਇਥੋਂ ਦੇ ਵਿਦਿਆਰਥੀ ਮੈਰਿਟ ਸੂਚੀ ਵਿਚ ਵੀ ਆਪਣਾ ਨਾਂਅ ਦਰਜ ਕਰਵਾ ਰਹੇ ਹਨ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਮੇਅਰ ਨਰਿੰਦਰ ਸਿੰਘ ਮਨਸੂ, ਬਲਾਕ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ ਸੰਧੂ ਚੱਠਾ, ਧਰਮ ਸਿੰਘ ਬਿਲਖੂ, ਰਜੀਵ ਕੁਮਾਰ, ਆਪ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੰਘਾ ਕਾਲਾ ਸੰਘਿਆਂ, ਸੰਤੋਖ ਸਿੰਘ, ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਨਰਿੰਦਰ ਸਿੰਘ ਸੰਘਾ, ਪ੍ਰਧਾਨ ਜਗਰੂਪ ਸਿੰਘ,ਰੇਸ਼ਮ ਸਿੰਘ ਆਦਿ ਹਾਜ਼ਰ ਸਨ।