ਸ਼ਿਵ ਮੰਦਰ ਪੱਕਾ ਬਾਗ ’ਚ ਭੰਡਾਰਾ ਕੀਤਾ ਸਾਉਣ ਮਹੀਨੇ ਨੂੰ ਸਮਰਪਿਤ ਸ਼ਿਵ ਮੰਦਰ ਪੱਕਾ ਬਾਗ ਵਿਖੇ ਭੰਡਾਰੇ ਦਾ ਆਯੋਜਨ
Publish Date: Sat, 22 Aug 2026 08:10 PM (IST)
Updated Date: Sat, 22 Aug 2026 08:12 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਾਉਣ ਮਹੀਨੇ ਨੂੰ ਸਮਰਪਿਤ ਸ਼ਿਵ ਮੰਦਰ ਪੱਕਾ ਬਾਗ ਫਗਵਾੜਾ ਵਿਖੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਵੇਰੇ ਸਮਾਜ ਸੇਵੀ ਮੁਕੰਦ ਲਾਲ ਗੁਪਤਾ, ਰੋਹਿਤ ਗੁਪਤਾ, ਰਾਹੁਲ ਅਗਰਵਾਲ ਅਤੇ ਆਰਤੀ ਅਗਰਵਾਲ ਵੱਲੋਂ ਵਿਧੀ-ਵਿਧਾਨ ਨਾਲ ਹਵਨ ਯੱਗ ਕਰਵਾਇਆ ਗਿਆ। ਇਸ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਤੇ ਆਰਤੀ ਉਪਰੰਤ ਭੰਡਾਰਾ ਸ਼ੁਰੂ ਕੀਤਾ ਗਿਆ। ਇਸ ਮੌਕੇ ਸੇਵਾਦਾਰ ਇੰਦਰਜੀਤ ਕਾਲੜਾ ਨੇ ਕਿਹਾ ਕਿ ਸਾਉਣ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਅਤੇ ਸੇਵਾ-ਸਿਮਰਨ ਦਾ ਪਵਿੱਤਰ ਮਹੀਨਾ ਹੈ। ਅਜਿਹੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਾਨੂੰ ਨਿਸ਼ਕਾਮ ਸੇਵਾ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਉਣ ਮਹੀਨੇ ਦੌਰਾਨ ਸ਼ਿਵ ਮੰਦਰ ਪੱਕਾ ਬਾਗ ਵਿਖੇ ਸ਼ਰਧਾਲੂਆਂ ਵੱਲੋਂ ਪੂਰੀ ਸ਼ਰਧਾ ਨਾਲ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲਿਆ ਜਾ ਰਿਹਾ ਹੈ ਤੇ ਮੰਦਰ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਸੰਗਤ ਦੀ ਸਹੂਲਤ ਲਈ ਲਗਾਤਾਰ ਸੇਵਾ ਕਾਰਜ ਕੀਤੇ ਜਾ ਰਹੇ ਹਨ। ਭੰਡਾਰੇ ਵਿੱਚ ਅਸ਼ਵਨੀ, ਸੁਧੀਰ, ਇੰਦਰਜੀਤ ਕਾਲੜਾ, ਲਕਸ਼ਮੀ ਕਾਂਤ ਪ੍ਰਭਾਕਰ, ਪ੍ਰਮੋਦ ਜਲੋਟਾ, ਰਾਜੇਸ਼ ਸ਼ਰਮਾ, ਰਮਨ ਛਾਬੜਾ, ਗੌਰਵ ਚੋਪੜਾ, ਦਵਿੰਦਰ ਬਿੱਲਾ, ਦਵਿੰਦਰ ਡੀ.ਕੇ., ਅਨੁਜ ਮਦਾਨ, ਪਵਨ ਮੱਕੜ, ਵਿੱਕੀ ਮੇਹਰ, ਸੈਮ ਮੇਹਰਾ, ਹਰਜੀਤ ਜੀਤਾ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਤੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸੰਗਤ ਨੇ ਸ਼ਰਧਾ ਨਾਲ ਭੰਡਾਰੇ ਦਾ ਪ੍ਰਸ਼ਾਦ ਛਕਿਆ।