ਚੜ੍ਹਦੇ ਸੂਰਜ ਨੂੰ ਅਰਘ ਨਾਲ ਹੋਈ ਛੱਠ ਪੂਜਾ ਦੀ ਸਮਾਪਤੀ ਛੱਠ ਵਰਤੀਆਂ ਦੇ ਚੜਦੇ ਸੂਰਜ ਨੂੰ ਅਰਘ ਨਾਲ ਹੋਈ ਛੱਠ ਪੂਜਾ ਦੀ ਸਮਾਪਤੀ
Publish Date: Mon, 16 Nov 2026 06:28 PM (IST)
Updated Date: Mon, 16 Nov 2026 06:30 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਿੰਦੂ ਧਰਮ ਦਾ ਪਰਮ ਪਵਿਤਰ ਤਿਉਹਾਰ ਛੱਠ ਪੂਜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਛੱਠ ਵਰਤੀਆਂ ਨੇ ਫਗਵਾੜਾ ਚਾਚੋਕੀ ਨਹਿਰ ਵਿੱਚ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਆਸਥਾ ਦੀ ਡੁਬਕੀ ਲਗਾਈ। ਮਿਤੀ 16 ਨਵੰਬਰ ਦਿਨ ਸੋਮਵਾਰ ਨੂੰ ਚੜ੍ਹਦੇ ਸੂਰਜ ਨੂੰ ਅਰਘ ਨਾਲ ਛੱਠ ਵਰਤ ਦੀ ਸਮਾਪਤੀ ਹੋਈ। ਚਾਚੋਕੀ ਨਹਿਰ ’ਤੇ ਹਜ਼ਾਰਾਂ ਸ਼ਰਧਾਲੂਆਂ ਦਾ ਇਕੱਠ ਦੇਖਣ ਨੂੰ ਮਿਲਿਆ, ਜਿਥੇ ਸਮੂਹ ਛੱਠ ਵਰਤੀਆਂ ਨੇ ਮਿਲਕੇ ਆਸਥਾ ਦੀ ਡੁਬਕੀ ਲਗਾਈ ਤੇ ਸੂਰਜ ਭਗਵਾਨ ਤੇ ਛਠੀ ਮਈਆ ਦੀ ਪੂਜਾ ਕੀਤੀ। ਇਸ ਮੌਕੇ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਗੁਪਤਾ ਤੇ ਸਮਰ ਗੁਪਤਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਆਦਿ ਨੇ ਸ਼ਿਰਕਤ ਕੀਤੀ ਤੇ ਛੱਠ ਪਰਵ ਦੀ ਸਾਰੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਹਰ ਸਾਲ ਛੱਠ ਪੂਜਾ ਅਰਬਨ ਅਸਟੇਟ ਚਾਚੋਕੀ ਨਹਿਰ ਵਿਖੇ ਮਨਾਈ ਜਾਂਦੀ ਹੈ ਤੇ ਛੱਠ ਵਰਤੀ ਨਹਿਰ ਦੇ ਪਾਣੀ ਵਿੱਚ ਖੜ੍ਹੇ ਹੋ ਕੇ ਸੂਰਜ ਭਗਵਾਨ ਤੇ ਛਠੀ ਮਈਆ ਨੂੰ ਅਰਘ ਦੇ ਕੇ ਪੂਜਾ ਅਰਚਨਾ ਕਰਦੇ ਹਨ। ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਨਗਰ ਨਿਗਮ ਅਧਿਕਾਰੀਆਂ ਵੱਲੋਂ ਨਹਿਰ ਦੀ ਸਫ਼ਾਈ ਕਰਵਾਕੇ ਸਾਫ ਪਾਣੀ ਵਰਤੀਆਂ ਲਈ ਮੁਹੱਈਆ ਕਰਵਾਇਆ ਗਿਆ। ਲਗਪਗ ਪੂਰੇ ਫਗਵਾੜਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਤੋਂ ਛੱਠ ਵਰਤੀ ਚਾਚੋਕੀ ਨਹਿਰ ’ਤੇ ਪੁੱਜੇ ਤੇ ਪੂਜਾ ਅਰਚਨਾ ਕੀਤੀ। ਇਸ ਮੌਕੇ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਧਾਰਮਿਕ ਝਾਕੀਆਂ ਦਾ ਸਮਾਗਮ ਵੀ ਪੇਸ਼ ਕੀਤਾ ਗਿਆ ਜੋ ਕਿ ਪੂਰੀ ਰਾਤ ਚਲਦਾ ਰਿਹਾ, ਜਿਸ ਦਾ ਹਜ਼ਾਰਾਂ ਸਰਧਾਲੂਆਂ ਨੇ ਆਨੰਦ ਮਾਣਿਆ। ਇਸ ਮੌਕੇ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਰਵਿੰਦਰ ਗੁਪਤਾ, ਪੱਪੂ, ਸਮਰਜੀਤ ਗੁਪਤਾ, ਚਮਨਰਾਜ, ਰਜੇਸ਼ ਰਮਨ ਸਿੰਘ, ਅਨਿਲ ਪ੍ਰਤਾਪ ਅਮਰੀਕਨ, ਸ੍ਰੀਰਾਮ, ਰੁਪਲੇਸ਼, ਸਰਵਣ, ਸੁਨੀਲ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।