ਪਾਂਡੇ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ ਬਣਨ ’ਤੇ ਦਿੱਤੀ ਵਧਾਈ ਸੁਨੀਲ ਕੁਮਾਰ ਪਾਂਡੇ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤੇ ਜਾਣ ’ਤੇ ਸ਼ਹਿਰ ਵਾਸੀਆਂ ਨੇ ਦਿੱਤੀ ਵਧਾਈ
Publish Date: Fri, 20 Nov 2026 06:55 PM (IST)
Updated Date: Fri, 20 Nov 2026 06:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਸੁਨੀਲ ਕੁਮਾਰ ਪਾਂਡੇ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤੇ ਜਾਣ ’ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਸਮਾਜ ਸੇਵੀਆਂ ਤੇ ਕਾਂਗਰਸ ਸਮਰਥਕਾਂ ਨੇ ਸੁਨੀਲ ਕੁਮਾਰ ਪਾਂਡੇ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਰੇਸ਼ ਭਾਰਦਵਾਜ, ਸ਼ਰਧਾਨੰਦ ਸਿੰਘ, ਜਤਿੰਦਰ ਵਰਮਾਨੀ, ਵਿਕਰਮ ਸਿੰਘ, ਧੀਰਜ ਘਈ, ਵਿੱਕੀ ਰਾਣੀਪੁਰ, ਅਵਿਨਾਸ਼ ਗੁਪਤਾ, ਸੋਨੂੰ ਸ਼ਰਮਾ, ਚੰਦਰ ਮੋਹਨ ਸਿੰਘ, ਯੋਗਿੰਦਰ ਮਾਨ, ਜਗਤਾਰ ਸਿੰਘ, ਰਾਕੇਸ਼ ਕੁਮਾਰ, ਬਾਬੂ ਲਾਲ, ਯੋਗਿੰਦਰ ਯਾਦਵ, ਰਾਕੇਸ਼ ਸਿੰਘ, ਮਨੋਜ ਠਾਕੁਰ, ਲਲਿਤ ਸ਼ਰਮਾ, ਨਵਲ ਸਿੰਘ, ਪਵਨ ਕੁਮਾਰ, ਹੰਸ ਸ਼ਰਮਾ, ਰੂਬੀ ਮੈਡਮ, ਮਨੀਸ਼ਾ ਕੁਮਾਰੀ, ਦੀਪਕ ਕੁਮਾਰ, ਕਾਮੇਸ਼ਵਰ ਤਿਵਾੜੀ, ਜਵਾਹਰ ਯਾਦਵ, ਰਾਜੇਸ਼ ਤਿਵਾੜੀ, ਅਜੈ ਯਾਦਵ, ਚੰਦਨ ਪਾਂਡੇ, ਅਮਰਜੀਤ ਮੋਯਾਂ, ਜਸਵਿੰਦਰ ਸਿੰਘ, ਬੰਗਾਲੀ ਪ੍ਰਸਾਦ, ਰਾਜਨ ਯਾਦਵ, ਸੰਜੇ ਯਾਦਵ, ਓਮ ਪ੍ਰਕਾਸ਼ ਤਿਵਾੜੀ, ਰਾਜੂ ਤਿਵਾੜੀ, ਪ੍ਰਮੋਦ ਤਿਵਾੜੀ, ਰਾਸ ਬਿਹਾਰੀ ਅਤੇ ਉਦੈ ਸ਼ੰਕਰ ਤਿਵਾੜੀ ਸਮੇਤ ਹੋਰ ਵਿਅਕਤੀਆਂ ਨੇ ਸੁਨੀਲ ਕੁਮਾਰ ਪਾਂਡੇ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਉੱਜਵਲ ਰਾਜਨੀਤਿਕ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਧਾਲੀਵਾਲ ਵੱਲੋਂ ਸੁਨੀਲ ਕੁਮਾਰ ਪਾਂਡੇ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਵਿੱਚ ਸਕੱਤਰ ਦੀ ਜ਼ਿੰਮੇਵਾਰੀ ਸੌਂਪ ਕੇ ਉਨ੍ਹਾਂ ’ਤੇ ਜੋ ਭਰੋਸਾ ਜਤਾਇਆ ਗਿਆ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਉਮੀਦ ਜਤਾਈ ਕਿ ਪਾਂਡੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨਗੇ। ਉੱਧਰ, ਸੁਨੀਲ ਕੁਮਾਰ ਪਾਂਡੇ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਜਥੇਬੰਦੀ ਨੂੰ ਮਜ਼ਬੂਤ ਕਰਨਾ, ਕਾਂਗਰਸ ਦੀਆਂ ਲੋਕ-ਹਿੱਤੂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਪਹਿਲ ਰਹੇਗੀ।