ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਚ ਅਣਪਛਾਤੇ ’ਤੇ ਮਾਮਲਾ ਦਰਜ
ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਚ ਅਣਪਛਾਤੇ ਤੇ ਮਾਮਲਾ ਦਰਜ
Publish Date: Sat, 28 Mar 2026 07:49 PM (IST)
Updated Date: Sun, 29 Mar 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਚ ਅਣਪਛਾਤੇ ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਭਾਵੇਸ਼ ਸ਼ਾਹ ਪੁੱਤਰ ਭਦਈ ਸ਼ਾਹ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ 25 ਮਾਰਚ ਨੂੰ ਕਰੀਬ 11 ਪੀਐੱਮ ਉਹ ਆਪਣਾ ਢਾਬਾ ਬੰਦ ਕਰਕੇ ਮੋਟਰਸਾਈਕਲ ਨੰਬਰ ਪੀਬੀ 36 ਐਮ 0441 ਮਾਰਕਾ ਸਪਲੈਂਡਰ ਆਪਣੇ ਘਰ ਬਾਹਰ ਲਗਾਇਆ ਸੀ। ਮਿਤੀ 26 ਮਾਰਚ ਨੂੰ ਜਦੋਂ ਸਵੇਰੇ ਬਾਹਰ ਦੇਖਿਆ ਤਾਂ ਉੱਥੇ ਉਸ ਦਾ ਮੋਟਰਸਾਈਕਲ ਗਾਇਬ ਸੀ। ਕੋਈ ਅਣਪਛਾਤਾ ਉਸ ਦਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਵਿਖੇ ਅਣਪਛਾਤੇ ਤੇ ਮਾਮਲਾ ਦਰਜ ਕੀਤਾ ਗਿਆ।