ਕਬੱਡੀ ’ਚ ਕੋਚਿੰਗ ਸੈਂਟਰ ਦੀਆਂ ਲੜਕੀਆਂ ਮਾਰੀ ਬਾਜ਼ੀ ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਹੋਏ ਮੁਕਾਬਲੇ
Publish Date: Sat, 03 Oct 2026 08:06 PM (IST)
Updated Date: Sat, 03 Oct 2026 08:07 PM (IST)
ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਹੋਏ ਵੱਖ-ਵੱਖ ਮੁਕਾਬਲੇ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪੱਧਰੀ ਖੇਡਾਂ ਦੇ ਛੇਵੇਂ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਰਿਟਾ. ਡਿਪਟੀ ਡਾਇਰੈਕਟਰ ਅਸ਼ੋਕ ਕੁਮਾਰ, ਖੇਡ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਕੀਤੀ ਗਈ। ਮੁੱਖ ਮਹਿਮਾਨ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ, ਉਨ੍ਹਾਂ ਨੂੰ ਖੇਡਾਂ ਵਿੱਚ ਸਖਤ ਮਿਹਨਤ ਤੇ ਲਗਨ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆ ਪ੍ਰਦਰਸ਼ਨ ਕਰਕੇ ਚੰਗੇ ਭਵਿੱਖ ਦੀ ਆਸ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਅੱਜ ਹੋਏ ਕਬੱਡੀ ਨੈਸ਼ਨਲ ਸਟਾਇਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ-21 ਵਰਗ ਵਿੱਚ ਰੋਇਲ ਕਲੱਬ ਡਡਵਿੰਡੀ ਨੇ ਐੱਸਏਈ ਕਲੱਬ, ਫਗਵਾੜਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਦੇ ਵਿੱਚ ਕਬੱਡੀ ਕੋਚਿੰਗ ਸੈਂਟਰ, ਕਪੂਰਥਲਾ ਨੇ ਸਰਕਾਰੀ ਸਕੂਲ, ਉੱਚਾ ਬੇਟ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡ ਕਬੱਡੀ ਸਰਕਲ ਸਟਾਇਲ ਦੇ ਮੁਕਾਬਲਿਆਂ ਵਿੱਚ ਵਰਗ ਅੰਡਰ-17 ਵਿੱਚ ਸਰਕਾਰੀ ਸਕੂਲ, ਟਿੱਬਾ ਨੇ ਪਹਿਲਾ ਤੇ ਗੁਰੂ ਅਮਰਦਾਸ ਸਸਸ ਸਕੂਲ, ਉੱਚਾ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਰਗ ਵਿੱਚ ਕੋਚਿੰਗ ਸੈਂਟਰ, ਤਲਵੰਡੀ ਭਾਈ ਨੇ ਗੁਰੂ ਅਮਰਦਾਸ ਸਸਸ ਸਕੂਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਅੰਡਰ-14 ਵਰਗ ਵਿੱਚ ਕੋਚਿੰਗ ਸੈਂਟਰ ਵਿੰਗ ਬੀਐੱਸ ਚੀਮਾ ਨੇ ਪਹਿਲਾ ਤੇ ਬੀਐੱਸ ਚੀਮਾ ਸਪੋਰਟਸ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਦੇ ਵਿੱਚ ਕੋਚਿੰਗ ਸੈਂਟਰ ਵਿੰਗ ਬੀਐੱਸ ਚੀਮਾ ਨੇ ਪਹਿਲਾ ਤੇ ਕੋਚਿੰਗ ਸੈਂਟਰ ਸਸ ਸਕੂਲ, ਕਪੂਰਥਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਰਗ ਦੇ ਵਿੱਚ ਕੋਚਿੰਗ ਸੈਂਟਰ ਸਸ ਸਕੂਲ, ਕਪੂਰਥਲਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਅੱਜ ਰਾਜ ਪੱਧਰੀ ਟੂਰਨਾਮੈਂਟ ਲਈ ਖੇਡ ਰਗਬੀ ਦੇ ਟਰਾਇਲ ਵਿਭਾਗ ਦੇ ਕੋਚ ਗੁਰਪ੍ਰੀਤ ਸਿੰਘ ਵੱਲੋਂ ਲਏ ਗਏ। ਇਸ ਮੌਕੇ ਖੇਡ ਵਿਭਾਗ ਦੇ ਸਮੂਹ ਕੋਚਜ਼ ਤੇ ਸਿੱਖਿਆ ਵਿਭਾਗ ਦੇ ਅਧਿਆਪਕ ਮੌਜੂਦ ਸਨ, ਜਿਨਾਂ ਨੇ ਬਹੁਤ ਵਧੀਆ ਢੰਗ ਨਾਲ ਜ਼ਿਲ੍ਹਾ ਪੱਧਰੀ ਖੇਡਾਂ ਨੂੰ ਨੇਪਰੇ ਚਾੜਿਆ।