ਸੈਂਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ
ਸੈਂਟਰ ਪੱਧਰੀ ਵਿਦਿਅਕ ਮੁਕਾਬਲੇ ਮੁਹੱਬਲੀਪੁਰ ਸਕੂਲ ਵਿਖੇ ਕਰਵਾਏ ਗਏ
Publish Date: Fri, 13 Nov 2026 09:44 PM (IST)
Updated Date: Fri, 13 Nov 2026 09:45 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਦੀ ਅਗਵਾਈ ਤੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਮੰਗੂਪੁਰ ਬੀਆਰਸੀ ਮਸੀਤਾਂ ਦੀ ਦੇਖ-ਰੇਖ ਹੇਠ ਸੈਂਟਰ ਪੱਧਰੀ ਕਲੱਸਟਰ ਮੁਹੱਬਲੀਪੁਰ ਵਿਖੇ ਵਿਦਿਅਕ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਦੌਰਾਨ ਸੈਂਟਰ ਮੁਹੱਬਲੀਪੁਰ ਦੇ ਕੁੱਲ 11 ਸਕੂਲਾਂ ਦੇ ਵੱਖ-ਵੱਖ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਦੌਰਾਨ ਭਾਸ਼ਣ, ਲਿਖਾਈ, ਕਹਾਣੀ ਸੁਣਾਉਣਾ, ਅੰਗਰੇਜ਼ੀ ਸੁੰਦਰ ਲਿਖਾਈ, ਕੁਇਜ਼ ਮੁਕਾਬਲਾ, ਪਿਕਚਰ ਕੰਪਰੀਹੈਂਸ਼ਨ, ਬੈਸਟ ਆਊਟ ਆਫ਼ ਵੇਸਟ, ਕਵਿਤਾ ਗਾਇਨ, ਪਹਾੜੇ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪਹਿਲੀ, ਦੂਸਰੀ ਤੇ ਤੀਸਰੀ ਪੁਜੀਸ਼ਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੁਰਪ੍ਰੀਤ ਸਿੰਘ ਮੰਗੂਪੁਰ ਬੀਆਰਸੀ ਮਸੀਤਾਂ, ਹੈੱਡ ਟੀਚਰ ਚਰਨਜੀਤ ਕੌਰ, ਹੈੱਡ ਟੀਚਰ ਕੁਲਵਿੰਦਰ ਕੌਰ, ਬਰਿੰਦਰ ਸਿੰਘ ਮਾਨ, ਕਮਲਜੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਅਰੁਨ ਹਾਂਡਾ, ਚੰਦਨ ਮਨਚੰਦਾ, ਅਮਨਦੀਪ ਸਿੰਘ ਆਦਿ ਦੀ ਹਾਜ਼ਰੀ ਵਿੱਚ ਵਿਸ਼ੇਸ ਸਨਮਾਨ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।