ਸੰਤੋਖ ਮੱਲ੍ਹੀ ਤੇ ਗੁਰਮੁੱਖ ਬਾਬਾ ਦਾ ਕੀਤਾ ਯਾਦਗਾਰੀ ਸਨਮਾਨ ਅਕਾਦਮਿਕ ਸਹਾਇਤਾ ਟੀਮ ਕਪੂਰਥਲਾ ਵੱਲੋਂ ਸਟੇਟ ਐਵਾਰਡ ਮਿਲਣ ਉੱਤੇ ਸੰਤੋਖ ਮੱਲ੍ਹੀ ਤੇ ਗੁਰਮੁੱਖ ਬਾਬਾ ਦਾ ਯਾਦਗਾਰੀ ਸਨਮਾਨ
Publish Date: Sat, 31 Oct 2026 09:52 PM (IST)
Updated Date: Sat, 31 Oct 2026 09:52 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਤੇ ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਅਧਿਆਪਕ ਸਨਮਾਨ (ਸਟੇਟ ਐਵਾਰਡ) ਮਿਲਣ ਲਈ ਅਕਾਦਮਿਕ ਸਹਾਇਤਾ ਟੀਮ ਕਪੂਰਥਲਾ ਵੱਲੋਂ ਅੱਜ ਡੀਆਰਸੀ ਹਰਮਿੰਦਰ ਸਿੰਘ ਜੋਸਨ ਦੀ ਯੋਗ ਅਗਵਾਈ ਹੇਠ ਸਥਾਨਕ ਬੀਆਰਸੀ ਕਪੂਰਥਲਾ ਇੱਕ ਵਿਖੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਨਮਾਨ ਸਮਾਗਮ ਵਿੱਚ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਤੇ ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ ਸਾਂਝੇ ਤੌਰ ਉੱਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਉਕਤ ਸਨਮਾਨ ਸਮਾਗਮ ਦੀ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ, ਡੀਆਰਸੀ ਕਪੂਰਥਲਾ ਹਰਮਿੰਦਰ ਸਿੰਘ ਜੋਸਨ, ਬੀਪੀਈਓ (ਕਪੂਰਥਲਾ-1) ਰਾਜੇਸ਼ ਕੁਮਾਰ, ਬੀਪੀਈਓ ਕਪੂਰਥਲਾ-2 ਸੰਜੀਵ ਕੁਮਾਰ ਹਾਂਡਾ, ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ (ਭਾਣੋ ਲੰਗਾ) ਤੇ ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ (ਧਾਲੀਵਾਲ ਦੋਨਾ) ਆਦਿ ਨੇ ਸਾਂਝੇ ਤੌਰ ਉੱਤੇ ਕੀਤੀ। ਬੀਆਰਸੀ ਕਪੂਰਥਲਾ ਡਾ. ਪਰਮਜੀਤ ਕੌਰ ਤੇ ਜੋਗਿੰਦਰ ਸਿੰਘ, ਬੀਆਰਸੀ ਕਪੂਰਥਲਾ-2 ਪਵਨ ਕੁਮਾਰ ਜੋਸ਼ੀ, ਬੀਆਰਸੀ ਨਡਾਲਾ ਹਰਪ੍ਰੀਤ ਸਿੰਘ ਤੇ ਤਰਸੇਮ ਸਿੰਘ, ਬੀਆਰਸੀ ਮਸੀਤਾਂ ਗੁਰਪ੍ਰੀਤ ਸਿੰਘ, ਬੀਆਰਸੀ ਸੁਲਤਾਨਪੁਰ ਲੋਧੀ-1 ਕੁਲਦੀਪ ਚੰਦ ਬੂਸੋਵਾਲ, ਬੀਆਰਸੀ ਫਗਵਾੜਾ-1 ਅਕਬਰ ਖਾਨ, ਸੁਰਿੰਦਰ ਕੁਮਾਰ, ਬੀਆਰਸੀ ਫਗਵਾੜਾ-2 ਬਿਕਰਮਜੀਤ ਸਿੰਘ ਤੇ ਮਨਜੀਤ ਘੇੜਾ, ਬੀਆਰਸੀ ਭੁਲੱਥ ਹਰਪ੍ਰੀਤ ਸਿੰਘ, ਰੇਸ਼ਮ ਸਿੰਘ ਤੇ ਬੀਆਰਸੀ ਕਪੂਰਥਲਾ-3 ਨਵਜੋਤ ਸਿੰਘ ਤੇ ਸੂਵਿੰਦਰ ਸਿੰਘ ਆਦਿ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਉਕਤ ਸਨਮਾਨ ਸਮਾਗਮ ਦੌਰਾਨ ਡਾ. ਬੱਟੂ ਨੇ ਆਖਿਆ ਕਿ ਕਪੂਰਥਲਾ ਜ਼ਿਲ੍ਹੇ ਨੂੰ ਇਸ ਗੱਲ ਉਤੇ ਬੇਹਦ ਮਾਣ ਹੈ ਕਿ ਵਿਦਿਅਕ ਸੈਸ਼ਨ 2025-26 ਦੌਰਾਨ ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ ਧਾਲੀਵਾਲ ਦੋਨਾ ਤੇ ਵਿਦਿਅਕ ਸੈਸ਼ਨ 2026-27 ਦੌਰਾਨ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ (ਭਾਣੋ ਲੰਗਾ) ਨੂੰ ਪੰਜਾਬ ਸਰਕਾਰ ਨੇ ਸਟੇਟ ਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਉਨ੍ਹਾਂ ਦੋਹਾਂ ਸਟੇਟ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਆਪਣੇ ਸਟੇਟ ਐਵਾਰਡ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਪ੍ਰੇਰਿਆ। ਅਕਾਦਮਿਕ ਸਹਾਇਤਾ ਟੀਮ ਕਪੂਰਥਲਾ ਵੱਲੋਂ ਆਯੋਜਿਤ ਸਨਮਾਨ ਸਮਾਗਮ ਦੌਰਾਨ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਤੇ ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ ਨੇ ਸਨਮਾਨ ਸਮਾਗਮ ਦੌਰਾਨ ਮਾਣ ਸਨਮਾਨ ਦੇਣ ਲਈ ਸਾਂਝੇ ਤੌਰ ਉੱਤੇ ਧੰਨਵਾਦ ਕਰਦਿਆਂ ਆਖਿਆ ਕਿ ਸਟੇਟ ਐਵਾਰਡ ਮਿਲਣ ਉਪਰੰਤ ਸਿੱਖਿਆ ਵਿਭਾਗ ਪੰਜਾਬ ਤੇ ਸਮਾਜ ਦੀਆਂ ਸਾਡੇ ਉਤੇ ਬਹੁਤ ਆਸਾਂ ਵੱਧ ਗਈਆਂ ਹਨ ਤੇ ਅਸੀਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ।