ਦਲਿਤ ਦੀ ਧੀ ਨੇ ਮਾਂ-ਪਿਓ ਦਾ ਨਾਮ ਕੀਤਾ ਰੌਸ਼ਨ ਬੇਟੀ ਨਵਜੋਤ ਕੌਰ ਨੂੰ ਵਧਾਈ ਦਿੱਤੀ ਅਤੇ ਬਿਹਤਰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
Publish Date: Tue, 01 Sep 2026 06:51 PM (IST)
Updated Date: Tue, 01 Sep 2026 06:52 PM (IST)
ਫੈਮਿਲੀ ਮੈਡੀਸਨ ਰੈਜ਼ੀਡੈਂਸੀ ਕਰਨ ਵਾਲੀ ਕਪੂਰਥਲਾ ਜ਼ਿਲ੍ਹੇ ਦੀ ਪਹਿਲੀ ਦਲਿਤ ਬੇਟੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਦੋਂ ਵੀ ਦਲਿਤਾਂ ਨੂੰ ਆਪਣੀਆਂ ਯੋਗਤਾਵਾਂ ਸਾਬਤ ਕਰਨ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੇ ਦੇਸ਼ ਤੇ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਦਕਿ ਮਨੂੰਵਾਦੀ ਲੋਕ ਮੈਰਿਟ ਦਾ ਢਿੰਢੋਰਾ ਪਿੱਟ ਰਹੇ ਹਨ। ਦਲਿਤ ਭਾਈਚਾਰੇ ਦੇ ਬੱਚੇ ਪੜ੍ਹ-ਲਿਖ ਕੇ ਦੇਸ਼ ਹੀ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਭਾਈਚਾਰੇ ਦਾ ਨਾਮ ਰੌਸ਼ਨ ਹੋ ਰਿਹਾ ਹੈ। ਮਿਸ਼ਨਰੀ ਸਾਥੀ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਦਲਿਤ ਭਾਈਚਾਰੇ ਦੀ ਇੱਕ ਹੋਣਹਾਰ ਧੀ ਕਪੂਰਥਲਾ ਦੇ ਐੱਸਐੱਸਈ ਰੇਲ ਕੋਚ ਫੈਕਟਰੀ ਦੇ ਮਨਜੀਤ ਸਿੰਘ ਕੈਲਪੁਰੀਆ ਦੀ ਨਵਜੋਤ ਕੌਰ ਹੈ, ਜਿਸ ਨੇ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਬਠਿੰਡਾ ਤੋਂ ਐੱਮਬੀਬੀਐੱਸ ਕੀਤੀ। ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਸੰਯੁਕਤ ਰਾਜ ਅਮਰੀਕਾ ਦੀ ਇੱਕ ਯੂਨੀਵਰਸਿਟੀ ਤੋਂ ਯੂਐੱਸਐੱਮਐੱਲਈ ਸਟੈਪਸ 1, 2, ਤੇ 3 ਪਾਸ ਕੀਤੀ ਤੇ ਵਰਤਮਾਨ ਵਿੱਚ ਪੈਨਸਿਲਵੇਨੀਆ ਦੇ ਸਕ੍ਰੈਂਟਨ, ਵਿੱਚ ਦਿ ਰਾਈਟ ਸੈਂਟਰ ਫਾਰ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਵਿੱਚ ਫੈਮਿਲੀ ਮੈਡੀਸਨ ਰੈਜ਼ੀਡੈਂਸੀ ਕਰ ਰਹੀ ਹੈ। ਆਰਸੀਐੱਫ ਦੀ ਧੀ ਨਵਜੋਤ ਕੌਰ, ਸੰਭਾਵੀ ਤੌਰ ਤੇ ਕਪੂਰਥਲਾ ਜ਼ਿਲ੍ਹੇ ਦੀ ਪਹਿਲੀ ਦਲਿਤ ਬੇਟੀ ਹੈ ਜਿਸਨੇ ਅਜਿਹੀ ਉਪਲਬਧੀ ਹਾਸਲ ਕੀਤੀ ਹੈ। ਮਾਪੇ ਇਸ ਪ੍ਰਾਪਤੀ ਤੇ ਬਹੁਤ ਖੁਸ਼ ਹਨ। ਨਵਜੋਤ ਕੌਰ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਤੇ ਆਪਣੇ ਯੋਗ ਪ੍ਰੋਫੈਸਰਾਂ ਨੂੰ ਦਿੰਦੀ ਹੈ। ਇਸ ਪ੍ਰਾਪਤੀ ਤੇ ਪਿਤਾ ਮਨਜੀਤ ਸਿੰਘ ਕੈਲਪੁਰੀਆ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਨੇ ਸਾਡੇ ਸਮਾਜ ਨੂੰ ਸਿੱਖਿਆ ਦਾ ਅਧਿਕਾਰ ਨਾ ਦਿੱਤਾ ਹੁੰਦਾ, ਤਾਂ ਅਸੀਂ ਕਦੇ ਵੀ ਆਪਣੀ ਧੀ ਨੂੰ ਅਮਰੀਕਾ ਵਿੱਚ ਸਿੱਖਿਆ ਦੇਣ ਦਾ ਸੁਪਨਾ ਵੀ ਨਹੀਂ ਲੈ ਸਕਦੇ ਸੀ। ਧੀ ਨਵਜੋਤ ਕੌਰ ਦੀ ਇਸ ਸਫਲਤਾ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਸੋਸਾਇਟੀ ਰਜਿ. ਤੋਂ ਧਰਮਵੀਰ ਅੰਬੇਡਕਰੀ, ਗੁਰਦਿਆਲ ਜੱਸਲ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਜਨਰਲ ਸਕੱਤਰ ਨਰੇਸ਼ ਕੁਮਾਰ, ਕੈਸ਼ੀਅਰ ਪ੍ਰਿਥੀ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਸਾਬਕਾ ਜਨਰਲ ਸਕੱਤਰ ਝਲਮਨ ਸਿੰਘ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਸੀਬੀਆ, ਰੂਪ ਲਾਲ, ਆਲ ਇੰਡੀਆ ਐੱਸਸੀ/ਐੱਸਟੀ ਰੇਲਵੇ ਕਰਮਚਾਰੀ, ਐਸੋਸੀਏਸ਼ਨ ਸਾਬਕਾ ਪ੍ਰਧਾਨ ਪੂਰਨ ਸਿੰਘ, ਐਡੀਸ਼ਨਲ ਸਕੱਤਰ ਦੇਸ਼ ਰਾਜ, ਓਬੀਸੀ ਐਸੋਸ਼ੀਏਸ਼ਨ ਦੇ ਜ਼ੋਨਲ ਪ੍ਰਧਾਨ ਅਰਵਿੰਦ ਕੁਮਾਰ, ਡਾ ਅੰਬੇਡਕਰ ਬੁੱਧ ਵਿਹਾਰ ਟਰੱਸਟ ਦੇ ਕੈਸ਼ੀਅਰ ਤੋਂ ਸੂਰਜ ਸਿੰਘ, ਪ੍ਰਧਾਨ ਦਰਸ਼ਨ ਲਾਲ, ਸਾਬਕਾ ਸੀਨੀਅਰ ਈਡੀਪੀਐੱਮ ਭਰਤ ਸਿੰਘ, ਕਰਨੈਲ ਸਿੰਘ ਬੇਲਾ, ਕੁਲਵਿੰਦਰ ਚੰਦ, ਸ਼ਿਵ ਕੁਮਾਰ ਸੁਲਤਾਨਪੁਰੀ, ਰਾਮ ਨਿਵਾਸ, ਸੋਹਣ ਲਾਲ, ਰਾਜ ਕੁਮਾਰ, ਲਵਲੀ ਸਿੰਘ, ਬੁੱਧ ਸਿੰਘ, ਮਦਨ ਲਾਲ, ਸੁਰੇਸ਼ ਰੋਮਾਣਾ, ਨਰਿੰਦਰ ਸਿੰਘ ਸੋਹਲ, ਬਿਕਰਮ ਵਿੱਕੀ, ਦੁਰਗੇਸ਼ ਕੁਮਾਰ, ਹੰਸ ਰਾਜ ਤੇ ਰਾਮ ਸ਼ਰਨ ਆਦਿ ਨੇ ਮਾਤਾ-ਪਿਤਾ ਤੇ ਬੇਟੀ ਨਵਜੋਤ ਕੌਰ ਨੂੰ ਵਧਾਈ ਦਿੱਤੀ ਤੇ ਬਿਹਤਰ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।