
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਚੌਥੇ ਦਿਨ ਖ਼ਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਚੇਅਰਮੈਨ ਕੰਵਰ ਇਕਬਾਲ ਨੇ ਕੀਤੀ ਸ਼ਿਰਕਤ

-ਖ਼ਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਚੇਅਰਮੈਨ ਕੰਵਰ ਇਕਬਾਲ ਨੇ ਕੀਤੀ ਸ਼ਿਰਕਤ
-ਮਾਨ ਸਰਕਾਰ ਖੇਡਾਂ ਤੇ ਖ਼ਿਡਾਰੀਆਂ ਲਈ ਵੱਡੇ ਪੱਧਰ ’ਤੇ ਉਪਰਾਲੇ ਕਰ ਰਹੀ : ਕੰਵਰ ਇਕਬਾਲ ਸਿੰਘ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਮਮਤਾ ਬਜਾਜ ਰਾਜੇਸ਼ ਕੁਮਾਰ ਭੱਲਾ ਦੀ ਅਗਵਾਈ ਹੇਠ ਚੱਲ ਰਹੀਆਂ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਟੂਰਨਾਮੈਂਟ ਦੇ ਚੌਥੇ ਦਿਨ ਖ਼ਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦੀ ਕੈਬਨਿਟ ਕਮੇਟੀ ਦੇ ਮੈਂਬਰ ਸ਼ਾਇਰ ਕੰਵਰ ਇਕਬਾਲ ਸਿੰਘ ਵਿਸ਼ੇਸ਼ ਤੌਰ ਉੱਤੇ ਪਹੁੰਚੇ, ਜਿਨ੍ਹਾਂ ਦਾ ਡੀਐੱਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ,ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਟੈਕਨੀਕਲ ਮੈਂਬਰ ਪੀਟੀਆਈ ਅਜੀਤਪਾਲ ਸਿੰਘ ਟਿੱਬਾ, ਮਨਜਿੰਦਰ ਸਿੰਘ ਡੀਪੀਈ, ਜਗੀਰ ਸਿੰਘ ਡੀਪੀਈ ਤੇ ਵਿੱਤ ਸਕੱਤਰ ਜਸਵੰਤ ਸਿੰਘ ਲੈਕਚਰਾਰ ਆਦਿ ਨੇ ਫ਼ੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਖੱਤਰੀ ਅਰੋੜਾ ਸਮਾਜ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ ਨਵਜੀਤ ਸਿੰਘ ਰਾਜੂ, ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਦੇ ਮੈਂਬਰ ਪੁਸ਼ਪਿੰਦਰ ਸਿੰਘ, ਅਵਤਾਰ ਸਿੰਘ, ਤੇਜਬੀਰ ਸਿੰਘ ਨੰਨ੍ਹਰਾ, ਕੌਂਸਲਰ ਗੌਰਵ ਕੰਡਾ ਆਦਿ ਨਾਲ਼ ਖੇਡ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਚੇਅਰਮੈਨ ਕੰਵਰ ਇਕਬਾਲ ਸਿੰਘ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਆਈਆਂ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਹਆਖਿਆ ਕਿ ਪੰਜਾਬ ਦੀ ਮਾਨ ਸਰਕਾਰ ਖੇਡਾਂ ਤੇ ਖ਼ਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ਉੱਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਪਿੰਡਾਂ ਵਿੱਚ ਖੇਡ ਕਲਚਰ ਪੈਦਾ ਕਰਨ ਲਈ ਮਾਨ ਸਰਕਾਰ ਸਟੇਡੀਅਮ ਉਸਾਰ ਰਹੀ ਹੈ। ਟੂਰਨਾਮੈਂਟ ਦੇ ਚੌਥੇ ਦਿਨ ਵਾਲੀਬਾਲ (ਲੜਕੇ) ਅੰਡਰ-17, ਕਬੱਡੀ (ਲੜਕੇ/ ਲੜਕੀਆਂ) ਅੰਡਰ-17, ਰੱਸਾਕਸੀ (ਲੜਕੇ) ਅੰਡਰ-17 ਆਦਿ ਦੇ ਵੱਖ-ਵੱਖ ਟੀਮਾਂ ਦੇ ਕੁਆਰਟਰ ਤੇ ਸੇਮੀਫ਼ਾਈਨਲ ਮੈਚ ਖੇਡੇ ਗਏ।