ਛਿੰਨਮਸਤਿਕਾ ਲੰਗਰ ਕਮੇਟੀ ਨੇ ਭੰਡਾਰਾ ਕਰਵਾਇਆ ਛਿੰਨਮਸਤਿਕਾ ਲੰਗਰ ਕਮੇਟੀ ਵਲੋਂ ਭੰਡਾਰੇ ਦਾ ਆਯੌਜਨ
Publish Date: Sat, 22 Aug 2026 06:45 PM (IST)
Updated Date: Sat, 22 Aug 2026 06:48 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਸਾਉਣ ਮੇਲਾ ਅਸ਼ਟਮੀ ਦੇ ਸੰਬਧ ਵਿੱਚ ਛਿੰਨਮਸਤਿਕਾ ਲੰਗਰ ਕਮੇਟੀ ਤੇ ਜੈ ਮਾਤਾ ਦੀ ਧਾਰਮਿਕ ਕਮੇਟੀ ਫਗਵਾੜਾ ਵੱਲੋਂ ਸ੍ਰੀ ਬਾਲਾ ਜੀ ਮੰਦਰ ਧਾਮ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਬਾਲਾ ਜੀ ਮੰਦਰ, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਲਗਾਏ ਗਏ ਸਾਲਾਨਾ ਭੰਡਾਰੇ ਤਹਿਤ ਬੀਤੀ ਰਾਤ ਸ਼ਿਵ ਸ਼ੰਕਰ ਮਹਿਲਾ ਸੰਕੀਰਤਨ ਮੰਡਲ ਵੱਲੋਂ ਮਾਤਾ ਰਾਣੀ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਸ਼ਮਾ ਕਾਲਰਾ, ਰੀਨਾ ਮੁਟਰੇਜਾ, ਪ੍ਰਭਾ ਮਲਹੋਤਰਾ, ਮੋਨਿਕਾ ਬਜਾਜ, ਸੀਮਾ ਬਜਾਜ, ਅਨੂ ਅਰੋੜਾ, ਤਮੰਨਾ ਪਾਠਕ ਆਦਿ ਨੇ ਭਜਨ ਗਾ ਕੇ ਸੰਗਤ ਨੂੰ ਮਾਤਾ ਰਾਣੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਸਵੇਰੇ ਆਰਤੀ ਉਪਰੰਤ ਕੰਜਕ ਪੂਜਨ ਕਰਕੇ ਮਹਾਰਾਣੀ ਦੇ ਭੰਡਾਰੇ ਨੂੰ ਵਿਸ਼ਰਾਮ ਦਿੱਤਾ ਗਿਆ। ਇਸ ਮੌਕੇ ਇੰਦਰਜੀਤ ਕਾਲਰਾ, ਰੋਹਿਤ ਗੁਪਤਾ, ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਵਿਪਨ ਸ਼ਰਮਾ, ਰਮੇਸ਼ ਸਚਦੇਵਾ, ਬਲਰਾਜ ਕਾਲਰਾ, ਰਾਜੂ ਬਜਾਜ, ਬਿੱਟੂ ਬਜਾਜ, ਬਿਪਿਨ ਬਜਾਜ, ਰਮਨ ਛਾਬੜਾ, ਸੰਜੀਵ ਖੁਰਾਣਾ, ਮਹੇਸ਼ ਗਰਗ, ਚੰਦਨ ਗੁਪਤਾ, ਬੱਬੀ ਮਾਖੀਜਾ, ਨਰਿੰਦਰ ਕੰਡਾ, ਅਨਿਲ ਬਹਿਲ, ਬਲਵਿੰਦਰ ਮੈਣੀ, ਮੋਹਿਤ ਮੈਣੀ, ਅਮਿਤ ਕਪੂਰ, ਬੌਬੀ ਅਰੋੜਾ, ਮਿੰਟਾ ਲੂਥਰਾ, ਗਗਨ ਕੌਰਾ, ਬਿੱਲਾ ਕੌੜਾ ਆਦਿ ਨੇ ਭੰਡਾਰੇ ਦੀ ਸੇਵਾ ਵਿੱਚ ਭਾਗ ਲਿਆ। ਅੰਤ ਵਿੱਚ ਕਮੇਟੀ ਵੱਲੋਂ ਭੰਡਾਰੇ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ ਤੇ ਸੰਗਤ ਦਾ ਧੰਨਵਾਦ ਕੀਤਾ ਗਿਆ।