ਲੜਾਈ ਝਗੜਾ ਕਰਨ ਦੇ ਦੋਸ਼ ’ਚ ਦਰਜਨ ਤੋਂ ਵੱਧ ’ਤੇ ਕੇਸ ਦਰਜ
ਪਬਲਿਕ ਪਲੇਸ ਤੇ ਲੜਾਈ ਝਗੜਾ ਕਰਨ ਵਾਲੇ ਇੱਕ ਦਰਜਨ ਤੋਂ ਵੱਧ ਤੇ ਮਾਮਲਾ ਦਰਜ
Publish Date: Wed, 01 Apr 2026 08:04 PM (IST)
Updated Date: Thu, 02 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਪਬਲਿਕ ਪਲੇਸ ਤੇ ਲੜਾਈ ਝਗੜਾ ਕਰਨ ਵਾਲੇ ਇੱਕ ਦਰਜਨ ਤੋਂ ਵੱਧ ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਸਿਪਾਹੀ ਜਸਕਰਨ ਸਿੰਘ ਨੂੰ ਮੌਕੇ ਦੇ ਮੁੱਖਬਰ ਨੇ ਇਤਲਾਹ ਕੀਤੀ ਗਏ 31 ਮਾਰਚ ਦੋ ਵੱਜ ਕੇ 30 ਮਿੰਟ ਤੇ ਸਿਵਲ ਹਸਪਤਾਲ ਫਗਵਾੜਾ ਦੇ ਅੰਦਰ ਮੇਨ ਗੇਟ ਤੇ ਪਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਾਡਲ ਹਾਊਸ ਜਲੰਧਰ, ਬਿਪਨ ਕੁਮਾਰ ਪੁੱਤਰ ਗਿਰਦਾਰੀ ਲਾਲ ਵਾਸੀ ਜਲੰਧਰ, ਸਰਬਜੀਤ ਉਰਫ ਸਾਬੀ ਪੁੱਤਰ ਤਰਸੇਮ ਲਾਲ ਵਾਸੀ ਜਲੰਧਰ, ਦੀਪੂ ਵਾਸੀ ਜਲੰਧਰ ਅਤੇ ਹੋਰ ਅੱਠ 10 ਨੌਜਵਾਨ ਤੇਜ ਧਾਰਾ ਹਥਿਆਰਾਂ ਰਿਵਾਲਵਰ ਪਿਸਟਲ ਲੈ ਗਏ ਇੱਕ ਦੋ ਨੌਜਵਾਨਾਂ ਨੇ ਸਿਵਲ ਹਸਪਤਾਲ ਦੇ ਬਾਹਰ ਦੋ ਤਿੰਨ ਫਾਇਰ ਕੀਤੇ ਅਤੇ ਕਾਫੀ ਉਲੜਬਾਜ਼ੀ ਕੀਤੀ ।ਇਨ੍ਹਾਂ ਸਾਰਿਆਂ ਨੇ ਪਬਲਿਕ ਪਲੇਸ ਤੇ ਇਕੱਠੇ ਹੋ ਕੇ ਲੜਾਈ ਝਗੜਾ ਹੁੱਲੜਬਾਜ਼ੀ ਕਰ ਕੇ ਕਾਫੀ ਦੰਗਾ ਕੀਤਾ ਅਤੇ ਆਸ ਪਾਸ ਰਹਿ ਰਹੇ ਆਮ ਲੋਕਾਂ ਦੀ ਸ਼ਾਂਤੀ ਨੂੰ ਭੰਗ ਕੀਤਾ। ਜਿਸ ਦੇ ਤਹਿਤ ਇਨ੍ਹਾਂ ਸਾਰੇ ਆਰੋਪੀਆਂ ਤੇ ਥਾਣਾ ਸਿਟੀ ਫਗਵਾੜਾ ਵਿਖੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।