ਸਵੱਛਤਾ ਸਿਰਫ਼ ਮੁਹਿੰਮ ਨਹੀਂ, ਸਮਾਜਿਕ ਜ਼ਿੰਮੇਵਾਰੀ ਹੈ : ਖੋਜੇਵਾਲ ਸਵੱਛਤਾ ਸਿਰਫ਼ ਇੱਕ ਮੁਹਿੰਮ ਨਹੀਂ ਸਗੋਂ ਇੱਕ ਸਮਾਜਿਕ ਜ਼ਿੰਮੇਵਾਰੀ ਹੈ : ਖੋਜੇਵਾਲ
Publish Date: Wed, 15 Jul 2026 08:30 PM (IST)
Updated Date: Wed, 15 Jul 2026 08:30 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ ਕਪੂਰਥਲਾ ’ਚ ਚਲਾਇਆ ਸਫਾਈ ਅਭਿਆਨ, ਭਾਜਪਾ ਵਰਕਰਾਂ ਨੇ ਫੜਿਆ ਝਾੜੂ ਵੱਖ-ਵੱਖ ਮੰਡਲਾਂ ’ਚ ਚਲਾਇਆ ਸਫਾਈ ਅਭਿਆਨ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਭਾਜਪਾ ਹਾਈ ਕਮਾਨ ਦੇ ਨਿਰਦੇਸ਼ਾਂ ਹੇਠ ਵੱਖ-ਵੱਖ ਮੰਡਲਾਂ ਵਿੱਚ ਸਫਾਈ ਅਭਿਆਨ ਚਲਿਆ। ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਮੰਡਲ ਸ਼ਹਿਰ 1, ਮੰਡਲ 2, ਮੰਡਲ ਸਦਰ ਦੋਨਾ ਖੋਜੇਵਾਲ ਪਿੰਡ ਖੋਜੇਵਾਲ, ਪਿੰਡ ਕਾਲਾ ਸੰਘਿਆਂ ਵਿਖੇ ਵਿਸ਼ੇਸ਼ ਸਫਾਈ ਅਭਿਆਨ (ਸਵੱਛਤਾ ਅਭਿਆਨ) ਚਲਾਇਆ। ਵਰਕਰਾਂ ਨੇ ਝਾੜੂ ਅਤੇ ਬੇਲਚਿਆਂ ਨਾਲ ਕੂੜਾ ਚੁੱਕਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨਾ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਪ੍ਰਤੀ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਬੋਲਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ ਹੈ।ਸਫਾਈ ਬਣਾਈ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਸਵੱਛਤਾ ਸੇ ਸਵਾਗਤ ਅਭਿਆਨ ਸਮਾਜ ਦੀ ਸਾਫ਼ ਅਤੇ ਸਿਹਤਮੰਦ ਵਾਤਾਵਰਣ ਪ੍ਰਤੀ ਸਮੂਹਿਕ ਵਚਨਬੱਧਤਾ ਦਾ ਪ੍ਰਤੀਕ ਹੈ। ਖੋਜੇਵਾਲ ਨੇ ਕਿਹਾ ਕਿ ਸਫਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਭਵਿੱਖ ਵਿੱਚ ਵੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਜਨਤਕ ਜਾਗਰੂਕਤਾ ਅਤੇ ਸਫਾਈ ਮੁਹਿੰਮਾਂ ਕਰਵਾਉਂਦੀ ਰਹੇਗੀ। ਖੋਜੇਵਾਲ ਨੇ ਕਿਹਾ ਕਿ ਸਫਾਈ ਸਿਰਫ਼ ਇੱਕ ਮੁਹਿੰਮ ਨਹੀਂ ਹੈ, ਸਗੋਂ ਇੱਕ ਨਿਰੰਤਰ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਹਰੇਕ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ। ਇਸ ਮੌਕੇ ਭਾਜਪਾ ਮੰਡਲ ਸਦਰ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ, ਮੰਡਲ 2 ਦੇ ਪ੍ਰਧਾਨ ਲੱਕੀ ਸਰਪੰਚ,ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ, ਮੰਡਲ 1 ਦੇ ਪ੍ਰਧਾਨ ਕਮਲਜੀਤ ਪ੍ਰਭਾਕਰ, ਯੂਥ ਭਾਜਪਾ ਪ੍ਰਧਾਨ ਸੰਨੀ ਬੈਂਸ, ਮੱਸਾ ਸਿੰਘ, ਕੌਂਸਲਰ ਵਿੱਕੀ ਗੁਜਰਾਲ, ਯਾਦਵਿੰਦਰ ਪਾਸੀ, ਅਸ਼ੀਸ਼ ਕੁਮਾਰ, ਬਲਜਿੰਦਰ ਲੁਧਿਆਣਵੀ, ਅਸ਼ਵਨੀ ਤੁਲੀ ਤੀਰਥ ਸਿੰਘ ਲੰਬੜਦਾਰ, ਕਬੱਡੀ ਖਿਡਾਰੀ ਮਨਬੀਰ ਸਿੰਘ ਮੁੰਨਾ, ਚਰਨਜੀਤ ਪਲੇਅਰ, ਮਨੋਹਰ ਲਾਲ, ਸ਼ੰਭੂ ਲਾਲ, ਅਮਿਤ, ਦੀਪੂ, ਹਿੱਕੀ, ਰਾਹੁਲ, ਭਰਤ, ਕਰਨ ਰਾਜਪੂਤ, ਮਾਨਿਕ ਗਰੋਵਰ, ਡਾ. ਅਮਰਨਾਥ, ਡਾ. ਅਨੁਰਾਗ ਸ਼ਰਮਾ, ਸੁਨੀਲ ਕੁਮਾਰ, ਸੁਨੀਲ ਸ਼ਰਮਾ, ਉਪਿੰਦਰ ਸਿੰਘ ਬੱਗਾ, ਗੁਰਸਾਹਿਬ ਕੁਮਾਰ, ਗਣੇਸ਼ ਕੁਮਾਰ, ਰਮੇਸ਼ ਕੁਮਾਰ, ਰਜਿੰਦਰ ਕੁਮਾਰ, ਗਣੇਸ਼ ਕੁਮਾਰ, ਡਾ.ਆਦੇਸ਼, ਰਾਕੇਸ਼ ਕੁਮਾਰ ਸਰਨਾ, ਪੰਡਿਤ, ਹਰਪ੍ਰੀਤ ਹੈਪੀ, ਰਾਜਪਾਲ, ਜਸਕਰਨ, ਰਾਜ ਕੁਮਾਰ ਆਦਿ ਹਾਜ਼ਰ ਸਨ।