ਭੰਗੜਾ ਅਕੈਡਮੀ ਦੇ ਬੱਚਿਆਂ ਨੇ ਜਿੱਤੇ ਕਈ ਖਿਤਾਬ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਅਤੇ PB09 ਭੰਗੜਾ ਅਕੈਡਮੀ ਦੇ ਬੱਚਿਆਂ ਨੇ ਜਿੱਤੇ ਕਈ ਖਿਤਾਬ
Publish Date: Fri, 04 Sep 2026 06:26 PM (IST)
Updated Date: Fri, 04 Sep 2026 06:28 PM (IST)
ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਤੇ ਪੀਬੀ 09 ਦੇ ਬੱਚਿਆਂ ਕੀਤੀ ਕਮਾਲ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਾਂਸ ਸਪੋਰਟਸ ਕੌਂਸਲ ਆਫ਼ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਈ ਗਈ 18ਵੀਂ ਪੰਜਾਬ ਸਟੇਟ ਡਾਂਸ ਸਪੋਰਟਸ ਚੈਂਪੀਅਨਸ਼ਿਪ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਤੇ ਪੀਬੀ 09 ਭੰਗੜਾ ਅਕੈਡਮੀ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਫੋਕ, ਫ੍ਰੀਸਟਾਈਲ ਤੇ ਸੈਮੀ-ਕਲਾਸੀਕਲ ਨ੍ਰਿਤ ਸ਼ੈਲੀਆਂ ਵਿੱਚ ਸਖ਼ਤ ਮੁਕਾਬਲਿਆਂ ਦੌਰਾਨ ਮਨੌਤ ਨੇ ਅੰਡਰ-7 ਫ੍ਰੀਸਟਾਈਲ ਵਿੱਚ ਪਹਿਲਾ, ਮਿਸ਼ਟੀ ਨੇ 11-15 ਸਾਲ ਵਰਗ ਵਿੱਚ ਫ੍ਰੀਸਟਾਈਲ ਤੇ ਸੈਮੀ-ਕਲਾਸੀਕਲ ਦੋਵਾਂ ਸ਼੍ਰੇਣੀਆਂ ਵਿੱਚ ਦੋਹਰਾ ਪਹਿਲਾ ਪੁਰਸਕਾਰ ਹਾਸਲ ਕੀਤਾ। ਇਸ ਤੋਂ ਇਲਾਵਾ ਗੁਰਸੀਸ ਕੌਰ ਨੇ ਦੂਜਾ, ਜਦੋਂ ਕਿ ਚਿਤ੍ਰਾਂਸ਼, ਯਾਦਵਿਕ, ਸੰਜੋਗਦੀਪ ਸਿੰਘ ਤੇ ਅੰਸ਼ੁਮਨ ਨੇ ਤੀਜਾ ਪੁਰਸਕਾਰ ਪ੍ਰਾਪਤ ਕੀਤਾ, ਜਦਕਿ ਅਸੀਸ ਕੌਰ ਨੂੰ ਕੰਸੋਲੇਸ਼ਨ ਪ੍ਰਾਈਜ਼ ਮਿਲਿਆ। ਇਨ੍ਹਾਂ ਸਾਰੇ ਜੇਤੂ ਬੱਚਿਆਂ ਦੀ ਚੋਣ ਹੁਣ ਆਉਣ ਵਾਲੀ ਨੈਸ਼ਨਲ ਡਾਂਸ ਸਪੋਰਟਸ ਚੈਂਪੀਅਨਸ਼ਿਪ ਲਈ ਕੀਤੀ ਗਈ ਹੈ। ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਦੇ ਸਕੱਤਰ ਭਰਤ ਰਾਜ, ਕਲਚਰ ਸਕੱਤਰ ਅਸ਼ਵਨੀ ਕੁਮਾਰ, ਕੈਸ਼ੀਅਰ ਅਵਤਾਰ ਸਿੰਘ ਤੇ ਸਮੁੱਚੇ ਕਮੇਟੀ ਮੈਂਬਰਾਂ ਨੇ ਜੇਤੂ ਬੱਚਿਆਂ, ਮਾਪਿਆਂ ਤੇ ਕੋਚ ਗੁਰਪ੍ਰੀਤ ਸਿੰਘ ਨੂੰ ਨਿੱਘੀ ਵਧਾਈ ਦਿੱਤੀ। ਅਹੁਦੇਦਾਰਾਂ ਨੇ ਕੋਚ ਦੇ ਕੁਸ਼ਲ ਮਾਰਗਦਰਸ਼ਨ ਤੇ ਬੱਚਿਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਪ੍ਰਤਿਸ਼ਠਿਤ ਮੰਚ ਤੇ ਆਪਣੀ ਕਲਾ ਦਾ ਲੋਹਾ ਮਨਵਾ ਕੇ ਇਲਾਕੇ ਦਾ ਮਾਣ ਵਧਾਇਆ ਹੈ। ਲਾਇਬ੍ਰੇਰੀ ਸਕੱਤਰ ਪੰਕਜ ਕੁਮਾਰ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਨੇ ਕਿਹਾ ਕਿ ਭਵਿੱਖ ਵਿੱਚ ਵੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਪ੍ਰੇਰਨਾਦਾਇਕ ਕਾਰਜ ਨਿਰੰਤਰ ਜਾਰੀ ਰਹਿਣਗੇ।