ਨੀਟ ਪ੍ਰੀਖਿਆ ਬੇਨਿਯਮੀਆਂ ਤੇ ਵਿਦਿਆਰਥੀਆਂ ’ਤੇ ਲਾਠੀਚਾਰਜ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬੀਤੇ ਦਿਨੀਂ ਯੂਥ ਕਾਂਗਰਸ ਅਤੇ ਬਲਾਕ ਕਾਂਗਰਸ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਨੀਟ ਪ੍ਰੀਖਿਆ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਜੰਤਰ-ਮੰਤਰ ਵਿਖੇ ਆਪਣੇ ਹੱਕਾਂ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨਾ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸੁਣਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੀਟ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਹੋਵੇ। ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਇਸ ਗੰਭੀਰ ਮਾਮਲੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਹੱਕਾਂ ਦੀ ਲੜਾਈ ਨੂੰ ਪੂਰੀ ਮਜ਼ਬੂਤੀ ਨਾਲ ਲੜਿਆ ਜਾਵੇਗਾ। ਇਸ ਮੌਕੇ ਦੀਪਕ ਸਲਵਾਨ ਕਾਂਗਰਸ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਗੋਪੀ ਆਰੀਆਂਵਾਲ, ਅਮਰਜੀਤ ਸਿੰਘ ਸੈਦੋਵਾਲ, ਇੰਦਰਜੀਤ ਨਵਾਂ ਪਿੰਡ ਭੱਠੇ, ਮਨਿੰਦਰਪਾਲ ਸਿੰਘ ਮਨ੍ਹਾ ਕਾਂਗਰਸ ਦਿਹਾਤੀ ਪ੍ਰਧਾਨ, ਠਾਕੁਰ ਦਾਸ ਗਿੱਲ, ਨਵਜੋਤ ਸਿੰਘ ਮਾਹਲ ਯੂਥ ਪ੍ਰਧਾਨ, ਅਨਮੋਲ ਸ਼ਰਮਾ, ਜੋਸ਼ੀ ਜੀ, ਕਮਲਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ, ਇੰਦਰਜੀਤ ਲਾਹੌਰੀਆ, ਲਾਭ ਚੰਦ ਥਿਗਲੀ, ਗੁਰਪ੍ਰੀਤ ਸਿੰਘ ਗੋਪੀ ਆਲਮਗੀਰ, ਵਿਜੈ ਛਾਬੜਾ, ਮਨਜਿੰਦਰ ਸਿੰਘ ਸਾਹੀ, ਰਾਜਬੀਰ ਬਾਵਾ, ਬਲਵੀਰ ਡੀਸੀ, ਸੁਰਿੰਦਰ ਸਿੰਘ ਵਾਲੀਆਂ, ਜੋਤੀ ਧੀਰ, ਜਸਪ੍ਰੀਤ ਸਹਿਗਲ, ਬਲਵੀਰ ਬੀਰਾ, ਦੇਸ਼ ਰਾਜ, ਸਤੀਸ਼, ਸਿਮਰਨਜੀਤ ਸਿੰਘ ਮਾਹਲ, ਨਵਜੋਤ ਵਾਲੀਆਂ, ਕੀਕੀ ਵਾਲੀਆਂ, ਤਰਸੇਮ ਲਾਲ, ਸੰਦੀਪ ਸਿੰਘ, ਰਾਜਿੰਦਰ ਸਿੰਘ ਪਾਲਾ ਵਾਲੀਆਂ, ਬਲਜੀਤ ਸਿੰਘ ਕਾਲਾ, ਲੱਕੀ ਮੁਹੱਬਤ ਨਗਰ, ਹਰਪ੍ਰੀਤ ਸਿੰਘ, ਹਰਜੀਤ ਕੌਰ ਕੌਂਸਲਰ, ਸੁਰਿੰਦਰ ਸ਼ਰਮਾ, ਟੀਟੂ ਭਸੀਨ, ਰਾਜ ਕੁਮਾਰ ਰਾਜੂ, ਸੱਤਾ ਵਾਲੀਆਂ, ਉਮੇਸ਼ ਸੂਦ, ਬਾਵਾ ਮਰਵਾਹਾ, ਰਾਜਾ ਜੀ, ਬਿੱਲਾ ਜੀ, ਧੀਰਜ ਭੱਟੀ, ਪ੍ਰੇਮ ਅਟਵਾਲ, ਗੁਰਪਾਲ ਬਿੱਲਾ, ਸੰਤੋਖ ਨੱਡਾ, ਲਖਵਿੰਦਰ ਮਿੰਟਾ, ਪਰਵਿੰਦਰ ਸ਼ਰਮਾ, ਦਰਸ਼ਨ ਬਾਜਵਾ, ਚਰਨਜੀਤ ਹੰਸ, ਯਸ਼ਪ੍ਰੀਤ ਸਿੰਘ, ਜਸਪ੍ਰੀਤ ਸਿੰਘ ਮਹਿਤਾਬਗੜ੍ਹ, ਜਗਦੀਸ਼ ਸਿੰਘ ਜੱਗੀ, ਮਾਸਟਰ ਤਰਸੇਮ ਲਾਲ, ਓਂਕਾਰ ਅਰੋੜਾ, ਗੁਰਸ਼ਰਨ ਸਿੰਘ, ਕੁਲਦੀਪ ਲਾਹੌਰੀਆ, ਕੁਲਦੀਪ ਸਿੰਘ ਕੌਂਸਲਰ, ਦੇਸ਼ ਬੰਧੂ, ਕਾਲੁ ਵਾਲੀਆਂ, ਸੰਦੀਪ ਸਿੰਘ ਸਹਿਗਲ ਬਹੂਈ, ਮਨਮੋਹਨ ਸਿੰਘ ਬਾਜਵਾ ਵਿਸ਼ਾਲ ਸੋਨੀ, ਮਿੰਟੂ ਕੁਮਾਰ, ਸੁਖਦੇਵ ਸਿੰਘ ਘੁੱਗ ਬੇਟ, ਸੀਨੀਅਰ ਕਾਂਗਰਸ ਲੀਡਰ ਜੋਗਿੰਦਰ ਸਿੰਘ ਬਿੱਲੂ, ਟਿੰਕੂ ਸ਼ਰਮਾ, ਮਲਕੀਤ ਸਿੰਘ ਉਪ ਚੇਅਰਮੈਨ ਬਲਾਕ ਸੰਮਤੀ ਕਪੂਰਥਲਾ, ਸੁਰਜੀਤ ਸਿੰਘ ਸਰਪੰਚ ਨੂਰਪੁਰ ਦੋਨਾਂ, ਨਰੈਣ ਵਸ਼ਿਸ਼ਟ, ਜਤਿਨ ਸ਼ਰਮ, ਕਰਤਾਰ ਸਿੰਘ ਅਲੌਦੀਪੁਰ, ਰਾਜੂ, ਰਮੇਸ਼ ਕਾਕਾ, ਗੁਰਪਿੰਦਰ ਸਿੰਘ ਬੱਲੀ, ਪ੍ਰਗਣ ਸਿੰਘ ਬਹੁਈ, ਅਸ਼ਵਨੀ ਰਾਜਪੂਤ, ਡਾਕਟਰ ਵੇਦ ਆਲਮਗੀਰ, ਗੋਲੂ ਸ਼ਰਮਾ, ਰਮੇਸ਼ ਮਹਿਰਾ, ਜਤਿਨ ਪ੍ਰਭਕਾਰ, ਅਸ਼ਵਨੀ ਪਿੰਕੀ, ਹਰੀਸ਼ ਜੀ, ਜੋਗਿੰਦਰ ਜੇਕੇ ਆਦਿ ਸਮੇਤ ਯੂਥ ਕਾਂਗਰਸ ਅਤੇ ਬਲਾਕ ਕਾਂਗਰਸ ਕਮੇਟੀ ਦੇ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ।