ਸਹਿ ਵਿਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਸਹਿ ਵਿਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ
Publish Date: Thu, 19 Nov 2026 08:32 PM (IST)
Updated Date: Thu, 19 Nov 2026 08:33 PM (IST)
ਪਹਿਲੀ ਦੂਜੀ ਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਹਿ ਵਿਦਿਅਕ ਬਲਾਕ ਪੱਧਰੀ ਮੁਕਾਬਲੇ ਬਲਾਕ ਨਡਾਲਾ ਵਿੱਚ ਬਲਾਕ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਬੀਆਰਸੀ ਨਡਾਲਾ ਵਿਖੇ ਕਰਵਾਏ ਗਏ। ਇਸ ਦੌਰਾਨ ਵਰਗ ਪਹਿਲੇ ਵਿੱਚ ਸੁੰਦਰ ਲਿਖਾਈ, ਬਾਲ ਗੀਤ, ਕਵਿਤਾ ਗਾਇਨ, ਬੋਲ ਲਿਖਤ, ਚਿੱਤਰਕਲਾ, ਪਹਾੜੇ ਤੇ ਮੌਖਿਕ ਪੜ੍ਹਨ ਪ੍ਰਵਾਹ, ਵਰਗ ਦੂਸਰੇ ਵਿੱਚ ਸੁੰਦਰ ਲਿਖਾਈ, ਕਹਾਣੀ ਸੁਣਾਉਣਾ, ਚਿੱਤਰਕਲਾ, ਆਮ ਗਿਆਨ, ਲੋਕ ਗੀਤ, ਭਾਸ਼ਣ, ਪਹਾੜੇ, ਚਿੱਤਰ ਲੇਖਣ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਪਣੇ ਜੌਹਰ ਦਿਖਾਏ ਤੇ ਪੁਜੀਸ਼ਨਾਂ ਪ੍ਰਾਪਤ ਕੀਤੀ। ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਤੇ ਉਤਸ਼ਾਹਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਬੀਆਰਸੀ ਹਰਪ੍ਰੀਤ ਸਿੰਘ, ਤਰਸੇਮ ਸਿੰਘ, ਸੀਐੱਚਟੀ ਜਸਪ੍ਰੀਤ ਕੌਰ ਨੇ ਬਤੌਰ ਬਲਾਕ ਨੋਡਲ ਦੀ ਭੂਮਿਕਾ ਨਿਭਾਈ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਦੌਰਾਨ ਸੀਐੱਚਟੀ ਜਸਪਿੰਦਰ ਸਿੰਘ, ਮਨੋਜ ਕੁਮਾਰ ਅੱਬੀ, ਹਰਜੀਤ ਕੌਰ, ਕਿਰਨ ਬਾਲਾ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਹੈੱਡ ਟੀਚਰ ਸੁਖਪ੍ਰੀਤ ਕੌਰ, ਵੀਨਾ ਕੁਮਾਰੀ, ਗੁਰਵਿੰਦਰ ਕੌਰ, ਅਧਿਆਪਕ ਸਪਨਾ ਸ਼ੈਲੀ, ਬਲਜਿੰਦਰ ਕੌਰ, ਸ਼ਮੀਮ ਬੀਬੀ, ਰਣਜੀਤ ਕੌਰ, ਕੰਚਨ ਸੂਦ, ਜਸਵਿੰਦਰ ਸਿੰਘ, ਸੁਨੀਲ ਕੁਮਾਰ, ਗੁਰਕੀਰਤ ਸਿੰਘ, ਸੰਦੀਪ ਕੌਰ, ਕੋਮਲ, ਕਾਲਾ ਸਿੰਘ, ਅਮਨਪ੍ਰੀਤ ਕੌਰ, ਮੇਜਰ ਸਿੰਘ, ਮਨਪ੍ਰੀਤ ਕੌਰ, ਅਨੀਤਾ, ਸੁਮਨ ਲਤਾ ਆਦਿ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਸਹਿ ਵਿਦਿਅਕ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਯੋਗਦਾਨ ਪਾਇਆ।