ਕੇਨਰਾ ਵਿਦਿਆ ਜੋਤੀ ਸਕੀਮ ਤਹਿਤ ਵਿਦਿਆਰਥੀਆਂ ਨੂੰ ਦਿੱਤੀ ਨਕਦ ਰਾਸ਼ੀ ਕੇਨਰਾ ਵਿਦਿਆ ਜੋਤੀ ਸਕੀਮ ਤਹਿਤ ਹਾਈ ਸਕੂਲ ਸੰਧੂ ਚੱਠਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਨਕਦ ਰਾਸ਼ੀ
Publish Date: Fri, 14 Aug 2026 09:15 PM (IST)
Updated Date: Fri, 14 Aug 2026 09:17 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਬੈਂਕ ਸੈਕਟਰ ਦਾ ਸਿਰਮੌਰ ਅਦਾਰਾ ਕੇਨਰਾ ਬੈਂਕ ਦੀ ਬਰਾਂਚ ਕਾਲਾ ਸੰਘਿਆਂ ਦੇ ਅਧਿਕਾਰੀਆਂ ਵੱਲੋਂ ਏਜੀਐੱਮ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦਾ ਵਿਸ਼ੇਸ਼ ਦੌਰਾ ਕਾਲ਼ਾ ਸੰਘਿਆਂ ਬਰਾਂਚ ਦੇ ਮੈਨੇਜਰ ਲਲਿਤ ਸ਼ਰਮਾ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਮੈਨੇਜਰ ਲਲਿਤ ਸ਼ਰਮਾ ਤੇ ਐੱਚਐੱਸਬੀਸੀ ਅੰਮ੍ਰਿਤਸਰ ਯੂਨਿਟ ਬਲਰਾਜ ਸਿੰਘ, ਐੱਚਐੱਸਬੀਸੀ ਟਰੇਨਿੰਗ ਹੈੱਡ ਹਿਤੇਸ਼ ਗੁਪਤਾ ਤੇ ਕਪੂਰਥਲਾ ਦੇ ਹੈੱਡ ਸ਼ੁਭਮ ਠਾਕੁਰ ਦੀ ਮੌਜੂਦਗੀ ਵਿੱਚ ਕੇਨਰਾ ਵਿਦਿਆ ਜੋਤੀ ਸਕੀਮ ਤਹਿਤ ਸਰਕਾਰੀ ਹਾਈ ਸਕੂਲ ਸੰਧੂ ਚੱਠਾ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਨਕਦ ਰਾਸ਼ੀ ਦੇ ਨਾਲ ਸਨਮਾਨਤ ਕੀਤਾ ਗਿਆ। ਮੈਨੇਜਰ ਲਲਿਤ ਸ਼ਰਮਾ ਤੇ ਅੰਮ੍ਰਿਤਸਰ ਯੂਨਿਟ ਦੇ ਬਲਰਾਜ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਬੈਂਕ ਸੈਕਟਰ ਵਿੱਚ ਆ ਕੇ ਆਪਣੇ ਭਵਿੱਖ ਨੂੰ ਉਜਵਲ ਕਰਨ, ਪੈਸੇ ਕਮਾਉਣ ਤੇ ਪੈਸੇ ਬਚਾਉਣ ਲਈ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕੇਨਰਾ ਬੈਂਕ ਵੱਲੋਂ ਸਰਕਾਰੀ ਸਕੂਲਾਂ ਦੇ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਕੇਨਰਾ ਵਿਦਿਆ ਸਕੀਮ ਚਲਾਈ ਜਾ ਰਹੀ ਹੈ, ਇਸ ਨਾਲ਼ ਬੱਚਿਆਂ ਦੀ ਆਰਥਿਕ ਮਦਦ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਹੋਰ ਵਧੀਆ ਕਰਨ ਅਤੇ ਇਕ ਦੂਜੇ ਨਾਲੋਂ ਵੱਧ ਨੰਬਰ ਪ੍ਰਾਪਤ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਅਮਰਜੀਤ ਨੇ ਕੇਨਰਾ ਅਦਾਰੇ ਵੱਲੋਂ ਚਲਾਈ ਇਸ ਸਕੀਮ ਦੀ ਸ਼ਲਾਘਾ ਕੀਤੀ ਤੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਨਰਾ ਬੈਂਕ ਦੀ ਕਾਲ਼ਾ ਸੰਘਿਆਂ ਬਰਾਂਚ ਜਦੋਂ ਤੋਂ ਕਾਲ਼ਾ ਸੰਘਿਆਂ ਵਿਖੇ ਆਈ ਹੈ ਉਸ ਸਮੇਂ ਤੋਂ ਹੀ ਇਲਾਕੇ ਦੇ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਦੀ ਸਹੂਲਤ ਬਹੁਤ ਵਧੀਆ ਮਿਲ ਰਹੀ ਹੈ ਤੇ ਮੌਜੂਦਾ ਮੈਨੇਜਰ ਲਲਿਤ ਸ਼ਰਮਾ ਦੀਆਂ ਸੇਵਾਵਾਂ ਲਾਮਿਸਾਲ ਹਨ। ਸਕੂਲ ਸਟਾਫ਼ ਵੱਲੋਂ ਆਏ ਹੋਏ ਅਧਿਕਾਰੀਆਂ ਨੂੰ ਸਿਰੋਪਾਓ ਤੇ ਯਾਦਗਾਰ ਚਿੰਨ੍ਹ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।