ਆਈਲੈਟਸ ’ਚ ਬਦਲਾਅ ਲਈ ਅਕਾਲ ਐਜੂਕੇਸ਼ਨਲ ਸਰਵਿਸਿਜ਼ ਤਿਆਰ 1 ਸਤੰਬਰ ਤੋਂ ਆਈਲੈਟਸ ਵਿੱਚ ਬਦਲਾਅ,ਅਕਾਲ ਐਜੂਕੇਸ਼ਨਲ ਸਰਵਿਸਿਜ਼ ਪੂਰੀ ਤਰ੍ਹਾਂ ਤਿਆਰ
Publish Date: Fri, 14 Aug 2026 09:41 PM (IST)
Updated Date: Fri, 14 Aug 2026 09:41 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : 1 ਸਤੰਬਰ 2026 ਤੋਂ ਆਈਲੈਟਸ ਟੈਸਟ ਦੇਣ ਦੇ ਤਰੀਕੇ ਵਿੱਚ ਮਹੱਤਵਪੂਰਨ ਬਦਲਾਅ ਆਉਣ ਜਾ ਰਿਹਾ ਹੈ। ਇਸ ਬਦਲਾਅ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਤੇ ਚਿੰਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਪਰ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਦੇ ਮੈਨੇਜਿੰਗ ਡਾਇਰੈਕਟਰ ਅਮਿਤੋਜ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਇਹ ਬਦਲਾਅ ਵਿਦਿਆਰਥੀਆਂ ਲਈ ਇੱਕ ਚੰਗਾ ਤੇ ਫਾਇਦੇਮੰਦ ਕਦਮ ਹੈ। ਉਨ੍ਹਾਂ ਕਿਹਾ ਕਿ ਆਈਲੈਟਸ ਦੇ ਮੁੱਖ ਪਾਠਕ੍ਰਮ, ਪ੍ਰਸ਼ਨਾਂ ਦੀ ਕਿਸਮ, ਬੈਂਡ ਸਕੋਰਿੰਗ ਤੇ ਮੁਲਾਂਕਣ ਦੇ ਮਾਪਦੰਡਾਂ ਵਿੱਚ ਕੋਈ ਬੁਨਿਆਦੀ ਬਦਲਾਅ ਨਹੀਂ ਹੋ ਰਿਹਾ। ਮੁੱਖ ਤੌਰ ’ਤੇ ਟੈਸਟ ਦੇਣ ਦੇ ਤਰੀਕੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਕੰਪਿਊਟਰ ਰਾਹੀਂ ਟੈਸਟ ਦੇਣ ਨਾਲ ਵਿਦਿਆਰਥੀਆਂ ਨੂੰ ਕਈ ਪੱਖੋਂ ਸਹੂਲਤ ਮਿਲ ਸਕਦੀ ਹੈ ਤੇ ਨਤੀਜੇ ਵੀ ਜਲਦੀ ਪ੍ਰਾਪਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਮਿਤੋਜ ਨੇ ਕਿਹਾ, “ਵਿਦਿਆਰਥੀਆਂ ਨੂੰ ਇਸ ਬਦਲਾਅ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਮੇਰੇ ਵਿਚਾਰ ਅਨੁਸਾਰ ਇਹ ਬਦਲਾਅ ਵਿਦਿਆਰਥੀਆਂ ਲਈ ਇੱਕ ਮੌਕਾ ਹੈ। ਖਾਸ ਕਰਕੇ ਇੱਕ ਕੌਸ਼ਲ ਦੁਬਾਰਾ ਦੇਣ ਦੀ ਸਹੂਲਤ ਵਿਦਿਆਰਥੀਆਂ ਲਈ ਕਾਫ਼ੀ ਲਾਹੇਵੰਦ ਹੋ ਸਕਦੀ ਹੈ। ਜੇਕਰ ਕਿਸੇ ਵਿਦਿਆਰਥੀ ਦਾ ਇੱਕ ਕੌਸ਼ਲ ਉਮੀਦ ਅਨੁਸਾਰ ਨਹੀਂ ਆਉਂਦਾ ਤਾਂ ਯੋਗਤਾ ਤੇ ਸਬੰਧਤ ਸੰਸਥਾ ਦੀਆਂ ਸ਼ਰਤਾਂ ਅਨੁਸਾਰ ਉਹ ਓਐੱਸਆਰ (ਵਨ ਸਕਿੱਲ ਰੀਟੇਕ) ਰਾਹੀਂ ਸਿਰਫ਼ ਉਸੇ ਕੌਸ਼ਲ ਨੂੰ ਦੁਬਾਰਾ ਦੇ ਕੇ ਆਪਣੇ ਨਤੀਜੇ ਨੂੰ ਬਿਹਤਰ ਕਰਨ ਦਾ ਮੌਕਾ ਪ੍ਰਾਪਤ ਕਰ ਸਕਦਾ ਹੈ।” ਉਨ੍ਹਾਂ ਕਿਹਾ ਕਿ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਇਸ ਬਦਲਾਅ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ। ਸੰਸਥਾ ਵਿੱਚ ਵਿਦਿਆਰਥੀਆਂ ਲਈ ਦੋ ਨਵੀਆਂ ਕੰਪਿਊਟਰ ਲੈਬਾਂ ਤਿਆਰ ਕੀਤੀਆਂ ਗਈਆਂ ਹਨ, ਜਿੱਥੇ ਕੰਪਿਊਟਰ ਆਧਾਰਿਤ ਆਈਲੈਟਸ ਦੀ ਨਿਯਮਿਤ ਅਭਿਆਸ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਸੰਸਥਾ ਕੋਲ ਕੰਪਿਊਟਰ-ਡਿਲਿਵਰਡ ਆਈਲੈਟਸ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਫੈਕਲਟੀ ਵੀ ਮੌਜੂਦ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਕਰਨ ਦੀ ਬਜਾਏ ਸਹੀ ਜਾਣਕਾਰੀ ਪ੍ਰਾਪਤ ਕਰਨ ਤੇ ਨਵੇਂ ਤਰੀਕੇ ਅਨੁਸਾਰ ਆਪਣੀ ਤਿਆਰੀ ਸ਼ੁਰੂ ਕਰਨ। ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਵੱਲੋਂ ਆਈਲੈਟਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਕੰਪਿਊਟਰ ਆਧਾਰਿਤ ਅਭਿਆਸ, ਮੌਕ ਟੈਸਟ ਤੇ ਮਾਹਿਰ ਅਧਿਆਪਕਾਂ ਦੀ ਰਹਿਨੁਮਾਈ ਦਿੱਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਨਵੇਂ ਟੈਸਟ ਤਰੀਕੇ ਵਿੱਚ ਪੂਰੇ ਵਿਸ਼ਵਾਸ ਨਾਲ ਪ੍ਰੀਖਿਆ ਦੇ ਸਕਣ।