650ਵੇਂ ਜਨਮ-ਉਤਸਵ ਨੂੰ ਸਮਰਪਿਤ ਮੁਕਾਬਲੇ ਕਰਵਾਏ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਫਗਵਾੜਾ ਵਿਖੇ 650ਵੇਂ ਜਨਮ-ਉਤਸਵ ਨੂੰ ਸਮਰਪਿਤ ਮੁਕਾਬਲਿਆਂ ਦਾ ਆਯੋਜਨ।
Publish Date: Thu, 03 Sep 2026 07:05 PM (IST)
Updated Date: Thu, 03 Sep 2026 07:07 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਫਗਵਾੜਾ ਦੇ ਪੰਜਾਬੀ ਵਿਭਾਗ (ਅੰਮ੍ਰਿਤਾ ਪ੍ਰੀਤਮ ਸਾਹਿਤ ਸਭਾ) ਵੱਲੋਂ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ (ਪੰਜਾਬ) ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਲਜ ਡਾਇਰੈਕਟਰ ਅਕਾਦਮਿਕ ਡਾ. ਸਵਿੰਦਰ ਪਾਲ, ਪ੍ਰਿੰਸੀਪਲ ਡਾ. ਕਾਮਨੀ ਸਹਿਗਲ ਦੀ ਸੁਯੋਗ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ-ਉਤਸਵ ਨੂੰ ਸਮਰਪਿਤ ਉਨ੍ਹਾਂ ਦੀ ਪਵਿੱਤਰ ਬਾਣੀ ਤੇ ਉਪਦੇਸ਼ਾਂ ’ਤੇ ਅਧਾਰਿਤ ਵਿਸ਼ੇਸ਼ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਤੇ ਫ਼ਲਸਫ਼ੇ ਨੂੰ ਆਪਣੇ ਹੁਨਰ ਰਾਹੀਂ ਬਾਖ਼ੂਬੀ ਪੇਸ਼ ਕੀਤਾ। ਕੈਲੀਗਰਾਫੀ ਤੇ ਪੋਸਟਰ ਮੇਕਿੰਗ ਦੇ ਮੁਕਾਬਲਿਆਂ ਵਿੱਚ ਲਗਭਗ 80 ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਲੀਗਰਾਫੀ ਮੁਕਾਬਲਿਆਂ ਵਿੱਚ ਆਂਚਲ ਬੀਏ ਭਾਗ ਤੀਜਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦੂਜਾ ਸਥਾਨ ਪ੍ਰੀਆ ਭੱਟੀ ਬੀਸੀਏ ਭਾਗ ਪਹਿਲਾ ਤੇ ਤੀਜਾ ਸਥਾਨ ਇੰਦਰਪ੍ਰੀਤ ਕੌਰ ਬੀਵੋਕ ਭਾਗ ਪਹਿਲਾ ਦੇ ਹਿੱਸੇ ਆਇਆ। ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੰਜਨਾ ਚੁੰਬਰ ਬੀਬੀਏ ਭਾਗ ਤੀਜਾ, ਦੂਜਾ ਸਥਾਨ ਜੈਸਮੀਨ ਕੌਰ ਬੀਏ ਭਾਗ ਤੀਜਾ, ਸਥਾਨ ਤੀਜਾ ਸਥਾਨ ਕੋਮਲ ਬਾਗਲਾ ਬੀਏ ਭਾਗ ਤੀਜਾ ਤੇ ਵਿਸ਼ੇਸ਼ ਸਨਮਾਨ ਮੁਸਕਾਨ ਬੀਏ ਭਾਗ ਤੀਜਾ ਨੇ ਹਾਸਲ ਕੀਤਾ।ਇਸ ਮੌਕੇ ਤੇ ਕਾਲਜ ਡਾਇਰੈਕਟਰ ਅਕਾਦਮਿਕ ਡਾ. ਸਵਿੰਦਰ ਪਾਲ, ਕਾਲਜ ਪ੍ਰਿੰਸੀਪਲ ਡਾ. ਕਾਮਨੀ ਸਹਿਗਲ ਤੇ ਪੰਜਾਬੀ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।