ਸਵੱਛ ਭਾਰਤ ਅਭਿਆਨ ਤਹਿਤ ਰੇਲਵੇ ਸਟੇਸ਼ਨ 'ਤੇ ਸਫਾਈ ਮੁਹਿੰਮ ਚਲਾਈ
ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਰੇਲਵੇ ਸਟੇਸ਼ਨ 'ਤੇ ਸਫਾਈ ਮੁਹਿੰਮ ਚਲਾਈ
Publish Date: Tue, 24 Feb 2026 08:42 PM (IST)
Updated Date: Tue, 24 Feb 2026 08:46 PM (IST)

ਜਨਤਕ ਥਾਵਾਂ ਦੀ ਸਫਾਈ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ : ਰਾਜੀਵ ਧੀਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਮ ਆਦਮੀ ਪਾਰਟੀ ਵੱਲੋਂ ਇਲਾਕੇ ਵਿਚ ਚੱਲ ਰਹੀ ਸਫਾਈ ਮੁਹਿੰਮ ਦੇ ਹਿੱਸੇ ਵਜੋਂ ਅੱਜ ਸਥਾਨਕ ਰੇਲਵੇ ਸਟੇਸ਼ਨ ਤੇ ਇਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਇਹ ਮੁਹਿੰਮ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਵਿਚ ਚੱਲ ਰਹੀ ਹੈ। ਇਸ ਮੁਹਿੰਮ ਤਹਿਤ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ, ਵੇਟਿੰਗ ਰੂਮਾਂ ਤੇ ਅਹਾਤਿਆਂ ਦੀ ਸਫਾਈ ਕੀਤੀ, ਸਫਾਈ ਦਾ ਸੰਦੇਸ਼ ਫੈਲਾਇਆ। ਇਸ ਮੁਹਿੰਮ ਦੌਰਾਨ ਵਰਕਰਾਂ ਨੇ ਕੂੜਾ ਇਕੱਠਾ ਕੀਤਾ ਤੇ ਇਸਨੂੰ ਢੁਕਵੀਂ ਜਗ੍ਹਾ ਤੇ ਸੁੱਟਿਆ, ਜਿਸ ਨਾਲ ਯਾਤਰੀਆਂ ਤੇ ਸਥਾਨਕ ਨਾਗਰਿਕਾਂ ਵਚ ਸਫਾਈ ਪ੍ਰਤੀ ਜਾਗਰੂਕਤਾ ਆਈ। ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਕਿਹਾ ਕਿ ਜਨਤਕ ਥਾਵਾਂ ਦੀ ਸਫਾਈ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਟੇਸ਼ਨ ਤੇ ਹੋਰ ਜਨਤਕ ਥਾਵਾਂ ਤੇ ਕੂੜਾ ਨਾ ਸੁੱਟਣ ਤੇ ਸਫਾਈ ਬਣਾਈ ਰੱਖਣ ਵਿਚ ਸਹਿਯੋਗ ਕਰਨ। ਇਸ ਮੌਕੇ ਕੌਂਸਲਰ ਰਜਿੰਦਰ ਸਿੰਘ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਜੱਗੀ ਜੈਨਪੁਰ, ਬਲਾਕ ਪ੍ਰਧਾਨ ਕਮਲਪ੍ਰੀਤ ਸਿੰਘ ਸੋਨੀ, ਬਿੱਟੂ ਪ੍ਰਧਾਨ, ਸਤਨਾਮ ਸਿੰਘ, ਸੰਜੀਵ ਘਈ, ਗਗਨ ਨਾਹਰ, ਸੰਨੀ ਨਾਹਰ, ਜਤਿਨ ਚੌਧਰੀ ਆਦਿ ਹਾਜ਼ਰ ਸਨ।