ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਵਲ ਸਰਜਨ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ
Publish Date: Thu, 20 Aug 2026 08:02 PM (IST)
Updated Date: Thu, 20 Aug 2026 08:03 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਤੇ ਸਾਰੇ ਸਿਹਤ ਪ੍ਰੋਗਰਾਮਾਂ ਦੀ ਸੁਚਾਰੂ ਢੰਗ ਨਾਲ ਲਾਗੂ, ਕਰਨਾ ਯਕੀਨੀ ਬਣਾਉਣ ਲਈ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਪ੍ਰੋਗਰਾਮ ਅਫ਼ਸਰਾਂ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਪਰਾਸ਼ਰ ਨੇ ਅਧਿਕਾਰੀਆਂ ਨੂੰ ਸਾਰੇ ਸਿਹਤ ਪ੍ਰੋਗਰਾਮਾਂ ਦੀ ਨਿਰੰਤਰ ਨਿਗਰਾਨੀ ਕਰਦਿਆਂ ਲੋਕਾਂ ਤੱਕ ਸਿਹਤ ਸਹੂਲਤਾਂ ਦਾ ਲਾਭ ਸਮੇਂ ਸਿਰ ਪਹੁੰਚਾਉਣ ਦੀ ਹਦਾਇਤ ਕੀਤੀ। ਇਸ ਮੌਕੇ ਐੱਨ.ਸੀ.ਡੀ. ਪ੍ਰੋਗਰਾਮ, ਐੱਮ.ਸੀ.ਐਚ., ਆਈ.ਡੀ.ਐੱਸ.ਪੀ., ਡੇਂਗੂ, ਟੀਕਾਕਰਨ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਮ ਆਦਮੀ ਕਲੀਨਿਕ ਅਤੇ ਨਵੇਂ ਸ਼ੁਰੂ ਹੋ ਰਹੇ ਪਿੰਡ ਆਮ ਆਦਮੀ ਕਲੀਨਿਕਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਸਿਵਲ ਸਰਜਨ ਨੇ ਡੇਂਗੂ ਦੀ ਰੋਕਥਾਮ, ਫੀਲਡ ਗਤੀਵਿਧੀਆਂ, ਟੀਕਾਕਰਨ ਅਤੇ ਸਰਕਾਰੀ ਸਿਹਤ ਸਕੀਮਾਂ ਦੀ ਪ੍ਰਭਾਵਸ਼ਾਲੀ ਲਾਗੂਅਤ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਅਧਿਕਾਰੀ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਉਣ। ਇਸ ਮੌਕੇ ਏਸੀਐੱਸ ਡਾ. ਅੰਨੂ ਸ਼ਰਮਾ, ਡੀਐੱਫਪੀਓ ਡਾ. ਰਵਜੀਤ ਸਿੰਘ, ਡੀਐੱਮਸੀ ਡਾ. ਸੰਦੀਪ ਭੋਲਾ, ਡੀਆਈਓ ਡਾ. ਰਣਦੀਪ ਸਿੰਘ, ਐੱਸਐੱਮਓ ਡਾ. ਸਰਬਜੀਤ ਸਿੰਘ, ਐੱਸਐੱਮਓ ਡਾ. ਭੁਪਿੰਦਰ ਕੌਰ, ਐੱਸਐੱਮਓ ਡਾ. ਪ੍ਰੇਮ ਕੁਮਾਰ, ਐੱਸਐੱਮਓ ਡਾ. ਹਰਜਿੰਦਰ ਸਿੰਘ, ਐੱਸਐੱਮਓ ਡਾ. ਅਸ਼ੀਸ਼ ਜੇਤਲੀ, ਐੱਸਐੱਮਓ ਡਾ. ਸਿਮਰਦੀਪ ਕੌਰ, ਡਾ. ਨਵਪ੍ਰੀਤ ਕੌਰ, ਐਪੀਡਿਮੋਲੋਜਿਸਟ ਡਾ. ਨੰਦਿਤਾ ਖੁੱਲਰ, ਡਾ. ਰੂਹੀ ਲੱਧੜ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ, ਏਐੱਚਏ ਦੀਪਿਕਾ ਸ਼ਰਮਾ ਆਦਿ ਹਾਜ਼ਰ ਸਨ।