ਮਠਿਆਈ ਖੁਆ ਕੇ ਕਿਸਾਨਾਂ ਦਾ ਧਰਨਾ ਖਤਮ ਕਰਵਾਇਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਲੋਂ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਨੂੰ ਚੇਅਰਮੈਨ ਇੰਡੀਅਨ ਨੇ ਕਰਵਾਇਆ ਖਤਮ
Publish Date: Tue, 25 Aug 2026 09:34 PM (IST)
Updated Date: Tue, 25 Aug 2026 09:36 PM (IST)
-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਇਆ ਸੀ ਧਰਨਾ -ਚੇਅਰਮੈਨ ਇੰਡੀਅਨ ਨੇ ਧਰਨਾਕਾਰੀਆਂ ਦਾ ਕਰਵਾਇਆ ਮੂੰਹ ਮਿੱਠਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਸ਼ੇਖੂਪੁਰ ਸੁਲਤਾਨਪੁਰ ਸੜਕ ਤੋਂ ਸੈਦੋਵਾਲ ਤੇ ਹੋਰ ਸੰਪਰਕ ਸੜਕਾਂ ਦੀ ਬੇਹੱਦ ਖ਼ਸਤਾ ਹਾਲਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵੱਲੋਂ ਜ਼ਿਲ੍ਹਾ ਮੰਡੀ ਬੋਰਡ ਦਫਤਰ ਦੇ ਬਾਹਰ ਲਗਾਏ ਧਰਨੇ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਪਹੁੰਚੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਮਠਿਆਈ ਦਾ ਡੱਬਾ ਲੈਕੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿੱਚ ਧਰਨਾਕਾਰੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮੈ ਵੀ ਤੁਹਾਡਾ ਹੀ ਭਰਾ ਹਾਂ ਤੇ ਤੁਹਾਡੀ ਹਰ ਸਮੱਸਿਆ ਨੂੰ ਸੁਣਿਆ ਜਾਵੇਗਾ ਤੇ ਉਸਦਾ ਹੱਲ ਵੀ ਕੀਤਾ ਜਾਵੇਗਾ। ਇਸ ਮੌਕੇ ਇੰਡੀਅਨ ਨੂੰ ਮੰਗ ਪੱਤਰ ਸੌਂਪਦਿਆਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼ੇਖੂਪੁਰ-ਸੁਲਤਾਨਪੁਰ ਸੜਕ ਤੋਂ ਸੈਦੋਵਾਲ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਪ੍ਰਧਾਨ ਮੰਤਰੀ ਯੋਜਨਾ ਅਧੀਨ ਇਸ ਸੜਕ ਦਾ ਪੰਜ ਸਾਲ ਦਾ ਸਮਾਂ ਵੀ ਚਿਰੋਕਣਾ ਲੰਘ ਚੁੱਕਿਆ ਹੈ। ਇਹ ਮੁੱਖ ਸੜਕ ਮਾਧੋ ਝੰਡਾ, ਸੈਦੋਵਾਲ, ਗੋਸਲ, ਭੰਡਾਲ ਦੋਨਾ ਤੋਂ ਹੁੰਦੀ ਹੋਈ ਰਾਜਪੁਰ ਕੁਲਾਰ ਰੋਡ ਵਿੱਚ ਜਾ ਮਿਲਦੀ ਹੈ ਤੇ ਅੱਗੇ ਮਲਸੀਆਂ ਸ਼ਾਹਕੋਟ ਹਾਈਵੇ ਰਾਹੀਂ ਮਾਲਵਾ ਖੇਤਰ ਨੂੰ ਜੋੜਦੀ ਹੈ। ਇਸ ਸੜਕ ਨਾਲ ਸੈਂਕੜੇ ਪਿੰਡ ਲੱਗਦੇ ਹਨ ਤੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਮੁਸਾਫ਼ਿਰ ਇੱਥੋਂ ਗੁਜ਼ਰਦੇ ਹਨ। ਇਸ ਤੋਂ ਇਲਾਵਾ ਸੈਦੋਵਾਲ ਤੋਂ ਗੋਸਲ ਤੇ ਪੱਖੋਵਾਲ ਸੜਕ ਦੀ ਹਾਲਤ ਵੀ ਬਹੁਤ ਬੁਰੀ ਹੈ। ਰੇਲ ਕੋਚ ਫੈਕਟਰੀ ਦੀ ਕੰਧ ਦੇ ਕੋਲ ਦੀ ਸੁਲਤਾਨਪੁਰ ਰੋਡ ਤੋਂ ਸਵਾ ਦੋ ਕਿਲੋਮੀਟਰ ਦਾ ਟੋਟਾ, ਜੋ ਸੈਦੋਵਾਲ ਤੇ ਮੰਗਾ ਰੋਡਾ ਨੂੰ ਜਾਂਦਾ ਹੈ, ਉਹ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਇਸ ਰਸਤੇ ਰਾਹੀਂ ਸੈਂਕੜੇ ਕਰਮਚਾਰੀ ਰੋਜ਼ਾਨਾ ਫੈਕਟਰੀ ਜਾਂਦੇ ਹਨ। ਇਥੇ ਸੜਕਾਂ ’ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਆਮ ਰਾਹਗੀਰਾਂ ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਅੱਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਗੁਰਪਾਲ ਇੰਡੀਅਨ ਨੇ ਤੁਰੰਤ ਮੌਕੇ ’ਤੇ ਹੀ ਬੋਰਡ ਦੇ ਐਕਸੀਐਨ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਗਈਤੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਿਆ ਕਿਹਾ। ਇੰਡੀਅਨ ਨੇ ਧਰਨਾਕਾਰੀਆ ਨੂੰ ਭਰੋਸਾ ਦਿਵਾਇਆ ਕਿ 15 ਦਿਨਾਂ ਦੇ ਅੰਦਰ-ਅੰਦਰ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ’ਤੇ ਧਰਨਾਕਾਰੀਆ ਨੇ ਧਰਨੇ ਨੂੰ ਸਮਾਪਤ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ, ਆਪ ਦੇ ਬਲਾਕ ਪ੍ਰਧਾਨ ਕਰਨੈਲ ਸਿੰਘ ਘੁੰਮਣ, ਚੇਅਰਮੈਨ ਰਾਜਪੂਤ ਬੋਰਡ ਸੁਖਦੇਵ ਸਿੰਘ ਰਿੰਕੂ, ਆਪ ਜ਼ਿਲ੍ਹਾ ਯੂਥ ਜੁਆਇੰਟ ਸੈਕਟਰੀ ਸਾਰਾਂਸ਼ ਮਰਵਾਹਾ, ਸੁਖਵਿੰਦਰ ਸਿੰਘ ਨੱਥੂ ਚਾਹਲ, ਕੌਂਸ਼ਲਰ ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਸਰਪੰਚ ਸੈਦੋਵਾਲ, ਮਨਜੀਤ ਸਿੰਘ ਬਾਸੀ ਸਰਪੰਚ ਮਾਧੋ ਝੰਡਾ, ਅਵਤਾਰ ਸਿੰਘ,ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਨਿੰਨੀ (ਪੰਚ ਸੈਦੋਵਾਲ) ਗੁਰਦੀਪ ਸਿੰਘ, ਮਨਜਿੰਦਰ ਕਮਲ ਸੈਂਦੋ ਭੁਲਾਨਾ, ਸੁਖਦੇਵ ਸਿੰਘ (ਭੰਡਾਲ ਦੋਨਾ), ਜਗਤਾਰ ਸਿੰਘ, ਕਰਨੈਲ ਸਿੰਘ (ਭੰਡਾਲ ਦੋਨਾ), ਸਿਮਰਨਜੀਤ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ ਸੈਦੋਵਾਲ ਚਰਨਜੀਤ ਸਿੰਘ, ਕਮਲਜੀਤ ਸਿੰਘ ਪੰਚ, ਕਾਲਾ (ਪੰਚ) ਸੁੱਖਾ ਗੋਸਲ (ਪੰਚ) ਤੇ ਗੋਪੀ ਮੰਗਾਰੋਡਾ ਸਮੇਤ ਵੱਡੀ ਗਿਣਤੀ ਵਿੱਚ ਪੰਚ ਤੇ ਇਲਾਕਾ ਨਿਵਾਸੀ ਹਾਜ਼ਰ ਸਨ।